ਪਾਥਫਾਈਂਡਰ ਗਲੋਬਲ ਸਕੂਲ ਨੇ 300 ਤੋਂ ਵੱਧ ਮੈਡਲ ਜਿੱਤ ਕੇ ਆਪਣਾ ਹੀ ਪੁਰਾਣਾ ਰਿਕਾਰਡ ਤੋੜਿਆ
ਰਾਮਪੁਰਾ ਫੂਲ, 9 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)-ਖੇਡਾਂ ਦੇ ਖੇਤਰ ਵਿਚ ਪਾਥਫਾਈਂਡਰ ਗਲੋਬਲ ਸਕੂਲ, ਰਾਮਪੁਰਾ ਨੇ ਇਕ ਵਾਰ ਫਿਰ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਇਸ ਖੇਡ ਸੈਸ਼ਨ ਦੌਰਾਨ ਜੋਨ, ਜ਼ਿਲ੍ਹਾ ਅਤੇ ਸਟੇਟ ਪੱਧਰ ਦੀਆਂ ਵੱਖ-ਵੱਖ ਖੇਡ ਪ੍ਰਤੀਯੋਗਿਤਾਵਾਂ ਵਿਚ 300 ਤੋਂ ਵੱਧ ਮੈਡਲ ਜਿੱਤ ਕੇ ਸਕੂਲ ਦਾ ਪੁਰਾਣਾ ਰਿਕਾਰਡ ਆਪਣੇ ਹੀ ਨਾਮ ਕਰ ਲਿਆ ਹੈ।
ਰਾਮਪੁਰਾ ਫੂਲ, 9 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)-ਖੇਡਾਂ ਦੇ ਖੇਤਰ ਵਿਚ ਪਾਥਫਾਈਂਡਰ ਗਲੋਬਲ ਸਕੂਲ, ਰਾਮਪੁਰਾ ਨੇ ਇਕ ਵਾਰ ਫਿਰ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਇਸ ਖੇਡ ਸੈਸ਼ਨ ਦੌਰਾਨ ਜੋਨ, ਜ਼ਿਲ੍ਹਾ ਅਤੇ ਸਟੇਟ ਪੱਧਰ ਦੀਆਂ ਵੱਖ-ਵੱਖ ਖੇਡ ਪ੍ਰਤੀਯੋਗਿਤਾਵਾਂ ਵਿਚ 300 ਤੋਂ ਵੱਧ ਮੈਡਲ ਜਿੱਤ ਕੇ ਸਕੂਲ ਦਾ ਪੁਰਾਣਾ ਰਿਕਾਰਡ ਆਪਣੇ ਹੀ ਨਾਮ ਕਰ ਲਿਆ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਪਾਥਫਾਈਂਡਰ ਗਲੋਬਲ ਸਕੂਲ ਨੇ ਇਲਾਕੇ ਦੇ ਸਕੂਲਾਂ ਵਿਚ ਖੇਡਾਂ ਦੇ ਖੇਤਰ ਵਿਚ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਸਕੂਲ ਦੇ ਖਿਡਾਰੀ ਲਗਾਤਾਰ ਜ਼ੋਨ ਤੋਂ ਜ਼ਿਲ੍ਹਾ, ਜ਼ਿਲ੍ਹੇ ਤੋਂ ਸਟੇਟ ਤੇ ਸਟੇਟ ਤੋਂ ਉੱਚ ਪੱਧਰ ਵੱਲ ਆਪਣੀ ਪਛਾਣ ਬਣਾ ਰਹੇ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਇਸ਼ੂ ਰਾਣੀ ਤੇ ਸਕੂਲ ਮੈਨੇਜਮੈਂਟ ਵਲੋਂ ਸਾਰੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ, ਸਰੀਰਕ ਸਿੱਖਿਆ ਵਿਭਾਗ ਅਤੇ ਕੋਚਿੰਗ ਟੀਮ ਨੂੰ ਵਿਸ਼ੇਸ਼ ਵਧਾਈ ਦਿੱਤੀ ਗਈ। ਸਕੂਲ ਦੀ ਇਸ ਸ਼ਾਨਦਾਰ ਖੇਡ ਪ੍ਰਾਪਤੀ ਪਿੱਛੇ ਸਕੂਲ ਦੇ ਚੇਅਰਮੈਨ ਸੁਨੀਲ ਬਾਂਸਲ ਅਤੇ ਐਮ. ਡੀ. ਸੁਮਿਤ ਬਾਂਸਲ ਦੀ ਖੇਡਾਂ ਪ੍ਰਤੀ ਦੂਰਅੰਦੇਸ਼ੀ ਤੇ ਲਗਾਤਾਰ ਹੌਸਲਾ ਅਫਜ਼ਾਈ ਦਾ ਅਹਿਮ ਯੋਗਦਾਨ ਹੈ। ਇਸ ਸਫਲਤਾ ਲਈ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਹਰਮਨਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ ਦੀ ਮਿਹਨਤ ਤੇ ਸਮਰਪਣ ਵੀ ਵਿਸ਼ੇਸ਼ ਤੌਰ ’ਤੇ ਸ਼ਲਾਘਾਯੋਗ ਹੈ। ਸਕੂਲ ਮੈਨੇਜਮੈਂਟ ਨੇ ਕਿਹਾ ਕਿ ਖੇਡਾਂ ਸਿਰਫ਼ ਮੈਡਲ ਜਿੱਤਣ ਦਾ ਸਾਧਨ ਨਹੀਂ, ਬਲਕਿ ਬੱਚਿਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਸਪਿਰਿਟ ਦੇ ਗੁਣ ਪੈਦਾ ਕਰਨ ਦਾ ਮਹੱਤਵਪੂਰਨ ਮਾਧਿਅਮ ਹਨ।