ਦਿਲ ਦੀ ਗੰਭੀਰ ਹਾਲਤ ’ਚ 65 ਸਾਲਾ ਮਰੀਜ਼ ਦਾ ਸਮੇਂ ਸਿਰ ਥ੍ਰੋਮਬੋਲਾਈਸਿਸ
ਬੁਢਲਾਡਾ, 4 ਅਕਤੂਬਰ (ਸੁਨੀਲ ਮਨਚੰਦਾ)- ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ 65 ਸਾਲਾ ਮਰੀਜ਼ ਨੂੰ ਮੁੱਢਲੀ ਸਹਾਇਤਾ ਦੇ ਕੇ ਇਲਾਜ ਕੀਤਾ ਗਿਆ। ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਅਤੇ ਗੰਭੀਰ ਹਾਲਾਤ ’ਚ ਸਮੇਂ ਸਿਰ ਮਿਲੀ ਡਾਕਟਰੀ ਸਹਾਇਤਾ ਮਰੀਜ਼ ਲਈ ਅਹਿਮ ਹੁੰਦੀ ਹੈ।
ਐ
ਐਸ.ਐਮ.ਓ. ਬੁਢਲਾਡਾ ਡਾ. ਸਤਿੰਦਰ ਕੌਰ
05-10-2026
ਬੁਢਲਾਡਾ, 4 ਅਕਤੂਬਰ (ਸੁਨੀਲ ਮਨਚੰਦਾ)- ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ 65 ਸਾਲਾ ਮਰੀਜ਼ ਨੂੰ ਮੁੱਢਲੀ ਸਹਾਇਤਾ ਦੇ ਕੇ ਇਲਾਜ ਕੀਤਾ ਗਿਆ। ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਅਤੇ ਗੰਭੀਰ ਹਾਲਾਤ ’ਚ ਸਮੇਂ ਸਿਰ ਮਿਲੀ ਡਾਕਟਰੀ ਸਹਾਇਤਾ ਮਰੀਜ਼ ਲਈ ਅਹਿਮ ਹੁੰਦੀ ਹੈ। ਐਸ.ਡੀ.ਐੱਚ. ਬੁਢਲਾਡਾ ’ਚ ਦਿਲ ਨਾਲ ਸਬੰਧਿਤ ਗੰਭੀਰ ਹਾਲਤ ’ਚ ਪਹੁੰਚੇ 65 ਸਾਲਾ ਮਰੀਜ਼ ਦਾ ਮੈਡੀਸਨ ਦੇ ਮਾਹਿਰ ਡਾ. ਸੁਮਿਤ ਸ਼ਰਮਾ ਦੀ ਅਗਵਾਈ ਹੇਠ ਤੁਰੰਤ ਇਲਾਜ ਕੀਤਾ ਗਿਆ। ਮਰੀਜ਼ ਨੂੰ ਖ਼ੂਨ ਦਾ ਥੱਕਾ ਖੋਲ੍ਹਣ ਲਈ ਟੈਨੈਕਟੇਪਲੇਜ਼ (ਟੀ.ਐਨ.ਕੇ.-ਟੀ.ਪੀ.ਏ.) ਟੀਕਾ ਦਿੱਤਾ ਗਿਆ, ਜਿਸ ਦੀ ਕੀਮਤ ਕਰੀਬ 45 ਹਜ਼ਾਰ ਰੁਪਏ ਦੱਸੀ ਗਈ ਹੈ ਅਤੇ ਹਸਪਤਾਲ ਵਲੋਂ ਮੁਫ਼ਤ ਮੁਹੱਈਆ ਕਰਵਾਇਆ ਗਿਆ। ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਚਿਰਾਗ ਨੇ ਇਲਾਜ ਦੌਰਾਨ ਤਾਲਮੇਲ ਕੀਤਾ ਜਦਕਿ ਫਾਰਮੇਸੀ ਅਫ਼ਸਰ ਜ਼ੋਰਾਵਰ ਸਿੰਘ ਨੇ ਲੋੜੀਂਦਾ ਟੀਕਾ ਤੁਰੰਤ ਮੁਹੱਈਆ ਕਰਵਾਇਆ। ਐਸ.ਐਮ.ਓ. ਡਾ. ਸਤਿੰਦਰ ਕੌਰ ਨੇ ਡਾ. ਸੁਮਿਤ ਸ਼ਰਮਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੰਭੀਰ ਹਾਲਾਤ ’ਚ ਮਰੀਜ਼ ਪ੍ਰਤੀ ਜ਼ਿੰਮੇਵਾਰੀ ਨਿਭਾਉਂਦਿਆਂ ਸਮੇਂ ਸਿਰ ਮਾਹਿਰ ਡਾਕਟਰੀ ਸੇਵਾ ਦੇਣਾ ਅਹਿਮ ਹੈ। ਉਨ੍ਹਾਂ ਇਲਾਕਾ ਵਾਸੀਆਂ ਨੂੰ ਸਰਕਾਰੀ ਹਸਪਤਾਲ ’ਚ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਲਾਭ ਲੈਣ ਅਤੇ ਬੇਲੋੜੇ ਖ਼ਰਚ ਤੋਂ ਬਚਣ ਦੀ ਅਪੀਲ ਕੀ ਤੀ। ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਸਮੇਂ ਸਿਰ ਇਲਾਜ ਤੇ ਮੁਫ਼ਤ ਸਹੂਲਤ ਮੁਹੱਈਆ ਕਰਵਾਉਣ ਲਈ ਡਾ. ਸੁਮਿਤ ਸ਼ਰਮਾ, ਡਾ. ਚਿਰਾਗ਼, ਫਾਰਮੇਸੀ ਅਫ਼ਸਰ ਜ਼ੋਰਾਵਰ ਸਿੰਘ ਅਤੇ ਹਸਪਤਾਲ ਸਟਾਫ਼ ਦਾ ਧੰਨਵਾਦ ਕੀਤਾ।