17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਪੰਥਕ ਤੇ ਪੰਜਾਬ ਦੇ ਮਸਲਿਆਂ ਦਾ ਹੋ ਸਕਦੈ ਹੱਲ- ਤਲਵੰਡੀ

ਮਾਨਸਾ, 17 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਯੂਥ ਵਿੰਗ ਦੇ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਨੇ ਅੱਜ ਸਾਥੀਆਂ ਸਮੇਤ ਇੱਥੇ ਪਰਵਿੰਦਰ ਸਿੰਘ ਉਰਫ਼ ਝੋਟਾ ਦੇ ਕਤਲ ਮਾਮਲੇ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ ਵਿਚ ਸ਼ਮੂਲੀਅਤ ਕੀਤੀ। ਉਨ੍ਹਾਂ ਝੋਟਾ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਕਿਹਾ ਕਿ ਇਨਸਾਫ਼ ਲਈ ਸੰਘਰਸ਼ ਕਰ ਰਹੀ ਸੰਗਤ ਨਾਲ ਇਕਜੁਟਤਾ ਰੱਖੇ।

Ad Position 21
No active advertisement
ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੂੰ ਮਿਲਣ ਸਮੇਂ ਗੁਰਜੀਤ ਸਿੰਘ ਤਲਵੰਡੀ। ਅਜੀਤ ਤਸਵੀਰ 18-10-2026
ਮਾਨਸਾ, 17 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਯੂਥ ਵਿੰਗ ਦੇ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਨੇ ਅੱਜ ਸਾਥੀਆਂ ਸਮੇਤ ਇੱਥੇ ਪਰਵਿੰਦਰ ਸਿੰਘ ਉਰਫ਼ ਝੋਟਾ ਦੇ ਕਤਲ ਮਾਮਲੇ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ ਵਿਚ ਸ਼ਮੂਲੀਅਤ ਕੀਤੀ। ਉਨ੍ਹਾਂ ਝੋਟਾ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਕਿਹਾ ਕਿ ਇਨਸਾਫ਼ ਲਈ ਸੰਘਰਸ਼ ਕਰ ਰਹੀ ਸੰਗਤ ਨਾਲ ਇਕਜੁਟਤਾ ਰੱਖੇ। ਸੰਬੋਧਨ ਕਰਦਿਆਂ ਸ. ਤਲਵੰਡੀ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਸੰਕਟਾਂ, ਨਸ਼ਿਆਂ ਦੇ ਖ਼ਾਤਮੇ ਅਤੇ ਪੰਥਕ ਮਸਲਿਆਂ ਦਾ ਸਥਾਈ ਹੱਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚ ਅਗਵਾਈ ਤੇ ਸਰਪ੍ਰਸਤੀ ਹੇਠ ਸਮੁੱਚੇ ਪੰਥ ਦੇ ਇੱਕਜੁੱਟ ਹੋਣ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਸ਼ਿਆਂ, ਗੈਂਗਸਟਰਵਾਦ, ਬੇਰੁਜ਼ਗਾਰੀ ਅਤੇ ਸਮਾਜਿਕ ਨਿਘਾਰ ਦੇ ਦੌਰ ’ਚੋਂ ਲੰਘ ਰਿਹਾ ਹੈ, ਤੋਂ ਨਿਕਲਣ ਲਈ ਸਿਆਸੀ ਸਵਾਰਥਾਂ ਤੋਂ ਉੱਪਰ ਉੱਠ ਕੇ ਪੰਥਕ ਏਕਤਾ ਤੇ ਸਾਂਝੀ ਰਣਨੀਤੀ ਅਪਣਾਉਣ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਝੋਟਾ ਹੱਤਿਆ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨਕੇ, ਨਵਇੰਦਰ ਸਿੰਘ ਲੌਂਗੋਵਾਲ, ਭੁਪਿੰਦਰ ਸਿੰਘ ਘੁੰਮਣ, ਗੁਰਸੇਵਕ ਸਿੰਘ ਮਨਿਆਣਾ, ਸ਼ਿੰਦਰਪਾਲ ਸਿੰਘ ਊਭਾਵਾਲ, ਜਤਿੰਦਰ ਸਿੰਘ ਦਿਆਲਗੜ੍ਹ, ਰਾਮਪਾਲ ਸਿੰਘ ਬਹਿਣੀਵਾਲ, ਲਖਵਿੰਦਰ ਸਿੰਘ ਮੂਸਾ, ਐਡਵੋਕੇਟ ਅਮਨਦੀਪ ਸਿੰਘ ਭਲਾਈਕੇ, ਗੁਰਵਿੰਦਰ ਸਿੰਘ ਪਟਵਾਰੀ, ਤੇਜਾ ਸਿੰਘ ਕਮਾਲਪੁਰ, ਕਰਨ ਘੁਮਾਣ ਕੈਨੇਡਾ, ਅਮਨਵੀਰ ਸਿੰਘ ਚੈਰੀ, ਮਲਕੀਤ ਸਿੰਘ ਸਮਾਓ, ਕੌਰ ਸਿੰਘ ਖਾਰਾ, ਰਣਧੀਰ ਸਿੰਘ ਸਮੂਰਾ, ਹਰਜੋਤ ਸਿੰਘ, ਹਰਜਿੰਦਰ ਸਿੰਘ ਰਾਮਗੜ੍ਹ ਸੰਧੂਆਂ, ਸਤਿਗੁਰ ਸਿੰਘ ਨਮੋਲ, ਪ੍ਰਿਤਪਾਲ ਸਿੰਘ ਹਾਂਡਾ, ਕੁਲਦੀਪ ਸਿੰਘ ਬੁੱਗਰਾ, ਜੱਸੀ ਬੋਹਾ, ਵਿੱਕੀ ਛਾਜਲੀ, ਗੁਰਪ੍ਰੀਤ ਸਿੰਘ ਸਾਹੋਕੇ, ਤਰਨਜੀਤ ਸਿੰਘ ਦੁੱਗਲ, ਹਰਪ੍ਰੀਤ ਸਿੰਘ ਰਾਜੀਆ ਭਦੌੜ, ਜੀਵਨ ਕੁਮਾਰ ਦਿੜ੍ਹਬਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਮਰੇਡ ਜਗੀਰ ਸਿੰਘ ਜੋਗਾ ਸਕੂਲ ਵਿਖੇ 2 ਰੋਜ਼ਾ ਪੁਸਤਕ ਮੇਲਾ ਸ਼ੁਰੂ ਅਗਲੀ ਖ਼ਬਰ ਰਾਮਜੀਤ ਸਿੰਘ ਬਰੇਟਾ ਨੇ ‘ਆਪ’ ਦੇ ਜ਼ਿਲ੍ਹਾ ਸੋਸ਼ਲ ਮੀਡੀਆ ਸਕੱਤਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
Ad Position 24