ਕੋਟਸ਼ਮੀਰ ਦੇ ਉਭਰਦੇ ਲੇਖਕ ਜਿੰਦਰ ਮਾਵੀ ਦੀ ਪੁਸਤਕ ‘ਅੰਬਰ’ ਰਿਲੀਜ਼
ਕੋਟਫੱਤਾ, 9 ਅਕਤੂਬਰ (ਰਣਜੀਤ ਸਿੰਘ ਬੁੱਟਰ)-ਅਨੇਕਾਂ ਅਖ਼ਬਾਰਾਂ ਦੇ ਪਾਠਕਾਂ ਦੇ ਪੰਨਿਆਂ ’ਤੇ ਛਪਣ ਵਾਲੇ ਕੋਟਸ਼ਮੀਰ ਦੇ ਉਭਰਦੇ ਲੇਖਕ ਜਿੰਦਰ ਮਾਵੀ ਦੀ ਪਹਿਲੀ ਪੁਸਤਕ ‘ਅੰਬਰ’ ਰਿਲੀਜ਼ ਹੋ ਚੁੱਕੀ ਹੈ। ਪੁਸਤਕ ਬਾਰੇ ਗੱਲ ਕਰਦਿਆਂ ਲੇਖਕ ਜਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਇਕ ਕੁੜੀ ਦੇ ਜੀਵਨ ਦਾ ਸੰਘਰਸ਼, ਪੜ੍ਹਾਈ , ਸੁਪਨਿਆਂ ਅਤੇ ਕਾਮਯਾਬੀ ਦੇ ਸਫ਼ਰ ਨੂੰ ਕਹਾਣੀ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ।
ਆ
ਆਪਣੀ ਪੁਸਤਕ ਅੰਬਰ ਨਾਲ ਲੇਖਕ ਜਿੰਦਰ ਮਾਵੀ ਕੋਟਸ਼ਮੀਰ। ਅਜੀਤ ਤਸਵੀਰ
10-10-2026
ਕੋਟਫੱਤਾ, 9 ਅਕਤੂਬਰ (ਰਣਜੀਤ ਸਿੰਘ ਬੁੱਟਰ)-ਅਨੇਕਾਂ ਅਖ਼ਬਾਰਾਂ ਦੇ ਪਾਠਕਾਂ ਦੇ ਪੰਨਿਆਂ ’ਤੇ ਛਪਣ ਵਾਲੇ ਕੋਟਸ਼ਮੀਰ ਦੇ ਉਭਰਦੇ ਲੇਖਕ ਜਿੰਦਰ ਮਾਵੀ ਦੀ ਪਹਿਲੀ ਪੁਸਤਕ ‘ਅੰਬਰ’ ਰਿਲੀਜ਼ ਹੋ ਚੁੱਕੀ ਹੈ। ਪੁਸਤਕ ਬਾਰੇ ਗੱਲ ਕਰਦਿਆਂ ਲੇਖਕ ਜਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਇਕ ਕੁੜੀ ਦੇ ਜੀਵਨ ਦਾ ਸੰਘਰਸ਼, ਪੜ੍ਹਾਈ , ਸੁਪਨਿਆਂ ਅਤੇ ਕਾਮਯਾਬੀ ਦੇ ਸਫ਼ਰ ਨੂੰ ਕਹਾਣੀ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਦੀ ਜ਼ਿੰਦਗੀ ਨਾਲ ਜੁੜੀਆਂ ਚੁਣੌਤੀਆਂ ਅਤੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੀ ਤਾਂਘ ਨੂੰ ਇਸ ਪੁਸਤਕ ਵਿਚ ਉਜਾਗਰ ਕੀਤਾ ਗਿਆ ਹੈ ਤਾਂ ਜੋ ਇਸ ਤੋਂ ਪ੍ਰੇਰਨਾ ਲੈ ਕੇ ਹੋਰ ਕੁੜੀਆਂ ਵੀ ਆਪਣੇ ਸੁਪਨਿਆਂ ਨੂੰ ਅੱਧਵਾਟੇ ਨਾ ਛੱਡਣ ਤੇ ਸੁਪਨਮਈ ਜ਼ਿੰਦਗੀ ਨੂੰ ਜਿਉਂਦਿਆਂ ਅੰਬਰ ਨੂੰ ਛੂਹ ਸਕਣ। ਲੇਖਕ ਜਿੰਦਰ ਮਾਵੀ ਨੇ ਕਿਹਾ ਕਿ ਪੁਸਤਕ ‘ਅੰਬਰ’ ਨੂੰ ਮਿਸਟਰ ਸਿੰਘ ਪਬਲੀਕੇਸ਼ਨ, ਤਲਵੰਡੀ ਸਾਬੋ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।