ਸੁਖਦੀਪ ਸਿੰਘ ਸਰਪੰਚ ਉਗੋਕੇ ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਨਿਯੁਕਤ ਹੋਣ ’ਤੇ ਵਰਕਰਾਂ ’ਚ ਖੁਸ਼ੀ ਦੀ ਲਹਿਰ
ਫ਼ਿਰੋਜ਼ਸ਼ਾਹ, 23 ਅਗਸਤ (ਸਰਬਜੀਤ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵਲੋਂ ਸੰਗਠਨ ਵਿਚ ਵੱਡਾ ਫੇਰਬਦਲ ਕਰਦਿਆਂ ਪਾਰਟੀ ਦੇ ਮਿਹਨਤੀ ਅਤੇ ਜੁਝਾਰੂ ਆਗੂ, ਜ਼ਿਲ੍ਹਾ ਯੂਥ ਪ੍ਰਧਾਨ ਸੁਖਦੀਪ ਸਿੰਘ ਸਰਪੰਚ ਉਗੋਕੇ ਨੂੰ ਮਾਰਕੀਟ ਕਮੇਟੀ ਮਮਦੋਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੋਂ ਬਾਅਦ ਇਲਾਕੇ ਦੇ ਲੋਕਾਂ, ਪਾਰਟੀ ਵਰਕਰਾਂ ਅਤੇ ਨੌਜਵਾਨਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਸੁਖਦੀਪ ਸਿੰਘ ਉਗੋਕੇ ਦੇ ਗ੍ਰਹਿ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਫ਼ਿਰੋਜ਼ਸ਼ਾਹ, 23 ਅਗਸਤ (ਸਰਬਜੀਤ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵਲੋਂ ਸੰਗਠਨ ਵਿਚ ਵੱਡਾ ਫੇਰਬਦਲ ਕਰਦਿਆਂ ਪਾਰਟੀ ਦੇ ਮਿਹਨਤੀ ਅਤੇ ਜੁਝਾਰੂ ਆਗੂ, ਜ਼ਿਲ੍ਹਾ ਯੂਥ ਪ੍ਰਧਾਨ ਸੁਖਦੀਪ ਸਿੰਘ ਸਰਪੰਚ ਉਗੋਕੇ ਨੂੰ ਮਾਰਕੀਟ ਕਮੇਟੀ ਮਮਦੋਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੋਂ ਬਾਅਦ ਇਲਾਕੇ ਦੇ ਲੋਕਾਂ, ਪਾਰਟੀ ਵਰਕਰਾਂ ਅਤੇ ਨੌਜਵਾਨਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਸੁਖਦੀਪ ਸਿੰਘ ਉਗੋਕੇ ਦੇ ਗ੍ਰਹਿ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਹਲਕੇ ਦੇ ਮੋਹਤਬਰ ਆਗੂਆਂ ਰਵੀ ਦਹੀਆ, ਰੋਬੀ ਸੰਧੂ, ਗੁਰਪ੍ਰੀਤ ਸਿੰਘ ਗਿੱਲ, ਹਰਨੇਕ ਸਿੰਘ ਸਰਪੰਚ ਗਡੋਡੂ, ਰਜਿੰਦਰ ਸਿੰਘ ਸਰਪੰਚ ਵਲੂਰ, ਗੁਰਜੰਟ ਸਿੰਘ ਸਰਪੰਚ ਨਾਜ਼ੂ ਸ਼ਾਹ , ਸ਼ਾਮ ਸਿੰਘ ਸਰਪੰਚ ਮਲਵਾਲ , ਮਨਦੀਪ ਸਿੰਘ ਸਰਪੰਚ ਪਿਆਰੇਆਣਾ , ਅਮਨਾ ਸਰਪੰਚ ਝੋਕ , ਹਰਪ੍ਰੀਤ ਕਾਮਰੇਡ ਫਿਰੋਜ਼ਸ਼ਾਹ , ਸੁਖਪ੍ਰੀਤ ਸਿੰਘ ਘੱਲ ਖੁਰਦ , ਜੱਸ ਬਾਠ, ਹਰਮਨ ਭੰਬਾ ਲੰਡਾ , ਸਰਬਾ ਸਰਪੰਚ , ਜੱਸ ਪ੍ਰਧਾਨ , ਬਲਜਿੰਦਰ ਸਰਾਂ , ਰਣਜੀਤ ਸਿੰਘ ਸਰਪੰਚ ਸੋਢੀਨਗਰ, ਜਗਜੀਤ ਸਰਪੰਚ ਸਿੱਧੂ , ਹਰਭਗਵਾਨ ਸਰਪੰਚ ਵਾੜਾ ਜਵਾਹਰ ਸਿੰਘ , ਕਰਵਿੰਦਰ ਸਰਪੰਚ ਮਿਸ਼ਰੀ ਵਾਲਾ, ਲੱਕੀ ਸਰਪੰਚ ਰੱਤਾ ਖੇੜਾ ਨੇ ਇਸ ਨਿਯੁਕਤੀ ’ਤੇ ਹਲਕਾ ਵਿਧਾਇਕ ਰਜਨੀਸ਼ ਦਹੀਆ ਅਤੇ ਸਮੁੱਚੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ ।