ਤਿਉਹਾਰਾਂ ਦੇ ਦਿਨਾਂ ’ਚ ਖਾਣ-ਪੀਣ ਵਾਲੀਆਂ ਵਸਤਾਂ ਦੇ ਭਾਅ ਅਸਮਾਨੀ ਚੜ੍ਹੇ
ਮਾਨਸਾ, 1 ਨਵੰਬਰ (ਰਾਵਿੰਦਰ ਸਿੰਘ ਰਵੀ)- ਤਿਉਹਾਰਾਂ ਦੇ ਦਿਨਾਂ ’ਚ ਖਾਣ-ਪੀਣ ਵਾਲੀਆਂ ਵਸਤੂਆਂ ਦੇ ਭਾਅ ਅਸਮਾਨੀ ਚੜ੍ਹਨ ਕਰ ਕੇ ਆਮ ਲੋਕਾਂ ਨੂੰ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ। ਗਰੀਬ ਵਿਅਕਤੀ ਮਹਿੰਗਾਈ ਸਮੇਂ ਚਟਨੀ ਨਾਲ ਡੰਗ ਸਾਰ ਲੈਂਦਾ ਸੀ ਪਰ ਪਿਆਜ਼ਾਂ ਦਾ ਭਾਅ 70 ਰੁਪਏ ਕਿੱਲੋ ’ਤੇ ਪਹੁੰਚ ਕੇ ਉਨ੍ਹਾਂ ਦੀਆਂ ਅੱਖਾਂ ’ਚੋਂ ਪਾਣੀ ਕਢਾ ਰਿਹਾ ਹੈ।
ਮ
ਮਾਨਸਾ ਸ਼ਹਿਰ ’ਚ ਦੁਕਾਨਦਾਰਾਂ ਵਲੋਂ ਵਿਕਰੀ ਲਈ ਰੱਖੀਆਂ ਸਬਜ਼ੀਆਂ। ਅਜੀਤ ਤਸਵੀਰ
02-11-2026
ਮਾਨਸਾ, 1 ਨਵੰਬਰ (ਰਾਵਿੰਦਰ ਸਿੰਘ ਰਵੀ)- ਤਿਉਹਾਰਾਂ ਦੇ ਦਿਨਾਂ ’ਚ ਖਾਣ-ਪੀਣ ਵਾਲੀਆਂ ਵਸਤੂਆਂ ਦੇ ਭਾਅ ਅਸਮਾਨੀ ਚੜ੍ਹਨ ਕਰ ਕੇ ਆਮ ਲੋਕਾਂ ਨੂੰ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ। ਗਰੀਬ ਵਿਅਕਤੀ ਮਹਿੰਗਾਈ ਸਮੇਂ ਚਟਨੀ ਨਾਲ ਡੰਗ ਸਾਰ ਲੈਂਦਾ ਸੀ ਪਰ ਪਿਆਜ਼ਾਂ ਦਾ ਭਾਅ 70 ਰੁਪਏ ਕਿੱਲੋ ’ਤੇ ਪਹੁੰਚ ਕੇ ਉਨ੍ਹਾਂ ਦੀਆਂ ਅੱਖਾਂ ’ਚੋਂ ਪਾਣੀ ਕਢਾ ਰਿਹਾ ਹੈ। ਟਮਾਟਰ ਤੇ ਮੂਲੀ ਦਾ ਰੇਟ ਵੀ 40 ਰੁਪਏ ਕਿੱਲੋ ਹੈ ਜਦਕਿ ਹਰੇ ਮਟਰ 200 ਰੁਪਏ ਕਿੱਲੋ ਹੋਣ ਕਰ ਕੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ। ਅਦਰਕ, ਲਸਣ ਤੇ ਫਲਾਂ ਦੀਆਂ ਕੀਮਤਾਂ ਵੀ 8 ਤੋਂ 10 ਫ਼ੀਸਦੀ ਵਧੀਆਂ ਹਨ। ਇਸ ਤੋਂ ਇਲਾਵਾ ਰਸੋਈ ਵਸਤਾਂ ਖੰਡ, ਲੂਣ, ਗੁੜ, ਦਾਲਾਂ, ਤੇਲ, ਘਿਓ ਆਦਿ ਕਰਿਆਨੇ ਦੀਆਂ ਸਾਰੀਆਂ ਵਸਤਾਂ ’ਚ ਵੀ 5 ਤੋਂ 10 ਰੁਪਏ ਕਿੱਲੋ ਤੱਕ ਵਾਧਾ ਹੋਇਆ ਹੈ। ਪਿੰਡਾਂ/ਸ਼ਹਿਰਾਂ ’ਚ ਦੁੱਧ ਵੇਚਣ ਵਾਲਿਆਂ ਵਲੋਂ ਵੀ ਮਤੇ ਪਾ ਕੇ ਫ਼ੈਸਲਾ ਕੀਤਾ ਗਿਆ ਹੈ ਕਿ ਹਰੇ-ਚਾਰੇ ਦੀਆਂ ਕੀਮਤਾਂ ’ਚ ਤੇਜ਼ੀ ਆਉਣ ਕਰ ਕੇ ਮੱਝ ਦਾ ਦੁੱਧ 100 ਅਤੇ ਗਾਂ ਦਾ ਦੁੱਧ 80 ਰੁਪਏ ਕਿੱਲੋ ਕਰ ਦਿੱਤਾ ਗਿਆ ਹੈ। ਪਨੀਰ ਦਾ ਰੇਟ ਵੀ 450 ਰੁਪਏ ਕਿੱਲੋ ਤੋਂ ਟੱਪ ਚੁੱਕਾ ਹੈ। ਮਠਿਆਈਆਂ ਦੇ ਭਾਅ ਵੀ ਵਧ ਚੁੱਕੇ ਹਨ ਅਤੇ ਮਿਲਾਵਟੀ ਖੋਆ ਵੀ ਆਮ ਵਿਕਣ ਦੀ ਚਰਚਾ ਹੈ। ਕੀਮਤਾਂ ਵਧਣ ਕਰ ਕੇ ਮਿਲਾਵੋਟਖੋਰੀ ਦੇ ਆਸਾਰ ਵਧ ਗਏ ਹਨ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਧੀਆਂ ਕੀਮਤਾਂ ਨੂੰ ਠੱਲ੍ਹ ਪਾਈ ਜਾਵੇ ਤਾਂ ਜੋ ਘਰ ਦਾ ਗੁਜ਼ਾਰਾ ਆਸਾਨੀ ਨਾਲ ਹੋ ਸਕੇ।