ਜ਼ਿਲ੍ਹੇ ਦੇ ਪੇਂਡੂ ਖ਼ਰੀਦ ਕੇਂਦਰਾਂ ’ਚ ਝੋਨੇ ਦੀ ਬੋਲੀ ਬੰਦ ਹੋਣ ਕਾਰਨ ਕਿਸਾਨਾਂ ’ਚ ਰੋਸ
ਮਾਨਸਾ, 22 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲੇ੍ਹ ਦੇ ਪੇਂਡੂ ਖ਼ਰੀਦ ਕੇਂਦਰਾਂ ’ਚ ਝੋਨੇ ਦੀ ਬੋਲੀ ਬੰਦ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਖ਼ਰੀਦ ਕੇਂਦਰਾਂ ’ਚ ਜਿਣਸ ਦੀਆਂ ਢੇਰੀਆਂ ਪਈਆਂ ਹਨ ਪਰ ਅਧਿਕਾਰੀ ਬੋਲੀ ਲਗਾਉਣ ਤੋਂ ਇਨਕਾਰੀ ਹਨ।
ਮਾਨਸਾ, 22 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲੇ੍ਹ ਦੇ ਪੇਂਡੂ ਖ਼ਰੀਦ ਕੇਂਦਰਾਂ ’ਚ ਝੋਨੇ ਦੀ ਬੋਲੀ ਬੰਦ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਖ਼ਰੀਦ ਕੇਂਦਰਾਂ ’ਚ ਜਿਣਸ ਦੀਆਂ ਢੇਰੀਆਂ ਪਈਆਂ ਹਨ ਪਰ ਅਧਿਕਾਰੀ ਬੋਲੀ ਲਗਾਉਣ ਤੋਂ ਇਨਕਾਰੀ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਹਾਲੇ ਤੱਕ ਕਾਫ਼ੀ ਪਿੰਡਾਂ ’ਚ ਫ਼ਸਲ ਖੜ੍ਹੀ ਵੀ ਹੈ ਅਤੇ ਮੰਡੀਆਂ ’ਚ ਝੋਨੇ ਦੀਆਂ ਢੇਰੀਆਂ ਬੋਲੀ ਨੂੰ ਉਡੀਕ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਦੀ ਮੁੱਖ ਦਾਣਾ ਮੰਡੀ ’ਚ ਜਦੋਂ ਉਹ ਝੋਨੇ ਦੀਆਂ 4 ਟਰਾਲੀਆਂ ਲੈ ਕੇ ਆਏ ਤਾਂ ਪਤਾ ਲੱਗਿਆ ਕਿ ਸਰਕਾਰੀ ਖ਼ਰੀਦ ਬੰਦ ਕਰ ਦਿੱਤੀ ਗਈ ਹੈ। ਇਸ ਮੌਕੇ ਹਾਜ਼ਰ ਕਿਸਾਨ ਬਿੰਦਰ ਸਿੰਘ ਖੋਖਰ ਕਲਾਂ, ਭੋਲਾ ਸਿੰਘ ਮੂਸਾ, ਬਿੱਕਰ ਸਿੰਘ ਰਮਦਿਤੇਵਾਲਾ, ਹਰਜਿੰਦਰ ਸਿੰਘ ਭੈਣੀਬਾਘਾ, ਬਘੇਲ ਸਿੰਘ, ਹਰਵਿੰਦਰ ਸਿੰਘ ਭੈਣੀਬਾਘਾ ਆਦਿ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਮੰਡੀਆਂ ’ਚ ਪ੍ਰੇਸ਼ਾਨ ਹੋ ਰਹੇ ਹਨ ਅਤੇ ਨਿੱਜੀ ਵਪਾਰੀ ਉਨ੍ਹਾਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਖ਼ਰੀਦ ਜਿਣਸ ਦੀ ਆਮਦ ਤੱਕ ਜਾਰੀ ਰੱਖੀ ਜਾਵੇ।