ਸੈਨੇਟ ਚੋਣਾਂ 2026
ਰੂਪਕਮਲ ਚਾਵਲਾ ਵਲੋਂ ਰਜਿਸਟਰਡ ਗ੍ਰੈਜੂਏਟਸ ਨੂੰ ਸੀਰੀਅਲ ਨੰਬਰ 41 ’ਤੇ ਪਹਿਲੀ ਤਰਜੀਹ ਦੇਣ ਦੀ ਅਪੀਲ
ਫ਼ਿਰੋਜ਼ਪੁਰ, 23 ਅਗਸਤ (ਗੁਰਿੰਦਰ ਸਿੰਘ)-20 ਸਤੰਬਰ ਨੂੰ ਹੋਣ ਜਾ ਰਹੀਆਂ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ 2026 ਦੇ ਮੱਦੇਨਜ਼ਰ ਰਜਿਸਟਰਡ ਗ੍ਰੈਜੂਏਟਸ ਹਲਕੇ ਤੋਂ ਚੋਣ ਲੜ ਰਹੀ ਰੂਪਕਮਲ ਚਾਵਲਾ ਕੰਬੋਜ ਐੱਮ. ਕਾਮ, ਬੀ.
ਫ਼ਿਰੋਜ਼ਪੁਰ, 23 ਅਗਸਤ (ਗੁਰਿੰਦਰ ਸਿੰਘ)-20 ਸਤੰਬਰ ਨੂੰ ਹੋਣ ਜਾ ਰਹੀਆਂ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ 2026 ਦੇ ਮੱਦੇਨਜ਼ਰ ਰਜਿਸਟਰਡ ਗ੍ਰੈਜੂਏਟਸ ਹਲਕੇ ਤੋਂ ਚੋਣ ਲੜ ਰਹੀ ਰੂਪਕਮਲ ਚਾਵਲਾ ਕੰਬੋਜ ਐੱਮ.ਕਾਮ, ਬੀ.ਐੱਡ. ਨੇ ਸਮੂਹ ਰਜਿਸਟਰਡ ਗ੍ਰੈਜੂਏਟਸ ਨੂੰ ਆਪਣਾ ਕੀਮਤੀ ਵੋਟ ਅਤੇ ਸਮਰਥਨ ਦੇਣ ਦੀ ਅਪੀਲ ਕੀਤੀ ਹੈ। ਰੂਪਕਮਲ ਚਾਵਲਾ ਪਤਨੀ ਗੁਰਭੇਜ ਸਿੰਘ ਟਿੱਬੀ ਨੇ ਕਿਹਾ ਕਿ ਸੈਨੇਟ ਚੋਣਾਂ ਰਜਿਸਟਰਡ ਗ੍ਰੈਜੂਏਟਸ ਨੂੰ ਅਜਿਹੇ ਪ੍ਰਤੀਨਿਧ ਦੀ ਚੋਣ ਕਰਨ ਦਾ ਮੌਕਾ ਦਿੰਦੀਆਂ ਹਨ। ਜੋ ਉਨ੍ਹਾਂ ਦੀਆਂ ਉਮੀਦਾਂ ਅਤੇ ਹਿੱਤਾਂ ਦੀ ਮਜ਼ਬੂਤ, ਇਮਾਨਦਾਰ ਤੇ ਜ਼ਿੰਮੇਵਾਰ ਆਵਾਜ਼ ਬਣ ਸਕੇ। ਉਨ੍ਹਾਂ ਕਿਹਾ ਕਿ ਵੋਟ ਸਿਰਫ਼ ਇਕ ਚੋਣ ਨਹੀਂ, ਸਗੋਂ ਵੋਟਰ ਦੇ ਭਰੋਸੇ, ਅਧਿਕਾਰ ਅਤੇ ਭਵਿੱਖ ਪ੍ਰਤੀ ਯੋਗਦਾਨ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਕਾਦਮਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ, ਗ੍ਰੈਜੂਏਟਸ ਦੀ ਨੁਮਾਇੰਦਗੀ ਨੂੰ ਪ੍ਰਭਾਵਸ਼ਾਲੀ ਬਣਾਉਣ ਅਤੇ ਸਿੱਖਿਆ ਦੇ ਖੇਤਰ ਵਿਚ ਸਾਰਥਕ ਤਰੱਕੀ ਲਈ ਕੰਮ ਕਰਨ ਲਈ ਵਚਨਬੱਧ ਹਨ। ਉਨ੍ਹਾਂ ਸਮੂਹ ਰਜਿਸਟਰਡ ਗ੍ਰੈਜੂਏਟਸ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਉਨ੍ਹਾਂ ਦੇ ਹੱਕ ਵਿਚ ਆਪਣਾ ਕੀਮਤੀ ਵੋਟ ਪਾਉਣ। ਉਨ੍ਹਾਂ ਦਾ ਚੋਣ ਨਿਸ਼ਾਨ/ਸੀਰੀਅਲ ਨੰਬਰ 41 ਹੈ ਅਤੇ ਉਨ੍ਹਾਂ ਨੇ ਵੋਟਰਾਂ ਨੂੰ ਪਹਿਲੀ ਤਰਜੀਹ ਦੇਣ ਦੀ ਅਪੀਲ ਕੀਤੀ ਹੈ। ਰੂਪਕਮਲ ਚਾਵਲਾ ਨੇ ਰਜਿਸਟਰਡ ਗ੍ਰੈਜੂਏਟਸ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀ ਆਵਾਜ਼ ਨੂੰ ਮਜ਼ਬੂਤ ਬਣਾਉਣ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕਰੋ, ਬਦਲਾਅ ਦੇ ਭਾਗੀਦਾਰ ਬਣੋ ਅਤੇ ਸਿੱਖਿਆ ਅਤੇ ਅਕਾਦਮਿਕ ਖੇਤਰ ਦੇ ਬਿਹਤਰ ਭਵਿੱਖ ਲਈ ਆਪਣਾ ਕੀਮਤੀ ਯੋਗਦਾਨ ਪਾਓ। ਉਨ੍ਹਾਂ ਸਮੂਹ ਵੋਟਰਾਂ ਨੂੰ 20 ਸਤੰਬਰ ਨੂੰ ਹੋਣ ਵਾਲੀ ਰਜਿਸਟਰਡ ਗ੍ਰੈਜੂਏਟਸ ਹਲਕੇ ਦੀ ਚੋਣ ਵਿਚ ਸੀਰੀਅਲ ਨੰਬਰ 41 ’ਤੇ ਪਹਿਲੀ ਤਰਜੀਹ ਦੇ ਕੇ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਇਕ ਵੋਟ ਮਜ਼ਬੂਤ, ਜ਼ਿੰਮੇਵਾਰ ਅਤੇ ਪ੍ਰਭਾਵਸ਼ਾਲੀ ਨੁਮਾਇੰਦਗੀ ਦੀ ਨੀਂਹ ਬਣ ਸਕਦੀ ਹੈ।