ਅਕਾਲ ਬਿਜ਼ਨੈੱਸ ਸਕੂਲ ਦੇ ਵਿਦਿਆਰਥੀਆਂ ਵਲੋਂ ਰਿਜ਼ਰਵ ਬੈਂਕ ਆਫ਼ ਇੰਡੀਆ ਚੰਡੀਗੜ੍ਹ ਦਾ ਵਿੱਦਿਅਕ ਦੌਰਾ
ਤਲਵੰਡੀ ਸਾਬੋ, 24 ਸਤੰਬਰ (ਰਣਜੀਤ ਸਿੰਘ ਰਾਜੂ)- ਅਕਾਲ ਬਿਜ਼ਨਸ ਸਕੂਲ (ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ) ਦੇ ਮੈਨੇਜਮੈਂਟ ਵਿਭਾਗ (ਬੀ. ਬੀ.
ਤਲਵੰਡੀ ਸਾਬੋ, 24 ਸਤੰਬਰ (ਰਣਜੀਤ ਸਿੰਘ ਰਾਜੂ)- ਅਕਾਲ ਬਿਜ਼ਨਸ ਸਕੂਲ (ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ) ਦੇ ਮੈਨੇਜਮੈਂਟ ਵਿਭਾਗ (ਬੀ.ਬੀ.ਏ ਅਤੇ ਐਮ.ਬੀ.ਏ.) ਦੇ ਵਿਦਿਆਰਥੀਆਂ ਲਈ ਰਿਜ਼ਰਵ ਬੈਂਕ ਆਫ਼ ਇੰਡੀਆ (ਆਰ.ਬੀ.ਆਈ), ਚੰਡੀਗੜ੍ਹ ਦਾ ਇਕ ਵਿਸ਼ੇਸ਼ ਵਿੱਦਿਅਕ ਦੌਰਾ ਕਰਵਾਇਆ ਗਿਆ। ਯੂਨੀਵਰਸਿਟੀ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਇਸ ਦੌਰੇ ਵਿਚ ਕੁੱਲ 84 ਵਿਦਿਆਰਥੀ ਸ਼ਾਮਿਲ ਹੋਏ। ਇਸ ਦਾ ਮੁੱਖ ਮਨੋਰਥ ਵਿਦਿਆਰਥੀਆਂ ਨੂੰ ਦੇਸ਼ ਦੇ ਕੇਂਦਰੀ ਬੈਂਕਿੰਗ ਪ੍ਰਬੰਧ, ਮੁਦਰਾ ਨੀਤੀ ਅਤੇ ਕਰੰਸੀ ਮੈਨੇਜਮੈਂਟ ਸਿਸਟਮ ਦੀ ਅਸਲ ਕਾਰਜਪ੍ਰਣਾਲੀ ਤੋਂ ਜਾਣੂ ਕਰਵਾਉਣਾ ਸੀ। ਇਹ ਵਿੱਦਿਅਕ ਦੌਰਾ ਡਾ. ਸਿਮਰਨਜੀਤ ਸਿੰਘ, ਸੈਯਦ ਉਵੈਸ ਖੁਰਸ਼ੀਦ ਅਤੇ ਡਾ. ਪੀਰਜ਼ਾਦਾ ਮੁਨਾਕਿਬ ਨਸੀਰ ਦੀ ਦੇਖ-ਰੇਖ ਹੇਠ ਸਫਲਤਾ ਪੂਰਵਕ ਨੇਪਰੇ ਚੜ੍ਹਿਆ। ਆਰ.ਬੀ.ਆਈ ਚੰਡੀਗੜ੍ਹ ਦੇ ਦੌਰੇ ਦੌਰਾਨ ਆਰ.ਬੀ.ਆਈ. ਦੀਆਂ ਵੱਖ-ਵੱਖ ਟੀਮਾਂ ਵਲੋਂ ਵਿਦਿਆਰਥੀਆਂ ਲਈ ਵਿਸ਼ੇਸ਼ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਬੈਂਕ ਅਧਿਕਾਰੀਆਂ ਨੇ ਆਰ.ਬੀ.ਆਈ. ਦੀਆਂ ਜ਼ਿੰਮੇਵਾਰੀਆਂ, ਵਿੱਤੀ ਸ਼ਮੂਲੀਅਤ ઠ ਅਤੇ ਦੇਸ਼ ਦੀ ਆਰਥਿਕ ਤੇ ਵਿੱਤੀ ਸਥਿਰਤਾ ਵਿਚ ਬੈਂਕ ਦੀ ਅਹਿਮ ਭੂਮਿਕਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਸਾਈਬਰ ਅਪਰਾਧਾਂ ਬਾਰੇ ਇਕ ਜਾਗਰੂਕਤਾ ਸੈਸ਼ਨ ਅਤੇ ਕੁਵਿੱਜ਼ ਮੁਕਾਬਲਾ ਵੀ ਕਰਵਾਇਆ ਗਿਆ, ਨਾਲ ਹੀ ਸਰਕਾਰੀ ਸੁਰੱਖਿਆਵਾਂ ਵਿਸ਼ੇ ‘ਤੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ। ਬਿਜ਼ਨਸ ਸਕੂਲ ਦੇ ਮੈਨੇਜਮੈਂਟ ਵਿਭਾਗ ਅਨੁਸਾਰ, ਇਹ ਦੌਰਾ ਵਿਦਿਆਰਥੀਆਂ ਲਈ ਆਪਣੀ ਕਿਤਾਬੀ ਪੜ੍ਹਾਈ ਨੂੰ ਬੈਂਕਿੰਗ ਅਤੇ ਵਿੱਤੀ ਖੇਤਰ ਦੇ ਵਿਵਹਾਰਿਕ ਪਹਿਲੂਆਂ ਨਾਲ ਜੋੜਨ ਦਾ ਇਕ ਬਹੁਤ ਹੀ ਲਾਹੇਵੰਦ ਅਤੇ ਵਿਹਾਰਕ ਤਜਰਬਾ ਸਾਬਤ ਹੋਇਆ।