ਸੜਕ ਹਾਦਸੇ ’ਚ ਪਤੀ-ਪਤਨੀ ਸਮੇਤ ਤਿੰਨ ਜਣੇ ਗੰਭੀਰ ਜ਼ਖ਼ਮੀ
ਬਠਿੰਡਾ, 4 ਨਵੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਬਠਿੰਡਾ-ਗੋਨਿਆਣਾ ਰੋਡ ’ਤੇ ਝੀਲ ਨੰਬਰ 3 ਦੇ ਨੇੜੇ ਮੋਟਰ ਸਾਈਕਲ ਸਵਾਰ ਪਤੀ-ਪਤਨੀ ਅਚਾਨਕ ਸਲਿੱਪ ਹੋਣ ਕਾਰਨ ਸੜਕ ਕਿਨਾਰੇ ਡਿੱਗਣ ਨਾਲ ਗੰਭੀਰ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦਾ ਮੈਂਬਰ ਸੰਦੀਪ ਗਿੱਲ ਐਂਬੂਲੈਂਸ ਨਾਲ ਹਾਦਸੇ ਵਾਲੀ ਥਾਂ ’ਤੇ ਪਹੁੰਚੇ ਤੇ ਜ਼ਖਮੀ ਮੋਟਰ ਸਾਈਕਲ ਸਵਾਰ ਜੋੜੇ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਪਹੁੰਚਾਇਆ।
ਬਠਿੰਡਾ, 4 ਨਵੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਬਠਿੰਡਾ-ਗੋਨਿਆਣਾ ਰੋਡ ’ਤੇ ਝੀਲ ਨੰਬਰ 3 ਦੇ ਨੇੜੇ ਮੋਟਰ ਸਾਈਕਲ ਸਵਾਰ ਪਤੀ-ਪਤਨੀ ਅਚਾਨਕ ਸਲਿੱਪ ਹੋਣ ਕਾਰਨ ਸੜਕ ਕਿਨਾਰੇ ਡਿੱਗਣ ਨਾਲ ਗੰਭੀਰ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦਾ ਮੈਂਬਰ ਸੰਦੀਪ ਗਿੱਲ ਐਂਬੂਲੈਂਸ ਨਾਲ ਹਾਦਸੇ ਵਾਲੀ ਥਾਂ ’ਤੇ ਪਹੁੰਚੇ ਤੇ ਜ਼ਖਮੀ ਮੋਟਰ ਸਾਈਕਲ ਸਵਾਰ ਜੋੜੇ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਪਹੁੰਚਾਇਆ। ਜ਼ਖਮੀ ਆਕਾਸ਼ਦੀਪ ਸਿੰਘ (21) ਅਤੇ ਸ਼ਿਮੂ ਪਤਨੀ ਆਕਾਸ਼ਦੀਪ ਸਿੰਘ (19) ਵਾਸੀ ਗੋਨਿਆਣਾ ਮੰਡੀ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਸਥਾਨਕ ਫੌਜੀ ਚੌਕ ਦੇ ਸਾਹਮਣੇ ਪੈਟਰੋਲ ਪੰਪ ਕੋਲ ਮੋਟਰ ਸਾਈਕਲ ਸਲਿੱਪ ਹੋਣ ਕਾਰਨ ਸਵਾਰ ਜ਼ਖਮੀ ਹੋ ਗਿਆ, ਮੋਟਰ ਸਾਈਕਲ ਸਵਾਰ ਸੋਨੂੰ ਪੁੱਤਰ ਬਾਬੂਲਾਲ (40) ਵਾਸੀ ਹੰਸ ਨਗਰ ਦਾ ਰਹਿਣ ਵਾਲਾ ਹੈ।