10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸੰਗਤ ਮੰਡੀ ਦੇ ਪ੍ਰਵੀਨ ਕੁਮਾਰ ਯਾਦਵ ਰਾਸ਼ਟਰੀ ਸਵੈਮ ਸੁਰੱਖਿਆ ਸੰਘ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

ਸੰਗਤ ਮੰਡੀ, 9 ਅਕਤੂਬਰ (ਅੰਮ੍ਰਿਤ ਸ਼ਰਮਾ)- ਰਾਸ਼ਟਰੀ ਸਵੈਮ ਸੁਰੱਖਿਆ ਸੰਘ ਵਲੋਂ ਸੰਗਤ ਮੰਡੀ ਵਾਸੀ ਪ੍ਰਵੀਨ ਕੁਮਾਰ ਯਾਦਵ ਪੁੱਤਰ ਵਰਿੰਦਰ ਸਿੰਘ ਨੂੰ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪੱਤਰ ਸੰਘ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਐਡਵੋਕੇਟ ਵਿਪਿਨ ਕੁਮਾਰ ਸ਼ਰਮਾ ਅਤੇ ਰਾਸ਼ਟਰੀ ਪ੍ਰਧਾਨ ਮਨੋਜ ਕੁਮਾਰ ਗੁਪਤਾ (ਸੋਨੂ ਭਈਆ) ਵਲੋਂ ਜਾਰੀ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 10-10-2026
ਸੰਗਤ ਮੰਡੀ, 9 ਅਕਤੂਬਰ (ਅੰਮ੍ਰਿਤ ਸ਼ਰਮਾ)- ਰਾਸ਼ਟਰੀ ਸਵੈਮ ਸੁਰੱਖਿਆ ਸੰਘ ਵਲੋਂ ਸੰਗਤ ਮੰਡੀ ਵਾਸੀ ਪ੍ਰਵੀਨ ਕੁਮਾਰ ਯਾਦਵ ਪੁੱਤਰ ਵਰਿੰਦਰ ਸਿੰਘ ਨੂੰ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪੱਤਰ ਸੰਘ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਐਡਵੋਕੇਟ ਵਿਪਿਨ ਕੁਮਾਰ ਸ਼ਰਮਾ ਅਤੇ ਰਾਸ਼ਟਰੀ ਪ੍ਰਧਾਨ ਮਨੋਜ ਕੁਮਾਰ ਗੁਪਤਾ (ਸੋਨੂ ਭਈਆ) ਵਲੋਂ ਜਾਰੀ ਕੀਤਾ ਗਿਆ ਹੈ। ਨਿਯੁਕਤੀ ਪੱਤਰ ਦੇਣ ਲਈ ਪੁੱਜੇ ਸੂਬਾ ਪ੍ਰਧਾਨ ਐਡਵੋਕੇਟ ਵਿਪਿਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਮਾਜਿਕ ਖੇਤਰ ਵਿਚ ਸ਼ਲਾਘਾਯੋਗ ਗਤੀਵਿਧੀਆਂ ਨੂੰ ਦੇਖਦੇ ਹੋਏ ਸੰਸਥਾ ਵੱਲੋਂ ਪ੍ਰਵੀਨ ਕੁਮਾਰ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਦਾ ਮੁੱਖ ਦਫ਼ਤਰ ਸੰਜੀਵ ਨਗਰ, ਭੋਪਾਲ (ਮੱਧ ਪ੍ਰਦੇਸ਼) ਵਿਖੇ ਹੈ। ਉਨ੍ਹਾਂ ਕਿਹਾ ਹੈ ਕਿ ਰਾਸ਼ਟਰੀ ਸਵੈਮ ਸੁਰੱਖਿਆ ਸੰਘ ਦੇਸ਼ ਦੇ ਸਰਬਪੱਖੀ ਵਿਕਾਸ, ਦੇਸ਼ ਦੀ ਉਨਤੀ ਅਤੇ ਭ੍ਰਿਸ਼ਟਾਚਾਰ ਮੁਕਤ ਭਾਰਤ ਦੇ ਨਿਰਮਾਣ ਲਈ ਕੰਮ ਕਰ ਰਿਹਾ ਹੈ ਅਤੇ ਸੰਸਥਾ ਨੂੰ ਉਮੀਦ ਹੈ ਕਿ ਪ੍ਰਵੀਨ ਕੁਮਾਰ ਭ੍ਰਿਸ਼ਟਾਚਾਰ ਮੁਕਤ ਭਾਰਤ ਬਣਾਉਣ ‘ਚ ਆਪਣਾ ਬਹੁਮੁੱਲਾ ਯੋਗਦਾਨ ਦੇਣਗੇ ਅਤੇ ਇੱਕ ਮਹੀਨੇ ਦੇ ਅੰਦਰ ਆਪਣੇ ਦੁਆਰਾ ਕੀਤੇ ਗਏ ਸੰਗਠਨ ਦੇ ਕਾਰਜਾਂ ਤੋਂ ਪ੍ਰਧਾਨ ਦਫ਼ਤਰ ਭੋਪਾਲ ਨੂੰ ਜਾਣੂ ਕਰਾਉਣਗੇ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਮੁੱਖ ਸੰਕਲਪ ਸਨਾਤਨ ਧਰਮ ਦੀ ਰੱਖਿਆ, ਕਿਸਾਨਾਂ, ਨੌਜਵਾਨਾਂ, ਮਹਿਲਾਵਾਂ ਦੀ ਸੁਰੱਖਿਆ, ਗਊ ਮਾਤਾ ਸੇਵਾ, ਭਾਰਤ ਨੂੰ ਨਸ਼ਾ ਮੁਕਤ ਬਣਾਉਣਾ, ਰਾਸ਼ਟਰੀ ਸੁਰੱਖਿਆ ਅਤੇ ਯੁਵਾ ਨਿਰਮਾਣ, ਇੱਕ ਸਮਾਨ ਸਿੱਖਿਆ ਅਤੇ ਜਾਤੀਵਾਦ ਮੁਕਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨਾ ਮੁੱਖ ਉਦੇਸ਼ ਹੈ। ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਕੁਮਾਰ ਨੇ ਕਿਹਾ ਕਿ ਸੰਸਥਾ ਵੱਲੋਂ ਉਨ੍ਹਾਂ ‘ਤੇ ਭਰੋਸਾ ਕਰਕੇ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ‘ਤੇ ਖਰਾ ਉੱਤਰਨ ਦਾ ਯਤਨ ਕਰਨਗੇ। ਇਸ ਮੌਕੇ ਪਵਨ ਕੁਮਾਰ, ਜੀਤਾ ਸਿੰਘ, ਵਰਿੰਦਰ ਸਿੰਘ, ਆਕਾਸ਼ ਕੁਮਾਰ, ਮਹਿੰਦਰ ਰਾਮ ਅਤੇ ਸੁਖਰਾਜ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਾਥਫਾਈਂਡਰ ਗਲੋਬਲ ਸਕੂਲ ਨੇ 300 ਤੋਂ ਵੱਧ ਮੈਡਲ ਜਿੱਤ ਕੇ ਆਪਣਾ ਹੀ ਪੁਰਾਣਾ ਰਿਕਾਰਡ ਤੋੜਿਆ ਅਗਲੀ ਖ਼ਬਰ ਹਰ ਇਕ ਨਾਗਰਿਕ ਤੱਕ ਪਹੁੰਚਾਈ ਜਾਵੇ ਬੈਂਕਿੰਗ ਸੁਵਿਧਾ-ਸਹਾਇਕ ਕਮਿਸ਼ਨਰ
Ad Position 24