ਖੁਸ਼ਪ੍ਰੀਤ ਕੌਰ ਨੇ ਸੂਬਾ ਪੱਧਰੀ ਖੇਡਾਂ ਕਰਾਟੇ ’ਚੋਂ ਸੋਨ ਤਗਮਾ ਜਿੱਤਿਆ
ਬਰੇਟਾ, 26 ਸਤੰਬਰ (ਸ਼ਰਮਾ)- ਸ੍ਰੀ ਅੰਮ੍ਰਿਤਸਰ ਵਿਖੇ ਹੋਈਆਂ ਸੂਬਾ ਪੱਧਰੀ ਸਕੂਲੀ ਖੇਡਾਂ ਵਿਚ ਕਲਪਨਾ ਚਾਵਲਾ ਮੈਮੋਰੀਅਲ ਪਬਲਿਕ ਸਕੂਲ ਧਰਮਪੁਰਾ ਦੀ ਖਿਡਾਰਨ ਖੁਸ਼ਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਨੇ ਕਰਾਟੇ ਅੰਡਰ-19 ਭਾਰ-44 ਕਿੱਲੋ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਜਿੱਤਿਆ ਹੈ। ਪ੍ਰਿੰਸੀਪਲ ਸੰਤੋਖ ਕੁਮਾਰ ਨੇ ਖਿਡਾਰਨ ਨੂੰ ਸਨਮਾਨਿਤ ਕਰਦਿਆਂ ਖੇਡ ਪ੍ਰਤਿਭਾ ਹੋਰ ਨਿਖਾਰਨ ਲਈ ਕਿਹਾ।
ਅਜੀਤ ਡੈਸਕ
27-09-2026