ਐਮ.ਸੀ. ਰੋਡ ਵਰਕਰਜ਼ ਯੂਨੀਅਨ ਵਲੋਂ ਮੰਗਾਂ ਸੰਬੰਧੀ ਗੇਟ ਮੀਟਿੰਗਾਂ <br/>
ਚੰਡੀਗੜ੍ਹ ਦੇ ਸੈਕਟਰ-9 ਅਤੇ 25 ਦੇ ਸਟੋਰ ਗੇਟਾਂ 'ਤੇ ਨਗਰ ਨਿਗਮ ਦੇ ਰੋਡ ਕਰਮਚਾਰੀ ਆਪਣੀਆਂ ਮੰਗਾਂ ਦੇ ਹੱਕ ਵਿਚ ਨਾਅਰੇਬਾਜ਼ੀ ਕਰਦੇ ਹੋਏ | ਤਸਵੀਰ : ਕਮਲਜੀਤ ਸਿੰਘ
<br/>
01-01-2026
ਇਸ ਮੀਟਿੰਗ ਨੂੰ ਕੋਆਰਡੀਨੇਸ਼ਨ ਕਮੇਟੀ ਆਫ਼ ਗਵਰਨਮੈਂਟ ਐਂਡ ਐਮ.ਸੀ ਇੰਪਲਾਈਜ਼ ਐਂਡ ਵਰਕਰਜ਼ ਯੂਟੀ ਚੰਡੀਗੜ੍ਹ ਦੇ ਪ੍ਰਧਾਨ ਸਤਿੰਦਰ ਅਤੇ ਜਨਰਲ ਸਕੱਤਰ ਰਾਕੇਸ਼ ਕੁਮਾਰ ਨੇ ਸੰਬੋਧਨ ਕੀਤਾ, ਇਸ ਤੋਂ ਇਲਾਵਾ ਐਮ.ਸੀ ਰੋਡ ਵਰਕਰਜ਼ ਯੂਨੀਅਨ ਦੇ ਚੇਅਰਮੈਨ, ਪ੍ਰਧਾਨ ਰਾਜਿੰਦਰਿਨ, ਜਨਰਲ ਸਕੱਤਰ ਪ੍ਰੇਮਪਾਲ, ਸੀ.ਐਮ.ਸੀ ਹਾਰਟੀਕਲਚਰ ਵਰਕਰਜ਼ ਯੂਨੀਅਨ ਦੇ ਚੇਅਰਮੈਨ ਰਘਬੀਰ ਚੰਦ, ਪ੍ਰਧਾਨ ਹਰਜੀਤ ਸਿੰਘ, ਜਨਰਲ ਸਕੱਤਰ ਰਾਮ ਦੁਲਾਰ, ਉਪ ਪ੍ਰਧਾਨ ਅਮਿਤ ਕੁਮਾਰ ਨੇ ਵੀ ਸੰਬੋਧਨ ਕੀਤਾ |