29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪਿੰਡ ਕੋਠਾ ਗੁਰੂ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ ਪਲਟਣ ਨਾਲ ਦਰਜਨ ਤੋਂ ਵਧੇਰੇ ਜ਼ਖ਼ਮੀ

ਭਗਤਾ ਭਾਈਕਾ, 28 ਅਕਤੂਬਰ (ਸੁਖਪਾਲ ਸਿੰਘ ਸੋਨੀ)-ਅੱਜ ਸ਼ਾਮ ਵਕਤ ਨਜ਼ਦੀਕੀ ਪਿੰਡ ਕੋਠਾ ਗੁਰੂ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਦਰਜਨ ਤੋਂ ਵਧੇਰੇ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ, ਜਦਕਿ ਇਕ ਵਿਅਕਤੀ ਦੀ ਮੌਤ ਹੋ ਗਈ ਗਈ ਹੈ। ਜ਼ਖ਼ਮੀਆਂ ਨੂੰ ਤੁਰੰਤ ਸਥਾਨਿਕ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਵੱਡੀ ਗਿਣਤੀ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਠਿੰਡਾ ਲਈ ਰੈਫ਼ਰ ਕਰ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 29-10-2026
ਭਗਤਾ ਭਾਈਕਾ, 28 ਅਕਤੂਬਰ (ਸੁਖਪਾਲ ਸਿੰਘ ਸੋਨੀ)-ਅੱਜ ਸ਼ਾਮ ਵਕਤ ਨਜ਼ਦੀਕੀ ਪਿੰਡ ਕੋਠਾ ਗੁਰੂ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਦਰਜਨ ਤੋਂ ਵਧੇਰੇ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ, ਜਦਕਿ ਇਕ ਵਿਅਕਤੀ ਦੀ ਮੌਤ ਹੋ ਗਈ ਗਈ ਹੈ। ਜ਼ਖ਼ਮੀਆਂ ਨੂੰ ਤੁਰੰਤ ਸਥਾਨਿਕ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਵੱਡੀ ਗਿਣਤੀ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਠਿੰਡਾ ਲਈ ਰੈਫ਼ਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸ਼ਾਮ ਵਕਤ ਸਥਾਨਿਕ ਸ਼ਹਿਰ ਤੋਂ ਸਵਾਰੀਆਂ ਲੈ ਕੇ ਇਕ ਮਿੰਨੀ ਬੱਸ ਰਵਾਨਾ ਹੋਈ ਸੀ। ਪਿੰਡ ਕੋਠਾ ਗੁਰੂ ਨਜ਼ਦੀਕ ਉਕਤ ਮਿੰਨੀ ਬੱਸ ਅਤੇ ਇਕ ਰਿਕਸ਼ੇ ਵਿਚਕਾਰ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਜਿੱਥੇ ਬੱਸ ਪਲਟ ਗਈ, ਉੱਥੇ ਰਿਕਸ਼ਾ ਵੀ ਬੁਰੀ ਤਰ੍ਹਾਂ ਚਕਨਾ ਚੂਰ ਹੋ ਗਿਆ ਹੈ। ਹਾਦਸੇ ਦੌਰਾਨ ਰਿਕਸ਼ਾ ਚਾਲਕ ਦਰਸ਼ਨ ਸਿੰਘ ਪੁੱਤਰ ਹਰੀ ਸਿੰਘ (40) ਵਾਸੀ ਕੋਠਾ ਗੁਰੂ, ਹਰਜਿੰਦਰ ਸਿੰਘ ਵਾਸੀ ਬੱਜੋਆਣਾ, ਕੁਲਵਿੰਦਰ ਕੌਰ ਵਾਸੀ ਕੋਠਾ ਗੁਰੂ, ਹਰਜਿੰਦਰ ਕੌਰ ਵਾਸੀ ਕੋਠਾ ਗੁਰੂ, ਜਸਵਿੰਦਰ ਕੌਰ ਵਾਸੀ ਕਲਿਆਣ ਸੁੱਖਾ, ਸੁਖਜੀਤ ਕੌਰ ਵਾਸੀ ਕੋਠਾ ਗੁਰੂ, ਅਮਨਦੀਪ ਕੌਰ ਵਾਸੀ ਕੋਠਾ, ਬਿੰਦਰ ਸਿੰਘ ਸਮੇਤ ਬੱਸ ਡਰਾਈਵਰ, ਦਰਜਨ ਤੋਂ ਵਧੇਰੇ ਸਵਾਰੀਆਂ ਜ਼ਖ਼ਮੀ ਹੋ ਗਈਆ। ਜ਼ਖ਼ਮੀਆਂ ਨੂੰ ਤੁਰੰਤ ਲੋਕਾਂ ਦੀ ਮਦਦ ਨਾਲ ਸਤਿਕਾਰ ਕਮੇਟੀ ਕੋਠਾ ਗੁਰੂ ਦੇ ਵਲੰਟੀਅਰਾਂ ਵਲੋਂ ਸਥਾਨਿਕ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ। ਹਸਪਤਾਲ ਵਿਖੇ ਹਾਜ਼ਰ ਟੀਮ ਵਲੋਂ ਜ਼ਖ਼ਮੀਆਂ ਨੂੰ ਮੁੱਢਲੀ ਸਿਹਤ ਸਹੂਲਤ ਪ੍ਰਦਾਨ ਕਰਨ ਉਪਰੰਤ ਬਠਿੰਡਾ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਘਟਨਾ ਸੰਬੰਧੀ ਜਾਣਕਾਰੀ ਮਿਲਣ ’ਤੇ ਸਥਾਨਿਕ ਪੁਲਿਸ ਸਟੇਸ਼ਨ ਦੀ ਟੀਮ ਨੇ ਵੀ ਮੌਕੇ ਪਰ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਦੇਰ ਸ਼ਾਮ ਮਿਲੀ ਜਾਣਕਾਰੀ ਅਨੁਸਾਰ ਰਿਕਸ਼ਾ ਚਾਲਕ ਦਰਸ਼ਨ ਸਿੰਘ (40) ਪੁੱਤਰ ਹਰੀ ਸਿੰਘ ਵਾਸੀ ਕੋਠਾ ਗੁਰੂ ਦੀ ਮੌਤ ਹੋ ਗਈ ਹੈ। ਮ੍ਰਿਤਕ ਅਤੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਹ ਕੋਠਾ ਗੁਰੂ ਵਿਖੇ ਇਕ ਦੁਕਾਨ ਉੱਪਰ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ 12 ਸਾਲ, 5 ਸਾਲ ਦੀਆਂ ਦੋ ਬੇਟੀਆਂ, ਅੱਠ ਸਾਲ ਦਾ ਇਕ ਬੇਟਾ, ਪਤਨੀ ਸਮੇਤ ਪਰਿਵਾਰ ਛੱਡ ਗਿਆ ਹੈ। ਸਰਕਾਰੀ ਐਂਬੂਲੈਂਸ ਮੁੜ ਕੰਮ ਨਾ ਆਈ ਅੱਜ ਸ਼ਾਮ ਵਕਤ ਵਾਪਰੇ ਸੜਕ ਹਾਦਸੇ ਦੌਰਾਨ ਸਰਕਾਰੀ ਹਸਪਤਾਲ ਦੀ ਐਮ.ਪੀ ਕੋਟੇ ਵਿਚੋਂ ਮਿਲੀ ਐਂਬੂਲੈਂਸ ਹਮੇਸ਼ਾ ਦੀ ਤਰ੍ਹਾਂ ਅੱਜ ਮੁੜ ਹਸਪਤਾਲ ਅੰਦਰ ਹੀ ਸਿੰਗਾਰ ਬਣੀ ਰਹੀ। ਹਾਦਸੇ ਦੌਰਾਨ ਪ੍ਰਾਈਵੇਟ ਐਂਬੂਲੈਂਸ ਹਾਜ਼ਰ ਰਹੀਆਂ, ਜਦਕਿ ਸਰਕਾਰੀ ਐਂਬੂਲੈਂਸ ਦਾ ਡਿਊਟੀ ਡਰਾਈਵਰ ਹਸਪਤਾਲ ਵਿਚੋਂ ਗ਼ਾਇਬ ਪਾਇਆ ਗਿਆ। ਘਟਨਾ ਤੋਂ ਕਰੀਬ ਢੇਡ ਘੰਟੇ ਬਾਅਦ ਹਸਪਤਾਲ ਵਿਖੇ ਪਹੁੰਚੇ ਇਕ ਡਰਾਈਵਰ ਨੂੰ ਗ਼ਾਇਬ ਹੋਣ ਦੇ ਕਾਰਨ ਪੁੱਛੇ ਗਏ ਤਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਨਹੀ, ਅੱਜ ਹੋਰ ਮੁਲਾਜ਼ਮ ਦੀ ਡਿਊਟੀ ਹੈ। ਡਿਊਟੀ ਵਾਲਾ ਡਰਾਈਵਰ ਸਭ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ, ਰੈਫ਼ਰ ਕਰਨ, ਹਸਪਤਾਲ ਖਾਲੀ ਹੋਣ ਤੱਕ ਵੀ ਆਪਣੀ ਡਿਊਟੀ ਤੋਂ ਗ਼ਾਇਬ ਸੀ। ਕੁਝ ਜ਼ਖ਼ਮੀਆਂ ਨੂੰ ਉਨ੍ਹਾਂ ਦੇ ਪਰਿਵਾਰ ਨਿੱਜੀ ਗੱਡੀਆਂ ਰਾਹੀ ਹੋਰ ਲੋਕਲ ਹਸਪਤਾਲਾਂ ਜਾਂ ਬਠਿੰਡਾ ਲਈ ਲੈ ਕੇ ਗਏ। ਸਰਕਾਰੀ ਹਸਪਤਾਲ ਦੀ ਨਕਾਮੀਆਂ ਨੂੰ ਲੈ ਕੇ ਪੀੜਤ ਪਰਿਵਾਰ ਅਤੇ ਹਾਜ਼ਰ ਲੋਕ ਕੋਸਦੇ ਰਹੇ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਦੇ ਸ਼ਹਿਰੀ ਅਤੇ ਪੇਂਡੂ ਬੇਰੁਜ਼ਗਾਰ ਨੌਜਵਾਨਾਂ ਲਈ ਮੁਫ਼ਤ ਹੁਨਰ ਕੋਰਸ ਅਗਲੀ ਖ਼ਬਰ ਗਹਿਰੀ ਬੁੱਟਰ ਦੀ ਵਿਸ਼ਾਲ ਯੂਥ ਰੈਲੀ ਨਾਲ ਅਕਾਲੀ ਦਲ (ਬ) ਨੇ 2027 ਦੀਆਂ ਚੋਣਾਂ ਦਾ ਬਿਗਲ ਵਜਾਇਆ
Ad Position 24