24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਭੀਖੀ ਡਿਸਟ੍ਰੀਬਿਊਟਰੀ ’ਚ 9 ਸਾਲ ਪਹਿਲਾਂ ਲੱਗੇ ਮੋਘੇ ਤੋਂ ਪਾਈਪਲਾਈਨ ਦਾ ਕੰਮ ਜਲਦ ਹੋਵੇਗਾ ਸ਼ੁਰੂ

ਭੀਖੀ, 24 ਸਤੰਬਰ (ਬਲਕਾਰ ਸਿੰਘ ਸਹੋਤਾ)- ਪਿਛਲੇ 2 ਦਹਾਕਿਆਂ ਤੋਂ ਸਿੰਚਾਈ ਲਈ ਪਾਣੀ ਨੂੰ ਤਰਸੇ ਪਿੰਡ ਹਮੀਰਗੜ੍ਹ ਢੈਪਈ ਅਤੇ ਹੀਰੋਂ ਕਲਾਂ ਦੇ ਕਿਸਾਨਾਂ ਨੂੰ ਆਸ ਬੱਝੀ ਹੈ ਕਿ ਉਨ੍ਹਾਂ ਦੇ ਕਰੀਬ 800 ਏਕੜ ਰਕਬੇ ਨੂੰ ਜਲਦੀ ਨਹਿਰੀ ਪਾਣੀ ਨਸੀਬ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਕਿਸਾਨ 2 ਦਹਾਕਿਆਂ ਤੋਂ ਖੇਤਾਂ ਲਈ ਨਿਰੰਤਰ ਨਹਿਰੀ ਪਾਣੀ ਲਈ ਮੰਗ ਕਰ ਰਹੇ ਸਨ ਅਤੇ ਸਰਕਾਰ ਕੋਲ ਆਪਣੇ ਹਿੱਸੇ ਦੀ ਬਣਦੀ ਰਕਮ ਵੀ ਜਮਾਂ ਕਰਵਾਇਆ 12 ਸਾਲ ਹੋ ਗਏ ਹਨ।

Ad Position 21
No active advertisement
ਅਜੀਤ ਡੈਸਕ 25-09-2026
ਭੀਖੀ, 24 ਸਤੰਬਰ (ਬਲਕਾਰ ਸਿੰਘ ਸਹੋਤਾ)- ਪਿਛਲੇ 2 ਦਹਾਕਿਆਂ ਤੋਂ ਸਿੰਚਾਈ ਲਈ ਪਾਣੀ ਨੂੰ ਤਰਸੇ ਪਿੰਡ ਹਮੀਰਗੜ੍ਹ ਢੈਪਈ ਅਤੇ ਹੀਰੋਂ ਕਲਾਂ ਦੇ ਕਿਸਾਨਾਂ ਨੂੰ ਆਸ ਬੱਝੀ ਹੈ ਕਿ ਉਨ੍ਹਾਂ ਦੇ ਕਰੀਬ 800 ਏਕੜ ਰਕਬੇ ਨੂੰ ਜਲਦੀ ਨਹਿਰੀ ਪਾਣੀ ਨਸੀਬ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਕਿਸਾਨ 2 ਦਹਾਕਿਆਂ ਤੋਂ ਖੇਤਾਂ ਲਈ ਨਿਰੰਤਰ ਨਹਿਰੀ ਪਾਣੀ ਲਈ ਮੰਗ ਕਰ ਰਹੇ ਸਨ ਅਤੇ ਸਰਕਾਰ ਕੋਲ ਆਪਣੇ ਹਿੱਸੇ ਦੀ ਬਣਦੀ ਰਕਮ ਵੀ ਜਮਾਂ ਕਰਵਾਇਆ 12 ਸਾਲ ਹੋ ਗਏ ਹਨ। ਅੱਕੇ ਕਿਸਾਨਾਂ ਨੇ ਜਦੋਂ ਬੀਤੇ ਕੱਲ੍ਹ ਤੋਂ ਰਾਜ-ਮਾਰਗ 12-ਏ ਨੂੰ ਅਣਮਿਥੇ ਸਮੇਂ ਲਈ ਜਾਮ ਦੇ ਅਹਿਦ ਨੂੰ ਜਾਮਾਂ ਪਹਿਨਾਉਂਦਿਆਂ 6 ਘੰਟੇ ਲਗਾਤਾਰ ਆਵਾਜਾਈ ਠੱਪ ਕੀਤੀ ਤਾਂ ਸਵੇਰ ਹੁੰਦਿਆਂ ਹੀ ਕਿਸਾਨ ਮੁੜ ਸੜਕ ’ਤੇ ਆ ਗਏ। ਇਸ ਤੋਂ ਪ੍ਰਸ਼ਾਸਨ ਦੀਆਂ ਕੁਝ ਚੂਲਾ ਹੱਲੀਆਂ ਅਤੇ ਪਿਛਲੇ 10 ਸਾਲਾਂ ਤੋਂ ਕਿਸਾਨਾਂ ਨੂੰ ਰਾਹ ਨਾ ਦੇਣ ਵਾਲਾ ਟਿਊਬਵੈੱਲ ਕਾਰਪੋਰੇਸ਼ਨ ਵੀ ਸਵੇਰੇ ਹੀ ਪ੍ਰਗਟ ਹੋ ਗਿਆ। ਕਾਰਜਕਾਰੀ ਇੰਜੀਨੀਅਰ ਰਾਹੁਲ ਲੋਟੀਆ ਨੇ ‘ਅਜੀਤ’ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ 1 0 ਦਿਨਾਂ ਤੱਕ ਪਾਈਪਲਾਈਨ ਲਈ ਲੋੜੀਂਦੀਆਂ ਪਾਈਪਾਂ ਦੀ ਪਹੁੰਚ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਝੋਨੇ ਦੇ ਸੀਜ਼ਨ ਉਪਰੰਤ ਵਾਹੁਣ ਵੇਲੇ ਹੋਣ ’ਤੇ ਪਾਈਪਲਾਈਨ ਪਾ ਦਿੱਤੀ ਜਾਵੇਗੀ। ਵਿਭਾਗ ਦੀ ਇਸ ਪਹਿਲ ’ਤੇ ਕਿਸਾਨਾਂ ਨੇ ਵੀ ਆਪਣਾ ਸੰਘਰਸ਼ ਵਾਪਸ ਲੈਂਦਿਆਂ ਧਰਨਾ ਚੁੱਕ ਲਿਆ। ਇਸ ਮੌਕੇ ਕਿਸਾਨ ਆਗੂ ਧਨਜੀਤ ਸਿੰਘ ਢੈਪਈ , ਹੀਰਾ ਸਿੰਘ, ਰਾਮ ਸਿੰਘ, ਪ੍ਰਿਥੀ ਸਿੰਘ, ਲਾਲੀ ਸਿੰਘ, ਮੇਜਰ ਸਿੰਘ, ਗੁਰਸੇਵਕ ਸਿੰਘ ਹੀਰੋਂ ਕਲਾਂ, ਜਗਜੀਤ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਹੀਰੋਂ, ਦਰਸ਼ਨ ਸਿੰਘ ਢੈਪਈ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਜ਼ਦੂਰਾਂ ਲਈ ਸਮਾਜਿਕ ਸੁਰੱਖਿਆ ਦਾ ਕਾਨੂੰਨ ਲਾਗੂ ਕੀਤਾ ਜਾਵੇ- ਜੋਧਾਂ/ਸਮਾਓਂ ਮਾਨਸਾ ਵਿਖੇ ਮਜ਼ਦੂਰ ਅਧਿਕਾਰ ਰੈਲੀ ਕੀਤੀ ਅਗਲੀ ਖ਼ਬਰ ਦੁਕਾਨਦਾਰ ਦੀ ਕੁੱਟਮਾਰ ਮਾਮਲੇ ’ਚ ਧਰਨਾ 30 ਤੱਕ ਮੁਲਤਵੀ
Ad Position 24