ਮਾਤਾ ਪ੍ਰੀਤਮ ਕੌਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ
ਬੁਢਲਾਡਾ, 26 ਨਵੰਬਰ (ਸੁਨੀਲ ਮਨਚੰਦਾ)- ਸਿੱਖਿਆ ਵਿਭਾਗ ’ਚ ਬਤੌਰ ਲੈਕਚਰਾਰ ਸੇਵਾਵਾਂ ਨਿਭਾ ਰਹੇ ਡਾ. ਜਸਵੀਰ ਸਿੰਘ ਦੀ ਮਾਤਾ ਪ੍ਰੀਤਮ ਕੌਰ (80) ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਸ ਪਰਿਵਾਰ ਦਾ ਸਮਾਜ ਤੇ ਸਿੱਖਿਆ ਖੇਤਰ ’ਚ ਵੱਡਾ ਯੋਗਦਾਨ ਹੈ।
ਬੁਢਲਾਡਾ, 26 ਨਵੰਬਰ (ਸੁਨੀਲ ਮਨਚੰਦਾ)- ਸਿੱਖਿਆ ਵਿਭਾਗ ’ਚ ਬਤੌਰ ਲੈਕਚਰਾਰ ਸੇਵਾਵਾਂ ਨਿਭਾ ਰਹੇ ਡਾ. ਜਸਵੀਰ ਸਿੰਘ ਦੀ ਮਾਤਾ ਪ੍ਰੀਤਮ ਕੌਰ (80) ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਸ ਪਰਿਵਾਰ ਦਾ ਸਮਾਜ ਤੇ ਸਿੱਖਿਆ ਖੇਤਰ ’ਚ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਮਾਤਾ ਜੀ ਨੇ ਜਿੱਥੇ ਆਪਣਾ ਪੁੱਤਰ ਨੂੰ ਉੱਚ ਵਿੱਦਿਆ ਹਾਸਲ ਕਰਵਾਈ ਉੱਥੇ ਉਨ੍ਹਾਂ ਦੀ ਨੂੰਹ ਸੁਖਪਾਲਜੀਤ ਕੌਰ ਵੀ ਸਿੱਖਿਆ ਵਿਭਾਗ ’ਚ ਤਾਇਨਾਤ ਹਨ। ਉਨ੍ਹਾਂ ਆਖਿਆ ਕਿ ਨਿੱਤਨੇਮੀ ਮਾਤਾ ਪ੍ਰੀਤਮ ਕੌਰ ਦੇ ਕਦਮਾਂ ਸਦਕਾ ਹੀ ਉਨ੍ਹਾਂ ਦਾ ਪੋਤਰਾ ਪੁਖਰਾਜ ਸਿੰਘ ਪੀ.ਐੱਚ.ਡੀ. ਕਰ ਰਿਹਾ ਹੈ ਜਦਕਿ ਪੋਤਰੀ ਬੀ.ਵੋਕ ਦਾ ਕੋਰਸ ਕਰ ਰਹੀ ਹੈ। ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮਾਤਾ ਗੁਜਰੀ ਜੀ ਭਲਾਈ ਕੇਂਦਰ, ਗੌਰਮਿੰਟ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੇ ਆਗੂਆਂ ਤੋਂ ਇਲਾਵਾ ਡਿਪਟੀ ਡੀ.ਈ.ਓ. ਪਰਮਜੀਤ ਸਿੰਘ ਭੋਗਲ, ਮਾ. ਕੁਲਵੰਤ ਸਿੰਘ, ਗਿਆਨੀ ਹਰਦੇਵ ਸਿੰਘ, ਗਿਆਨੀ ਨਿਧਾਨ ਸਿੰਘ ਨੇ ਕਿਹਾ ਕਿ ਲੋਕਾਈ ਨੂੰ ਅਪੀਲ ਕੀਤੀ ਕਿ ਉਹ ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਅੱਗੇ ਆਉਣ ਤੇ ਸਮਾਜ ’ਚ ਨੈਤਿਕ ਕਦਰਾਂ-ਕੀਮਤਾਂ ਰੱਖਣ ਨੂੰ ਆਪਣਾ ਫਰਜ਼ ਸਮਝਣ। ਇਸ ਮੌਕੇ ਵੱਡੀ ਗਿਣਤੀ ’ਚ ਪਤਵੰਤੇ ਤੇ ਲੋਕ ਹਾਜ਼ਰ ਸਨ।