24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਫ਼ਾਜ਼ਿਲਕਾ ’ਚ ਸ਼ਾਨੋ-ਸ਼ੌਕਤ ਨਾਲ ਮਨਾਈ ਜਾਵੇਗੀ ਮਹਾਰਾਜਾ ਅਗਰਸੈਨ ਜੈਅੰਤੀ-ਨਰਿੰਦਰ ਅਗਰਵਾਲ

ਫ਼ਾਜ਼ਿਲਕਾ, 23 ਅਗਸਤ (ਦਵਿੰਦਰ ਪਾਲ ਸਿੰਘ)-ਸ੍ਰੀ ਅਗਰਵਾਲ ਸਭਾ (ਰਜਿ.) ਵਲੋਂ ਸਰਪ੍ਰਸਤ ਸੁਸ਼ੀਲ ਗੁਪਤਾ ਅਤੇ ਪ੍ਰਧਾਨ ਨਰਿੰਦਰ ਅਗਰਵਾਲ ਦੀ ਪ੍ਰਧਾਨਗੀ ਹੇਠ ਅਗਰਵਾਲ ਕਮਿਊਨਿਟੀ ਹਾਲ ਵਿਖੇ ਇਕ ਅਹਿਮ ਮੀਟਿੰਗ ਹੋਈ।

Ad Position 21
No active advertisement
ਅਜੀਤ ਡੈਸਕ 24-08-2026
ਫ਼ਾਜ਼ਿਲਕਾ, 23 ਅਗਸਤ (ਦਵਿੰਦਰ ਪਾਲ ਸਿੰਘ)-ਸ੍ਰੀ ਅਗਰਵਾਲ ਸਭਾ (ਰਜਿ.) ਵਲੋਂ ਸਰਪ੍ਰਸਤ ਸੁਸ਼ੀਲ ਗੁਪਤਾ ਅਤੇ ਪ੍ਰਧਾਨ ਨਰਿੰਦਰ ਅਗਰਵਾਲ ਦੀ ਪ੍ਰਧਾਨਗੀ ਹੇਠ ਅਗਰਵਾਲ ਕਮਿਊਨਿਟੀ ਹਾਲ ਵਿਖੇ ਇਕ ਅਹਿਮ ਮੀਟਿੰਗ ਹੋਈ। ਇਸ ਦੌਰਾਨ 11 ਅਕਤੂਬਰ ਨੂੰ ਮਹਾਰਾਜਾ ਅਗਰਸੈਨ ਜਯੰਤੀ ਧੂਮਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਤੈਅ ਪ੍ਰੋਗਰਾਮ ਅਨੁਸਾਰ 11 ਅਕਤੂਬਰ ਸਵੇਰੇ 9 ਵਜੇ ਮਹਾਰਾਜਾ ਅਗਰਸੈਨ ਚੌਂਕ ਵਿਖੇ ਮੂਰਤੀ ’ਤੇ ਹਾਰ ਪਹਿਨਾਏ ਜਾਣਗੇ ਅਤੇ ਆਰਤੀ ਮਗਰੋਂ ਪ੍ਰਸ਼ਾਦ ਵੰਡਿਆ ਜਾਵੇਗਾ। ਸਵੇਰੇ 9:15 ਵਜੇ ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਇਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ। ਉਸੇ ਦਿਨ ਸ਼ਾਮ 6 ਤੋਂ ਰਾਤ 10 ਵਜੇ ਤੱਕ ਅਗਰਵਾਲ ਪਰਿਵਾਰ ਮਿਲਣ ਸਮਾਰੋਹ ਦਾ ਆਯੋਜਨ ਹੋਵੇਗਾ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿਚ ਫ਼ੰਡ ਇਕੱਤਰ ਕਰਨ ਲਈ ਸੁਸ਼ੀਲ ਗੁਪਤਾ, ਖ਼ੂਨਦਾਨ ਲਈ ਰਾਜਕੁਮਾਰ ਗਰਗ, ਸਮਾਰੋਹ ਲਈ ਅਨਿਲ ਅਗਰਵਾਲ ਅਤੇ ਭਵਨ ਨਿਰਮਾਣ ਲਈ ਸਤੀਸ਼ ਸਿੰਗਲਾ ਨੂੰ ਇੰਚਾਰਜ ਲਗਾਇਆ ਗਿਆ ਹੈ। ਇਸ ਮੌਕੇ ਨਰੇਸ਼ ਮਿੱਤਲ, ਅਸ਼ੋਕ ਕਾਂਸਲ, ਤਰਸੇਮ ਅਗਰਵਾਲ, ਭਾਰਤ ਭੂਸ਼ਨ ਗਰਗ ਸਮੇਤ ਕਈ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਐਤਕੀਂ ਹੋਵੇਗੀ ਰਿਕਾਰਡਤੋੜ ਵਿਸ਼ਾਲ ਅਕਾਲੀ ਕਾਨਫਰੰਸ : ਮੇਜਰ ਸ਼ਿਵਚਰਨ ਸਿੰਘ, ਚੇਅਰਮੈਨ ਗੋਲਡੀ ਅਗਲੀ ਖ਼ਬਰ ਭਜਨ ਲਾਲ ਨੇ ਹਲਕਾ ਵਿਧਾਇਕ ਨਾਲ ਪਿੰਡ ਦੀਆਂ ਸਮੱਸਿਆਵਾਂ ਕੀਤੀਆਂ ਸਾਂਝੀਆਂ
Ad Position 24