08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਗੋਵਰਧਨ ਪੂਜਾ ਮੌਕੇ ਸ੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਨੇ ਅਨਕੁੱਟ ਦਾ ਭੰਡਾਰਾ ਲਗਾਇਆ

ਬੁਢਲਾਡਾ , 9 ਨਵੰਬਰ ( ਸੁਨੀਲ ਮਨਚੰਦਾ )- ਗੋਵਰਧਨ ਪੂਜਾ ਮੌਕੇ ਅਨਕੁੱਟ ਦਾ ਭੰਡਾਰਾ ਦੇ ਸ਼ਹਿਰ ਦੇ ਵੱਖ ਵੱਖ ਮੰਦਰਾਂ ਚ ਸ੍ਰੀ ਕ੍ਰਿਸ਼ਨ ਭਗਵਾਨ ਨੂੰ ਸ਼ਰਧਾ ਨਾਲ ਲਗਾਇਆ ਗਿਆ , ਜਿੱਥੇ ਸ਼ਰਧਾਲੂਆਂ ਨੇ ਲਾਈਨਾਂ ’ ਚ ਲੱਗ ਕੇ ਲੰਗਰ ਗ੍ਰਹਿਣ ਕੀਤਾ । ਸਥਾਨਕ ਸ੍ਰੀ ਸ਼ਿਵ ਸ਼ਕਤੀ ਭਵਨ ਬਰਫ਼ਾਨੀ ਆਸ਼ਰਮ ਵਿਖੇ ਸੰਸਥਾ ਦੇ ਸੇਵਾਦਾਰਾਂ ਵਲੋਂ ਭੰਡਾਰਾ ਅਤੁੱਟ ਵਰਤਾਇਆ ਗਿਆ ।

Ad Position 21
No active advertisement
ਅਜੀਤ ਡੈਸਕ 10-11-2026
ਬੁਢਲਾਡਾ , 9 ਨਵੰਬਰ ( ਸੁਨੀਲ ਮਨਚੰਦਾ )- ਗੋਵਰਧਨ ਪੂਜਾ ਮੌਕੇ ਅਨਕੁੱਟ ਦਾ ਭੰਡਾਰਾ ਦੇ ਸ਼ਹਿਰ ਦੇ ਵੱਖ ਵੱਖ ਮੰਦਰਾਂ ਚ ਸ੍ਰੀ ਕ੍ਰਿਸ਼ਨ ਭਗਵਾਨ ਨੂੰ ਸ਼ਰਧਾ ਨਾਲ ਲਗਾਇਆ ਗਿਆ , ਜਿੱਥੇ ਸ਼ਰਧਾਲੂਆਂ ਨੇ ਲਾਈਨਾਂ ’ ਚ ਲੱਗ ਕੇ ਲੰਗਰ ਗ੍ਰਹਿਣ ਕੀਤਾ । ਸਥਾਨਕ ਸ੍ਰੀ ਸ਼ਿਵ ਸ਼ਕਤੀ ਭਵਨ ਬਰਫ਼ਾਨੀ ਆਸ਼ਰਮ ਵਿਖੇ ਸੰਸਥਾ ਦੇ ਸੇਵਾਦਾਰਾਂ ਵਲੋਂ ਭੰਡਾਰਾ ਅਤੁੱਟ ਵਰਤਾਇਆ ਗਿਆ । ਮੰਡਲ ਪ੍ਰਧਾਨ ਕਰਮਜੀਤ ਸਿੰਘ ਮਾਘੀ ਨੇ ਦੱਸਿਆ ਕਿ ਇੰਦਰ ਦੇਵਤਾ ਦੇ ਕਰੋਧ ਤੋਂ ਬਚਾਉਂਦਿਆਂ ਬ੍ਰਿਜ ਵਾਸੀਆਂ ਨੂੰ ਬਚਾਉਣ ਲਈ ਸ੍ਰੀ ਕ੍ਰਿਸ਼ਨ ਭਗਵਾਨ ਨੇ ਆਪਣੀ ਚੀਂਚੀ ਉਂਗਲ ’ ਤੇ ਗੋਵਰਧਨ ਪਰਬਤ ਚੁੱਕ ਕੇ ਪਸ਼ੂ ਧਨ ਅਤੇ ਬ੍ਰਿਜ ਵਾਸੀਆਂ ਦੀ ਜਾਨ ਬਚਾਈ ਸੀ , ਉਸ ਸਮੇਂ ਕਈ ਤਰ੍ਹਾਂ ਦੇ ਅਨਾਜ ਨੂੰ ਮਿਲਾ ਕੇ ਅਨਕੁੱਟ ਦੇ ਰੂਪ ’ ਚ ਪ੍ਰਸ਼ਾਦ ਬਣਾਇਆ ਗਿਆ । ਭੰਡਾਰੇ ’ ਚ ਘੜੀ , ਚਾਵਲ , ਪੂਰੀਆਂ , ਖੀਰ ਅਤੇ ਸਬਜ਼ੀ ਦਾ ਲੰਗਰ ਲਗਾਇਆ ਗਿਆ । ਇਸ ਮੌਕੇ ਚੇਅਰਮੈਨ ਰਾਜੇਸ਼ ਬਿਹਾਰੀ ਬਿੱਲਾ , ਖ਼ਜ਼ਾਨਚੀ ਅਸ਼ੋਕ ਸਿੰਗਲਾ , ਸਕੱਤਰ ਮਹਿੰਦਰਪਾਲ ਮਿਨਾ , ਕਾਰਜਕਾਰੀ ਮੈਂਬਰ ਰਾਜ ਕੁਮਾਰ , ਪ੍ਰਸ਼ੋਤਮ ਰਾਜੂ , ਸ਼ਿਵਾਲਿਕ ਸਿੰਗਲਾ ਸ਼ੇਰੂ , ਗੋਪਾਲ ਕ੍ਰਿਸ਼ਨ ਪਾਲੀ , ਕਾਕਾ ਬੋੜਾਵਾਲੀਆ , ਸਤੀਸ਼ ਪਟਵਾਰੀ , ਦਰਸ਼ਨ ਕੁਮਾਰ , ਜਗਦੀਸ਼ ਦੀਸਾ , ਕਰਨ , ਰਿੰਕੂ , ਰਵੀ , ਗੋਰਾ , ਜੋਨੀ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਜੌੜਕੀਆਂ ’ਚ 2 ਚਚੇਰੇ ਭਰਾਵਾਂ ਦੇ ਇਕੱਠੇ ਸਿਵੇ ਬਲੇ, ਹਰ ਅੱਖ ਹੋਈ ਨਮ ਅਗਲੀ ਖ਼ਬਰ ਮਾਨਸਾ ਸ਼ਹਿਰ ’ਚ ਝੋਟੇ ਦੀ ਹੱਤਿਆ ਕਾਰਨ ਦੀਵਾਲੀ ਦਾ ਤਿਉਹਾਰ ਫਿੱਕਾ ਰਿਹਾ ਬੰਦੀ ਛੋੜ ਦਿਵਸ ਮੌਕੇ ਗੁਰੂ ਘਰਾਂ ’ਚ ਦੀਪਮਾਲਾ...
Ad Position 24