25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਾਫ਼ਟਬਾਲ ਅੰਡਰ-14 ਲੜਕਿਆਂ ’ਚ ਅੰਮ੍ਰਿਤਸਰ ਬਣਿਆ ‘ਚੈਂਪੀਅਨ’ - ਹਾਕੀ ’ ਚ ਲੁਧਿਆਣਾ , ਮਲੇਰਕੋਟਲਾ , ਪੀ . ਆਈ . ਐਸ . ਬਠਿੰਡਾ ਤੇ ਜਲੰਧਰ ਦੀਆਂ ਟੀਮਾਂ ਸੈਮੀਫਾਈਨਲ ’ ਚ ਪੁੱਜੀਆਂ

ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਤੀਜੇ ਦਿਨ ਸਾਫ਼ਟਬਾਲ ਅਤੇ ਹਾਕੀ ਦੇ ਰੋਚਕ ਮੁਕਾਬਲੇ ਕਰਵਾਏ ਗਏ। ਸਾਫ਼ਟਬਾਲ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿਚ ਅੰਮ੍ਰਿਤਸਰ ਨੇ ਲੁਧਿਆਣਾ ਨੂੰ ਹਰਾ ਕੇ ‘ਚੈਂਪੀਅਨਸ਼ਿਪ’ ਆਪਣੇ ਨਾਂ ਕੀਤੀ ਹੈ।

Ad Position 21
No active advertisement
ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਸਾਫ਼ਟਬਾਲ ਮੁਕਾਬਲੇ ਦੀ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਸਿੱਖਿਆ ਅਧਿਕਾਰੀ। ਅਜੀਤ ਤਸਵੀਰ 25-09-2026
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਤੀਜੇ ਦਿਨ ਸਾਫ਼ਟਬਾਲ ਅਤੇ ਹਾਕੀ ਦੇ ਰੋਚਕ ਮੁਕਾਬਲੇ ਕਰਵਾਏ ਗਏ। ਸਾਫ਼ਟਬਾਲ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿਚ ਅੰਮ੍ਰਿਤਸਰ ਨੇ ਲੁਧਿਆਣਾ ਨੂੰ ਹਰਾ ਕੇ ‘ਚੈਂਪੀਅਨਸ਼ਿਪ’ ਆਪਣੇ ਨਾਂ ਕੀਤੀ ਹੈ। ਲੁਧਿਆਣਾ ਨੇ ਦੂਜਾ ਸਥਾਨ ਹਾਸਲ ਕੀਤਾ। ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿਚ ਸ੍ਰੀ ਮੁਕਤਸਰ ਸਾਹਿਬ ਨੇ ਫ਼ਿਰੋਜ਼ਪੁਰ ਨੂੰ ਮਾਤ ਦੇ ਕੇ ਤੀਜਾ ਸਥਾਨ ਹਾਸਿਲ ਕੀਤਾ। ਜਦਕਿ ਹਾਕੀ ਦੇ ਮੁਕਾਬਲਿਆਂ ’ਚ ਲੁਧਿਆਣਾ, ਮਲੇਰਕੋਟਲਾ, ਪੀ.ਆਈ.ਐਸ. ਬਠਿੰਡਾ ਤੇ ਜਲੰਧਰ ਦੀਆਂ ਲੜਕੀਆਂ ਦੀਆਂ ਟੀਮਾਂ ਸੈਮੀਫਾਈਨਲ ’ਚ ਪੁੱਜ ਗਈਆਂ ਹਨ। ਸਾਫ਼ਟਬਾਲ ਦੀਆਂ ਜੇਤੂ ਟੀਮਾਂ ਨੂੰ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਸੇਠੀ ਨੇ ਮੈਡਲ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ, ਹਾਕੀ ਅਬਜ਼ਰਵਰ ਮਨਪ੍ਰੀਤ ਸਿੰਘ ਅਤੇ ਸਿਲੈਕਟਰ ਕਿਰਨਾ ਮੈਡਮ ਵੀ ਹਾਜ਼ਰ ਰਹੇ। ਮਮਤਾ ਖੁਰਾਣਾ ਸੇਠੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿਚ ਅਨੁਸ਼ਾਸਨ, ਮਿਹਨਤ, ਸਹਿਯੋਗ ਅਤੇ ਖੇਡ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਪੜ੍ਹਾਈ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਜਸਵੀਰ ਸਿੰਘ ਗਿੱਲ ਨੇ ਜੇਤੂ ਟੀਮਾਂ ਅਤੇ ਉਨ੍ਹਾਂ ਦੇ ਇੰਚਾਰਜਾਂ ਨੂੰ ਜਿੱਤ ਲਈ ਵਧਾਈ ਦਿੱਤੀ ਅਤੇ ਬਠਿੰਡਾ ’ਚ ਆਉਣ ਬਦਲੇ ਧੰਨਵਾਦ ਕੀਤਾ। ਇਸੇ ਦੌਰਾਨ ਹਾਕੀ ਟਰਫ਼ ’ਤੇ ਹੋਏ ਹਾਕੀ ਅੰਡਰ-14 ਲੜਕੀਆਂ ਦੇ ਕੁਆਰਟਰ ਫਾਈਨਲ ਮੁਕਾਬਲਿਆਂ ਵਿਚ ਲੁਧਿਆਣਾ ਨੇ ਰੂਪਨਗਰ ਨੂੰ 6-0, ਮਲੇਰਕੋਟਲਾ ਨੇ ਸੰਗਰੂਰ ਨੂੰ 5-1, ਪੀ.ਆਈ.ਐਸ. ਬਠਿੰਡਾ ਨੇ ਖ਼ਾਲਸਾ ਸ.ਸ. ਵਿੰਗ ਅੰਮ੍ਰਿਤਸਰ ਨੂੰ 4-0 ਅਤੇ ਜਲੰਧਰ ਨੇ ਬਠਿੰਡਾ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਟੂਰਨਾਮੈਂਟ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਹਰਜਿੰਦਰ ਸਿੰਘ ਲੈਕਚਰਾਰ ਫਿਜ਼ੀਕਲ, ਜਗਦੀਸ਼ ਕੁਮਾਰ ਲੈਕਚਰਾਰ ਫਿਜ਼ੀਕਲ, ਗੁਰਿੰਦਰਜੀਤ ਸਿੰਘ ਤੇ ਰੇਸ਼ਮ ਸਿੰਘ ਡੀਪੀਈ, ਹਰਭਗਵਾਨ ਦਾਸ ਪੀ.ਟੀ.ਆਈ ਸਮੇਤ ਹੋਰ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਪੱਧਰੀ ਵਿਸ਼ੇਸ਼ ਸਮਾਗਮ 29 ਸਤੰਬਰ ਤੋਂ ਹਰ ਇਕ ਪਿੰਡ ਅਤੇ ਵਾਰਡ ’ ਚ ਕਰਵਾਈਆਂ ਜਾਣਗੀਆਂ ਜਾਗਰੂਕਤਾ ਗਤਵਿਧੀਆਂ ਅਗਲੀ ਖ਼ਬਰ ਅਕਾਲ ਬਿਜ਼ਨੈੱਸ ਸਕੂਲ ਦੇ ਵਿਦਿਆਰਥੀਆਂ ਵਲੋਂ ਰਿਜ਼ਰਵ ਬੈਂਕ ਆਫ਼ ਇੰਡੀਆ ਚੰਡੀਗੜ੍ਹ ਦਾ ਵਿੱਦਿਅਕ ਦੌਰਾ
Ad Position 24