12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸੜਕ ਸੁਰੱਖਿਆ ਫੋਰਸ ਦੀ ਤੁਰੰਤ ਕਾਰਵਾਈ ਨੇ ਜ਼ੀਰਕਪੁਰ ਵਿਖੇ ਸੈਂਕੜੇ ਜਾਨਾਂ ਬਚਾਈਆਂ ਸਾਲ 2025 'ਚ ਹੋਏ 865 ਸੜਕੀ ਹਾਦਸਿਆਂ 'ਚ 10 ਲੋਕਾਂ ਦੀ ਗਈ ਜਾਨ

Ad Position 21
No active advertisement
ਵਾਹਨਾਂ 'ਤੇ ਰਿਫ਼ਲੈਕਟਰ ਲਗਾਉਂਦੇ, ਮਰੀਜ਼ ਨੂੰ ਐਂਬੂਲੈਂਸ 'ਚ ਚੜ੍ਹਾਉਂਦੇ ਅਤੇ ਹਸਪਤਾਲ 'ਚ ਜ਼ਖਮੀ ਦੀ ਮਦਦ ਕਰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ | ਤਸਵੀਰਾਂ : ਮਨਿੰਦਰ ਸਿੰਘ <br/> 01-01-2026
ਜ਼ੀਰਕਪੁਰ, 31 ਦਸੰਬਰ (ਮਨਿੰਦਰ ਸਿੰਘ)-ਜ਼ੀਰਕਪੁਰ-ਪਟਿਆਲਾ ਸੜਕ 'ਤੇ ਤਾਇਨਾਤ ਸੜਕ ਸੁਰੱਖਿਆ ਫੋਰਸ ਦੀ ਤੁਰੰਤ ਤੇ ਸਰਗਰਮ ਕਾਰਵਾਈ ਨੇ ਸਾਲ 2025 ਵਿਚ ਕਈ ਜਾਨਾਂ ਬਚਾਈਆਂ ਹਨ | ਸੜਕ ਸੁਰੱਖਿਆ ਫੋਰਸ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ 1 ਜਨਵਰੀ 2025 ਤੋਂ ਲੈ ਕੇ 30 ਦਸੰਬਰ 2025 ਤੱਕ ਪੂਰੇ ਸਾਲ ਦੌਰਾਨ ਜ਼ੀਰਕਪੁਰ ਖੇਤਰ ਵਿਚ ਕੁੱਲ 865 ਸੜਕ ਹਾਦਸੇ ਵਾਪਰੇ ਹਨ, ਜਿਨ੍ਹਾਂ ਦੌਰਾਨ 10 ਲੋਕਾਂ ਦੀ ਜਾਨ ਗਈ, ਜਦਕਿ 43 ਦਾ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਦੇ ਕੇ ਇਲਾਜ ਕੀਤਾ ਗਿਆ | ਇਸ ਤੋਂ ਇਲਾਵਾ 115 ਜ਼ਖ਼ਮੀਆਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਗਿਆ, ਜਿਸ ਨਾਲ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਤੋਂ ਬਚ ਗਈ | ਅੰਕੜਿਆਂ ਅਨੁਸਾਰ 697 ਮਾਮਲੇ ਅਜਿਹੇ ਵੀ ਸਾਹਮਣੇ ਆਏ ਹਨ, ਜਿਨ੍ਹਾਂ 'ਚ ਵਾਹਨਾਂ ਦੀ ਟੱਕਰ ਜਾਂ ਝਗੜਿਆਂ ਨੂੰ ਆਪਸੀ ਸਹਿਮਤੀ ਨਾਲ ਮੌਕੇ 'ਤੇ ਹੀ ਹੱਲ ਕਰਵਾ ਦਿੱਤਾ ਗਿਆ, ਜਦਕਿ ਬਾਕੀ ਮਾਮਲਿਆਂ ਨੂੰ ਸੰਬੰਧਿਤ ਥਾਣਿਆਂ ਵਿਚ ਭੇਜ ਦਿੱਤਾ ਗਿਆ | ਸੜਕ ਸੁਰੱਖਿਆ ਫੋਰਸ ਨੇ ਨਾ ਸਿਰਫ਼ ਸੁਚਾਰੂ ਆਵਾਜਾਈ ਪ੍ਰਵਾਹ ਬਣਾਈ ਰੱਖਿਆ, ਬਲਕਿ ਹਾਦਸੇ ਤੋਂ ਬਾਅਦ ਤੁਰੰਤ ਰਾਹਤ ਤੇ ਬਚਾਅ ਕਾਰਜ ਵੀ ਪ੍ਰਦਾਨ ਕੀਤੇ | ਮਹੀਨਾਵਾਰ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜਨਵਰੀ ਮਹੀਨੇ ਵਿਚ 78 ਸੜਕ ਹਾਦਸੇ, ਫਰਵਰੀ ਵਿਚ 103, ਮਾਰਚ ਵਿਚ 106, ਅਪ੍ਰੈਲ ਵਿਚ 108, ਮਈ ਵਿਚ 81, ਜੂਨ ਵਿਚ 83, ਜੁਲਾਈ ਵਿਚ 57, ਅਗਸਤ ਵਿਚ 43, ਸਤੰਬਰ ਵਿਚ 41, ਅਕਤੂਬਰ ਵਿਚ 66, ਨਵੰਬਰ ਵਿਚ 51 ਅਤੇ ਦਸੰਬਰ ਵਿਚ 48 ਸੜਕ ਹਾਦਸੇ ਦਰਜ ਕੀਤੇ ਗਏ | ਗਰਮੀਆਂ ਤੇ ਬਰਸਾਤ ਦੇ ਮਹੀਨਿਆਂ ਦੌਰਾਨ ਹਾਦਸਿਆਂ ਦੀ ਗਿਣਤੀ ਜ਼ਿਆਦਾ ਦਰਜ ਕੀਤੀ ਗਈ, ਜਿਸ ਦਾ ਕਾਰਨ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਦੱਸਿਆ ਜਾ ਰਿਹਾ ਹੈ | ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਸੁਨੀਲ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ 24 ਘੰਟੇ ਡਿਊਟੀ 'ਤੇ ਤਾਇਨਾਤ ਰਹਿੰਦੀ ਹੈ ਤੇ ਸੜਕਾਂ ਦੀ ਨਿਗਰਾਨੀ ਕਰਦੀ ਹੈ | ਕਿਸੇ ਹਾਦਸੇ ਦੀ ਸੂਚਨਾ ਮਿਲਣ 'ਤੇ ਐਂਬੂਲੈਂਸ, ਪੁਲਿਸ ਤੇ ਹੋਰ ਸੰਬੰਧਿਤ ਵਿਭਾਗਾਂ ਨਾਲ ਤਾਲਮੇਲ ਕਰਕੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ | ਅਧਿਕਾਰੀਆਂ ਨੇ ਡਰਾਈਵਰਾਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ, ਹੈਲਮਟ ਤੇ ਸੀਟ ਬੈਲਟ ਪਹਿਨਣ ਅਤੇ ਤੇਜ਼ ਰਫ਼ਤਾਰ ਤੋਂ ਬਚਣ ਦੀ ਅਪੀਲ ਕੀਤੀ ਹੈ | ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਸੜਕ ਸੁਰੱਖਿਆ ਫੋਰਸ ਦੀ ਮੌਜੂਦਗੀ ਉਨ੍ਹਾਂ ਨੂੰ ਕਾਫ਼ੀ ਰਾਹਤ ਪ੍ਰਦਾਨ ਕਰਦੀ ਹੈ | ਸੜਕ ਸੁਰੱਖਿਆ ਫੋਰਸ ਦੀ ਸਮੇਂ ਸਿਰ ਮਦਦ ਤੇ ਸਖ਼ਤ ਨਿਗਰਾਨੀ ਕਾਰਨ ਕਈ ਗੰਭੀਰ ਹਾਦਸਿਆਂ ਨੂੰ ਟਾਲਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ 11 ਕਿੱਲੋ ਭੁੱਕੀ ਤੇ ਡਰੱਗ ਮਨੀ ਸਮੇਤ ਇਕ ਮੁਲਜ਼ਮ ਗਿ੍ਫ਼ਤਾਰ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਮਜ਼ਦੂਰ ਆਗੂ ਮੁਕੇਸ਼ ਮਲੌਦ ਦੀ ਗਿ੍ਫ਼ਤਾਰੀ ਦੀ ਸਖ਼ਤ ਨਿਖੇਧੀ
Ad Position 24