10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਵੈਰ ਦੀ ਅੱਗ ਵਿਚ ਪੈਦਾ ਹੋਇਆ ਪਿਆਰ, ਨਾਟਕ ‘ਦਾਲੀਆ’ ਨੇ ਦਿਖਾਈ ਮਨੁੱਖੀ ਰਿਸ਼ਤਿਆਂ ਦੀ ਤਾਕਤ

ਬਠਿੰਡਾ, 9 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫ਼ੈਸਟੀਵਲ ਦੀ 12ਵੀਂ ਰਾਤ ਬਲਵੰਤ ਗਾਰਗੀ ਆਡੀਟੋਰੀਅਮ ਵਿਚ ਕੋਲਕਾਤਾ ਦੀ ਇੰਸਟੀਚਿਊਟ ਆਫ਼ ਫੈਕਚੁਅਲ ਥੀਏਟਰ ਆਰਟਸ ਗਰੁੱਪ ਵਲੋਂ ਰਿਸ਼ੀਕੇਸ਼ ਸੁਲਭ ਦਾ ਲਿਖਿਆ ਬੰਗਲਾ ਨਾਟਕ ‘ਦਾਲੀਆ’ ਪੇਸ਼ ਕੀਤਾ ਗਿਆ। ਦੇਬਾਸ਼ੀਸ਼ ਦੱਤਾ ਦੇ ਨਿਰਦੇਸ਼ਨ ਹੇਠ ਪੇਸ਼ ਕੀਤੇ ਇਸ ਨਾਟਕ ਨੇ ਪਿਆਰ, ਬਦਲੇ ਅਤੇ ਮਨੁੱਖੀ ਸੰਵੇਦਨਾਵਾਂ ਦੇ ਟਕਰਾਅ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ।

Ad Position 21
No active advertisement
ਬੰਗਲਾ ਨਾਟਕ ‘ਦਾਲੀਆ’ ਪੇਸ਼ ਕਰਦੇ ਕਲਾਕਾਰ। ਅਜੀਤ ਤਸਵੀਰ 10-10-2026
ਬਠਿੰਡਾ, 9 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫ਼ੈਸਟੀਵਲ ਦੀ 12ਵੀਂ ਰਾਤ ਬਲਵੰਤ ਗਾਰਗੀ ਆਡੀਟੋਰੀਅਮ ਵਿਚ ਕੋਲਕਾਤਾ ਦੀ ਇੰਸਟੀਚਿਊਟ ਆਫ਼ ਫੈਕਚੁਅਲ ਥੀਏਟਰ ਆਰਟਸ ਗਰੁੱਪ ਵਲੋਂ ਰਿਸ਼ੀਕੇਸ਼ ਸੁਲਭ ਦਾ ਲਿਖਿਆ ਬੰਗਲਾ ਨਾਟਕ ‘ਦਾਲੀਆ’ ਪੇਸ਼ ਕੀਤਾ ਗਿਆ। ਦੇਬਾਸ਼ੀਸ਼ ਦੱਤਾ ਦੇ ਨਿਰਦੇਸ਼ਨ ਹੇਠ ਪੇਸ਼ ਕੀਤੇ ਇਸ ਨਾਟਕ ਨੇ ਪਿਆਰ, ਬਦਲੇ ਅਤੇ ਮਨੁੱਖੀ ਸੰਵੇਦਨਾਵਾਂ ਦੇ ਟਕਰਾਅ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਅਰਾਕਾਨ ਦੀ ਇਤਿਹਾਸਕ ਪਿੱਠਭੂਮੀ ‘ਤੇ ਆਧਾਰਿਤ ਨਾਟਕ ਦੀ ਕਹਾਣੀ ਰਾਜਕੁਮਾਰੀ ਅਮੀਨਾ ਦੇ ਆਲੇ-ਦੁਆਲੇ ਘੁੰਮਦੀ ਹੈ। ਜੋ ਪਿਤਾ ਦੀ ਹੱਤਿਆ ਦਾ ਬਦਲਾ ਲੈਣ ਲਈ ਦੁਸ਼ਮਣ ਦੇ ਪਰਿਵਾਰ ਵਿਚ ਵਿਆਹ ਕਰਨ ਦਾ ਫ਼ੈਸਲਾ ਕਰਦੀ ਹੈ। ਪਰ ਕਹਾਣੀ ਉਸ ਵੇਲੇ ਨਵਾਂ ਮੋੜ ਲੈਂਦੀ ਹੈ, ਜਦੋਂ ਉਸ ਦੀ ਮੁਲਾਕਾਤ ਇੱਕ ਸਧਾਰਨ ਮਛੇਰੇ ਦਾਲੀਆ ਨਾਲ ਹੁੰਦੀ ਹੈ। ਬਦਲੇ ਦੀ ਅੱਗ ਵਿਚ ਸੜ ਰਹੀ ਅਮੀਨਾ ਦੇ ਮਨ ਵਿਚ ਪਿਆਰ ਅਤੇ ਮਨੁੱਖੀ ਸੰਵੇਦਨਾ ਆਪਣੀ ਥਾਂ ਬਣਾਉਣ ਲੱਗਦੇ ਹਨ। ਇਸ ਤਰ੍ਹਾਂ ਨਾਟਕ ਮਨੁੱਖ ਦੇ ਅੰਦਰ ਚੱਲ ਰਹੇ ਉਸ ਸੰਘਰਸ਼ ਨੂੰ ਸਾਹਮਣੇ ਲਿਆਉਂਦਾ ਹੈ, ਜਿੱਥੇ ਨਫ਼ਰਤ ਪੁਰਾਣੇ ਜ਼ਖ਼ਮਾਂ ਨੂੰ ਜਿਊਂਦਾ ਰੱਖਦੀ ਹੈ, ਜਦਕਿ ਪਿਆਰ ਬਦਲਾਅ ਦਾ ਰਾਹ ਖੋਲ੍ਹਦਾ ਹੈ। ਨਾਟਕ ਦਾ ਉਦਘਾਟਨ ਮੈਕਸ ਆਈ ਕੇਅਰ ਡਿਪਾਰਟਮੈਂਟ ਦੇ ਡਾਇਰੈਕਟਰ ਡਾ. ਕਸ਼ਿਸ਼ ਗੁਪਤਾ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਇਸ ਮੌਕੇ ਉਨ੍ਹਾਂ ਦੀ ਮਾਤਾ ਪ੍ਰਤਿਭਾ ਗੁਪਤਾ, ਪਤਨੀ ਡਾ. ਪੂਜਾ ਗੁਪਤਾ, ਸਟੈਲਕੋ ਦੇ ਐਮਡੀ ਰਾਜਿੰਦਰ ਜਿੰਦਲ, ਨਾਟਿਅਮ ਡਾਇਰੈਕਟਰ ਕੀਰਤੀ ਕਿਰਪਾਲ, ਫ਼ੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ, ਸਰਪ੍ਰਸਤ ਸੁਦਰਸ਼ਨ ਗੁਪਤਾ ਅਤੇ ਪ੍ਰਧਾਨ ਸੁਰਿੰਦਰ ਕੌਰ ਮੌਜੂਦ ਰਹੇ। ਡਾ. ਕਸ਼ਿਸ਼ ਗੁਪਤਾ ਨੇ ਕਿਹਾ ਕਿ ਰੰਗਮੰਚ ਉਨ੍ਹਾਂ ਲਈ ਬੇਹੱਦ ਪਿਆਰੀ ਕਲਾ ਹੈ, ਜਿਸ ਨੇ ਉਨ੍ਹਾਂ ਨੂੰ ਲੋਕਾਂ ਅਤੇ ਮਨੁੱਖੀ ਸੰਵੇਦਨਾਵਾਂ ਨਾਲ ਜੋੜਿਆ।ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਕਿਹਾ ਕਿ ਉਹ ਸਾਲ 2003 ਵਿਚ ਰੰਗਮੰਚ ਦਾ ਸੁਪਨਾ ਲੈ ਕੇ ਜੈਤੋ ਤੋਂ ਬਠਿੰਡਾ ਆਏ ਸਨ। ਸਾਲ 2011 ਵਿਚ ਫ਼ੈਸਟੀਵਲ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਨਾਟਿਅਮ ਫ਼ੈਸਟੀਵਲ ਦੀ ਸਫਲਤਾ ਵਿਚ ਡਾ. ਕਸ਼ਿਸ਼ ਗੁਪਤਾ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਦੂਨ ਸਕੂਲ ਕਰਾੜਵਾਲਾ ਵਿਖੇ ‘ਮੀ ਐਂਡ ਮੌਮ’ ਸਮਾਗਮ ਕਰਵਾਇਆ ਅਗਲੀ ਖ਼ਬਰ ‘ਮੇਰਾ ਹਲਕਾ, ਮੇਰਾ ਪਰਿਵਾਰ’ ਮੁਹਿੰਮ ਤਹਿਤ ਰਾਮਸਰਾ ਵਿਖੇ ਭਾਜਪਾ ਦੀ ਅਹਿਮ ਮੀਟਿੰਗ
Ad Position 24