06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੀ ਇਕੱਤਰਤਾ

ਭਗਤਾ ਭਾਈਕਾ, 6 ਅਕਤੂਬਰ (ਸੁਖਪਾਲ ਸਿੰਘ ਸੋਨੀ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਭਗਤਾ ਭਾਈਕਾ ਦੀ ਇਕੱਤਰਤਾ ਸਥਾਨਕ ਸ਼ਾਹਿਰ ਵਿਖੇ ਕੀਤੀ ਗਈ, ਜਿਸ ਵਿਚ ਭਰਵੀਂ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਹੋਏ। ਇਸ ਸਮੇਂ ਮਾਸਟਰ ਨਰਿੰਦਰ ਪਾਲ ਸਟੇਟ ਵਿੱਤ ਸਕੱਤਰ ਪੈਨਸ਼ਨਰ ਐਸੋਸ਼ੀਏਸ਼ਨ ਨੇ ਆਪਣੇ ਵਿਚਾਰਾਂ ਦੁਆਰਾ ਵੱਖ ਵੱਖ ਕੋਰਟਾਂ ਵਿਚ ਚੱਲ ਰਹੇ ਕੋਰਟ ਕੇਸਾਂ ਸਬੰਧੀ ਅਤੇ ਨਵੀਆਂ ਪਾਈਆਂ ਗਈਆਂ ਪਟੀਸ਼ਨਾਂ ਬਾਰੇ ਜਾਣਕਾਰੀ ਦਿੰਦਿਆਂ ਕੋਰਟਾਂ ਵਲੋਂ ਮੁਲਾਜ਼ਮਾਂ, ਪੈਨਸ਼ਨਰਾਂ ਦੇ ਹੱਕ ਵਿਚ ਦਿੱਤੇ ਜਾ ਰਹੇ ਫ਼ੈਸਲਿਆਂ ਤੋਂ ਜਾਣੂ ਕੀਤਾ।

Ad Position 21
No active advertisement
ਅਜੀਤ ਡੈਸਕ 07-10-2026
ਭਗਤਾ ਭਾਈਕਾ, 6 ਅਕਤੂਬਰ (ਸੁਖਪਾਲ ਸਿੰਘ ਸੋਨੀ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਭਗਤਾ ਭਾਈਕਾ ਦੀ ਇਕੱਤਰਤਾ ਸਥਾਨਕ ਸ਼ਾਹਿਰ ਵਿਖੇ ਕੀਤੀ ਗਈ, ਜਿਸ ਵਿਚ ਭਰਵੀਂ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਹੋਏ। ਇਸ ਸਮੇਂ ਮਾਸਟਰ ਨਰਿੰਦਰ ਪਾਲ ਸਟੇਟ ਵਿੱਤ ਸਕੱਤਰ ਪੈਨਸ਼ਨਰ ਐਸੋਸ਼ੀਏਸ਼ਨ ਨੇ ਆਪਣੇ ਵਿਚਾਰਾਂ ਦੁਆਰਾ ਵੱਖ ਵੱਖ ਕੋਰਟਾਂ ਵਿਚ ਚੱਲ ਰਹੇ ਕੋਰਟ ਕੇਸਾਂ ਸਬੰਧੀ ਅਤੇ ਨਵੀਆਂ ਪਾਈਆਂ ਗਈਆਂ ਪਟੀਸ਼ਨਾਂ ਬਾਰੇ ਜਾਣਕਾਰੀ ਦਿੰਦਿਆਂ ਕੋਰਟਾਂ ਵਲੋਂ ਮੁਲਾਜ਼ਮਾਂ, ਪੈਨਸ਼ਨਰਾਂ ਦੇ ਹੱਕ ਵਿਚ ਦਿੱਤੇ ਜਾ ਰਹੇ ਫ਼ੈਸਲਿਆਂ ਤੋਂ ਜਾਣੂ ਕੀਤਾ। ਮਾਸਟਰ ਸੁਲੱਖਣ ਸਿੰਘ ਭਗਤਾ ਨੇ 7 ਸਤੰਬਰ 2026 ਨੂੰ ਚੰਡੀਗੜ੍ਹ ਵਿਚ ਕੀਤੀ ਗਈ ਵਿਸ਼ਾਲ/ਭਾਰੀ ਰੈਲੀ ਦੇ ਪ੍ਰਭਾਵ ਬਾਰੇ ਗੱਲ ਕਰਦਿਆਂ ਦੱਸਿਆ ਕਿ ਜਿਸ ਕਰਕੇ ਸਰਕਾਰ ਨੂੰ 18 ਸਤੰਬਰ ਦੀ ਮੀਟਿੰਗ ਕਰਨੀ ਪਈ। ਮੀਟਿੰਗ ਵਿਚ ਭਾਵੇਂ ਨਿੱਬੜਿਆ ਕੁਝ ਨਹੀਂ। ਸਰਕਾਰ ਵਲੋਂ ਮੀਟਿੰਗ ਦੀ ਅਯੋਗ ਵਰਤੋਂ ਕਰਦਿਆਂ ਆਪਣਾ ਨੈਰੇਟਿਵ ਬਣਾਕੇ ਲੋਕਾਂਨੂੰ ਗੁੰਮਰਾਹ ਕੀਤਾ। ਸਰਕਾਰ ਨੇ ਖ਼ਬਰਾਂ ਅਤੇ ਇਸ਼ਤਿਹਾਰਾਂ ਰਾਹੀਂ ਪ੍ਰਚਾਰ ਕੀਤਾ ਕਿ ਮੁਲਾਜ਼ਮਾਂ/ਪੈਨਸ਼ਨਰਾਂ ਦੀਆਂਮੰਗਾਂ ਵੀ ਹੱਲ ਕਰ ਦਿੱਤੀਆਂ ਗਈਆਂ ਹਨ ਅਤੇ ਅੱਗੋਂ ਵੀ ਹਰ ਮਹੀਨੇ ਮੀਟਿੰਗਾਂ ਹੁੰਦੀਆਂ ਰਹਿਣਗੀਆਂ। ਗੁਰਜੀਤ ਸਿੰਘ ਭਗਤਾ ਜਨਰਲ ਸਕੱਤਰ ਨੇ ਮੰਚ ਸੰਚਾਲਨ ਦੇ ਨਾਲ ਨਾਲ ਦੱਸਿਆ ਕਿ ਸਾਲਾਨਾ ਲਾਈਫ਼ ਸਰਟੀਫ਼ਿਕੇਟ ਦੇਣਦਾ ਸਮਾਂ ਆ ਗਿਆ ਹੈ। ਉਨ੍ਹਾਂ ਇਸ ਵਾਰ 80 ਸਾਲ ਦੀ ਉਮਰ ਤੱਕ ਵਾਲੇ ਜਾਂ ਵੱਧ ਉਮਰ ਵਾਲੇ ਪੈਨਸ਼ਨਰ ਨੂੰ ਇਸੇ ਮਹੀਨੇ 31 ਅਕਤੂਬਰ 2026 ਤੱਕ ਆਪਣੇ ਲਾਈਫ ਸਰਟੀਫਿਕੇਟ ਡਿਜੀਟਲ ਤਰੀਕੇ ਨਾਲ ਪੈਨਸ਼ਨ ਪੋਰਟਲ ਰਾਹੀਂਭੇਜਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ। ਦਲੀਪ ਸਿੰਘ ਵਲੋਂ ਵੀ ਸੁਝਾਅ ਦਿੱਤੇ ਗਏ। ਗਿਆਨੀ ਕੌਰ ਸਿੰਘ ਕੋਠਾ ਗੁਰੂ ਸਟੇਟ ਸਲਾਹਕਾਰ ਨੇ ਦੱਸਿਆ ਕਿ ਡਿਜੀਟਲ ਸਰਟੀਫ਼ਿਕੇਟ ਡਿਜੀਟਲ ਤਰੀਕੇ ਰਾਹੀਂ ਡਿਜੀਟਾਈਜ਼ ਕਰਵਾਉਣ ਲਈ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਹਨ। ਬੈਂਕਾਂ ਵਾਲੇ ਕਰਮਚਾਰੀ ਲਾਈਫ਼ ਸਰਟੀਫਿਕੇਟ ਡਿਜੀਟਾਈਜ਼ ਕਰਨ ਤੋਂ ਆਨਾ ਕਾਨੀ ਕਰਦੇ ਹਨ। ਪ੍ਰਧਾਨ ਮਾ: ਆਤਮ ਤੇਜ ਸ਼ਰਮਾ ਕੋਠਾ ਗੁਰੂ ਨੇ ਕਿਹਾ ਕਿ 10 ਅਕਤੂਬਰ 2026 ਦੀ ਸੰਗਰੂਰ ਰੈਲੀ ਨੂੰ, ਚੰਡੀਗੜ੍ਹ ਵਾਲੀ ਰੈਲੀ ਤੋਂ ਵੀ ਵੱਡੀ ਰੈਲੀ ਕਰਨ ਦਾ ਸੱਦਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਸੀ. ਐਮ. ਓ. ਭ੍ਰਿਸ਼ਟਾਚਾਰੀਆਂ ਦਾ ਅੱਡਾ-ਗਗਨਦੀਪ ਸ਼ਰਮਾ ਅਗਲੀ ਖ਼ਬਰ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਬਰਸੀ ਦੀਆਂ ਤਿਆਰੀਆਂ ਜ਼ੋਰਾਂ ’ਤੇ
Ad Position 24