05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਬਲਵਾਨ ਸਿੰਘ ਸੀਂਗੋ ਜਨਤਾ ਸ਼ਾਸਨ ਪਾਰਟੀ ਦੇ ਹਲਕਾ ਇੰਚਾਰਜ ਨਿਯੁੱਕਤ

ਸੀਂਗੋ ਮੰਡੀ, 4 ਨਵੰਬਰ (ਪ੍ਰਿੰਸ ਗਰਗ)-ਸਥਾਨਕ ਇਲਾਕੇ ਦੇ ਨਾਮਵਰ ਸਿਆਸੀ ਆਗੂ ਬਲਵਾਨ ਸਿੰਘ ਸੀਂਗੋ ਨੂੰ ਜਨਤਾ ਸ਼ਾਸਨ ਪਾਰਟੀ ਵਿਧਾਨ ਹਲਕਾ ਤਲਵੰਡੀ ਸਾਬੋ ਦਾ ਹਲਕਾ ਇੰਚਾਰਜ ਨਿਯੁੱਕਤ ਕੀਤਾ ਗਿਆ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਬਲਵਾਨ ਸਿੰਘ ਸੀਂਗੋ ਨੇ ਕਿਹਾ ਕਿ ਸਾਡੀ ਪਾਰਟੀ ਦਾ ਮੁੱਦਾ ਲੋਕ ਹਿੱਤਾਂ ਦੀ ਗੱਲ ਕਰਨਾ, ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣਾ ਹੈ।

Ad Position 21
No active advertisement
ਅਜੀਤ ਡੈਸਕ 05-11-2026
ਸੀਂਗੋ ਮੰਡੀ, 4 ਨਵੰਬਰ (ਪ੍ਰਿੰਸ ਗਰਗ)-ਸਥਾਨਕ ਇਲਾਕੇ ਦੇ ਨਾਮਵਰ ਸਿਆਸੀ ਆਗੂ ਬਲਵਾਨ ਸਿੰਘ ਸੀਂਗੋ ਨੂੰ ਜਨਤਾ ਸ਼ਾਸਨ ਪਾਰਟੀ ਵਿਧਾਨ ਹਲਕਾ ਤਲਵੰਡੀ ਸਾਬੋ ਦਾ ਹਲਕਾ ਇੰਚਾਰਜ ਨਿਯੁੱਕਤ ਕੀਤਾ ਗਿਆ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਬਲਵਾਨ ਸਿੰਘ ਸੀਂਗੋ ਨੇ ਕਿਹਾ ਕਿ ਸਾਡੀ ਪਾਰਟੀ ਦਾ ਮੁੱਦਾ ਲੋਕ ਹਿੱਤਾਂ ਦੀ ਗੱਲ ਕਰਨਾ, ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਿਸਥਾਰ ਲਈ ਜਲਦ ਹੀ ਮੀਟਿੰਗਾ ਕੀਤੀਆਂ ਜਾਣਗੀਆਂ ਤੇ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ। ਉਨ੍ਹਾਂ ਆਪਣੀ ਇਸ ਨਿਯੁਕਤੀ ਲਈ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਇੰਦਰਸੇਨ ਯਾਦਵ, ਰਾਸ਼ਟਰੀ ਜਨਰਲ ਸਕੱਤਰ ਡਾ: ਦਲਜੀਤ ਸਿੰਘ ਚੌਹਾਨ, ਪੰਜਾਬ ਪ੍ਰਧਾਨ ਰਾਕੇਸ਼ ਕੁਮਾਰ ਰਾਜੂ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਪਤੀ-ਪਤਨੀ ਸਮੇਤ ਤਿੰਨ ਜਣੇ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਸਮਰ ਹਿੱਲ ਕਾਨਵੈਂਟ ਸਕੂਲ ਬਠਿੰਡਾ ਦੇ ਵਿਦਿਆਰਥੀਆਂ ਨੇ ਦਮਦਮਾ ਸਾਹਿਬ ਵਿਖੇ ਟੇਕਿਆ ਮੱਥਾ
Ad Position 24