29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਜਥੇਦਾਰ ਅਲੀਸ਼ੇਰ ਦੇ ਦਿਹਾਂਤ ’ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

ਮਾਨਸਾ / ਜੋਗਾ , 29 ਅਕਤੂਬਰ ( ਬਲਵਿੰਦਰ ਸਿੰਘ ਧਾਲੀਵਾਲ / ਮਨਜੀਤ ਸਿੰਘ ਘੜੈਲੀ )- ਸ਼੍ਰੋਮਣੀ ਅਕਾਲੀ ਦਲ ( ਬ ) ਦੇ ਸੀਨੀਅਰ ਟਕਸਾਲੀ ਆਗੂ ਜਥੇਦਾਰ ਗੁਰਦਿਆਲ ਸਿੰਘ ਅਲੀਸ਼ੇਰ ਦੇ ਦਿਹਾਂਤ ’ ਤੇ ਵੱਖ - ਵੱਖ ਰਾਜਨੀਤਕ , ਸਮਾਜਿਕ ਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ । ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ , ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ , ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ , ਦਲ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੀਰੋਕੇ , ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ , ਸੀ .

Ad Position 21
No active advertisement
ਅਜੀਤ ਡੈਸਕ 30-10-2026
ਮਾਨਸਾ / ਜੋਗਾ , 29 ਅਕਤੂਬਰ ( ਬਲਵਿੰਦਰ ਸਿੰਘ ਧਾਲੀਵਾਲ / ਮਨਜੀਤ ਸਿੰਘ ਘੜੈਲੀ )- ਸ਼੍ਰੋਮਣੀ ਅਕਾਲੀ ਦਲ ( ਬ ) ਦੇ ਸੀਨੀਅਰ ਟਕਸਾਲੀ ਆਗੂ ਜਥੇਦਾਰ ਗੁਰਦਿਆਲ ਸਿੰਘ ਅਲੀਸ਼ੇਰ ਦੇ ਦਿਹਾਂਤ ’ ਤੇ ਵੱਖ - ਵੱਖ ਰਾਜਨੀਤਕ , ਸਮਾਜਿਕ ਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ । ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ , ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ , ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ , ਦਲ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੀਰੋਕੇ , ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ , ਸੀ . ਪੀ . ਆਈ . ਦੇ ਸਾਬਕਾ ਵਿਧਾਇਕ ਕਾ . ਹਰਦੇਵ ਸਿੰਘ ਅਰਸ਼ੀ , ਸ਼੍ਰੋਮਣੀ ਅਕਾਲੀ ਦਲ ( ਪੁਨਰ ਸੁਰਜੀਤ ) ਦੇ ਆਗੂ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ , ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਮਾਖਾ ਨੇ ਕਿਹਾ ਕਿ ਜਥੇਦਾਰ ਗੁਰਦਿਆਲ ਸਿੰਘ ਦੀ ਪਾਰਟੀ ਤੇ ਸਮਾਜ ਨੂੰ ਵੱਡੀ ਦੇਣ ਹੈ । ਇਸੇ ਦੌਰਾਨ ਜਥੇਦਾਰ ਮਿੱਠੂ ਸਿੰਘ ਚਾਉਕੇ , ਗੁਰਚਰਨ ਸਿੰਘ ਅਕਲੀਆ , ਜਸਵਿੰਦਰ ਸਿੰਘ ਤਾਮਕੋਟ , ਬੂਟਾ ਸਿੰਘ ਅਕਲੀਆ , ਭਰਪੂਰ ਸਿੰਘ ਅਤਲਾ , ਬਲਜਿੰਦਰ ਸਿੰਘ ਘਾਲੀ , ਬਹਾਦਰ ਸਿੰਘ ਭੁਪਾਲ , ਸੁਰਜੀਤ ਸਿੰਘ ਕੋਟਲੱਲੂ , ਭੋਲਾ ਨਰੈਣ ਕੋਟਲੀ , ਸਤਨਾਮ ਸਿੰਘ ਭੁਪਾਲ , ਗੁਰਵਿੰਦਰ ਸਿੰਘ ਅਕਲੀਆ , ਨਿਰਮਲ ਸਿੰਘ ਰੱਲਾ , ਗੁਰਜੰਟ ਸਿੰਘ ਆਦਿ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ।
Ad Position 22
No active advertisement
ਪਿਛਲੀ ਖ਼ਬਰ ਅਫ਼ਸਰਸ਼ਾਹੀ ਬੇਲਗ਼ਾਮ ਹੋਣ ਕਾਰਨ ਸ਼ਹਿਰ ’ਚ ਟੁੱਟੀਆਂ ਸੜਕਾਂ, ਟਰੈਫ਼ਿਕ ਸਮੇਤ ਕਈ ਸਮੱਸਿਆਵਾਂ- ਨਗਰ ਸੁਧਾਰ ਸਭਾ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਬੂਟਾ ਸਿੰਘ ਜਲਾਲ ਮਾਰਕਿਟ ਕਮੇਟੀ ਭਗਤਾ ਦੇ ਚੇਅਰਮੈਨ ਨਾਮਜ਼ਦ
Ad Position 24