ਮਾਲਵਾ ਗਰੁੱਪ ਆਫ਼ ਕਾਲਜਿਜ਼ ਦਾ ਨਤੀਜਾ ਸ਼ਾਨਦਾਰ ਰਿਹਾ
ਸਰਦੂਲਗੜ੍ਹ, 17 ਅਕਤੂਬਰ (ਅਰੋੜਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ. ਏ.
ਸਰਦੂਲਗੜ੍ਹ, 17 ਅਕਤੂਬਰ (ਅਰੋੜਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਏ. ਸਮੈਸਟਰ ਪਹਿਲੇ ਦੇ ਨਤੀਜਿਆਂ ਵਿਚ ਮਾਲਵਾ ਗਰੁੱਪ ਆਫ਼ ਕਾਲਜਿਜ਼ ਸਰਦੂਲੇਵਾਲਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਵਿਦਿਆਰਥਣ ਅਮਨਦੀਪ ਕੌਰ ਨੇ 92.70 ਪ੍ਰਤੀਸ਼ਤ, ਜਸਪ੍ਰੀਤ ਕੌਰ ਨੇ 92.00 ਪ੍ਰਤੀਸ਼ਤ, ਜਸਪ੍ਰੀਤ ਕੌਰ ਤੇ ਰਾਜਪ੍ਰੀਤ ਕੌਰ ਨੇ 91.30 ਪ੍ਰਤੀਸ਼ਤ ਅੰਕ ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਸੰਸਥਾ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਨੇ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਹਾਇਕ ਪ੍ਰੋਫੈਸਰ ਬਲਜੀਤ ਪਾਲ ਸਿੰਘ, ਅਰਵਿੰਦਰ ਸਿੰਗਲਾ, ਗੁਰਦੀਪ ਸਿੰਘ, ਜਸਪਾਲ ਕੌਰ, ਰਕਸ਼ਾ ਰਾਣੀ, ਸਿੰਬਲਪਾਲ, ਰੇਖਾ ਰਾਣੀ, ਸ਼ਵਿਤੀ ਬਾਂਸਲ, ਹਰਪ੍ਰੀਤ ਕੌਰ, ਆਸ਼ੂ ਸਿੰਗਲਾ ਆਦਿ ਹਾਜ਼ਰ ਸਨ।