ਸ੍ਰੀ ਅਨੰਦਪੁਰ ਸਾਹਿਬ, 2 ਜਨਵਰੀ (ਜੇ ਐਸ ਨਿੱਕੂਵਾਲ)-ਇੱਥੋਂ ਨੇੜਲੇ ਪਿੰਡ ਨਿੱਕੂਵਾਲ ਨਾਲ ਸਬੰਧਿਤ 95 ਸਾਲਾ ਬਜ਼ੁਰਗ ਬਾਵਾ ਸਿੰਘ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ | ਦੱਸਣਯੋਗ ਹੈ ਕਿ ਉਹ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਕੋਟਲਾ ਬਿਜਲੀ ਘਰ ਤੋਂ 31 ਜੁਲਾਈ 1994 ਨੂੰ ਸੇਵਾ ਮੁਕਤ ਹੋਏ ਸਨ | ਉਹ ਆਪਣੇ ਪਿੱਛੇ ਤਿੰਨ ਪੁੱਤਰਾਂ ਕਮਲ ਸਿੰਘ, ਜਗਤਾਰ ਸਿੰਘ ਅਤੇ ਨਿਰਮਲ ਸਿੰਘ ਤੋਂ ਇਲਾਵਾ ਚਾਰ ਪੁੱਤਰੀਆਂ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ | ਉਹ ਸੇਵਾ ਮੁਕਤ ਅਧਿਆਪਕ ਮਾ. ਗੁਲਜ਼ਾਰ ਸਿੰਘ ਦੇ ਵੱਡੇ ਭਰਾਤਾ ਵੀ ਸਨ | ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਉਨ੍ਹਾਂ ਦੇ ਪੋਤੇ, ਪੜਪੋਤੇ, ਪੋਤਰੀਆਂ, ਪੜ-ਪੋਤਰੀਆਂ, ਦੋਹਤੇ, ਪੜ-ਦੋਹਤੇ, ਪੜਦੋਹਤੀਆਂ ਦਾ ਲੰਬਾ ਚੌੜਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ | ਉਹ ਅਕਸਰ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੀ ਸਥਿਤੀ ਅਤੇ ਲੋਕਾਂ ਦੇ ਰਹਿਣ ਸਹਿਣ ਦੀਆਂ ਗੱਲਾਂ ਅਕਸਰ ਸਾਂਝੀਆਂ ਕਰਦੇ ਹੁੰਦੇ ਸਨ | ਉਹ ਪੁਰਾਣੇ ਸਮਿਆਂ ਦੇ ਸਹੂਲਤਾਂ ਤੋਂ ਸੱਖਣੇ ਭਾਰਤ ਬਾਰੇ ਵੀ ਦੱਸਦੇ ਹੁੰਦੇ ਸੀ | ਅਤੇ ਨਾਲ ਹੀ ਨਵੀਂ ਪੀੜ੍ਹੀ ਨੂੰ ਸਖ਼ਤ ਮਿਹਨਤ ਕਰਨ ਦੀ ਪੇ੍ਰਰਨਾ ਵੀ ਦਿੰਦੇ ਹੁੰਦੇ ਸਨ | ਇਸ ਮੌਕੇ ਸਰਪੰਚ ਮਨਜ਼ੀਤ ਕੌਰ, ਅਵਤਾਰ ਸਿੰਘ ਫੱਲੀ, ਆਪ ਆਗੂ ਸੋਹਣ ਸਿੰਘ ਨਿੱਕੂਵਾਲ, ਸਾਬਕਾ ਸਰਪੰਚ ਜਰਨੈਲ ਸਿੰਘ, ਗੁਰਮੀਤ ਸਿੰਘ, ਪਵਨ ਸ਼ਰਮਾ, ਗੀਤਕਾਰ ਜੱਗਾ ਨਿੱਕੂਵਾਲ, ਕਿ੍ਸ਼ਨ ਸਿੰਘ, ਮੋਹਨ ਸਿੰਘ, ਗੁਰਜੀਤ ਸਿੰਘ ਮੰਗੀ, ਬਹਾਲ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਡਾ. ਰਾਮ ਆਸਰਾ ਸਿੰਘ, ਹਰਦਿਆਲ ਸਿੰਘ, ਮੰਦਰ ਕਮੇਟੀ ਦੇ ਪ੍ਰਧਾਨ ਚਰਨ ਦਾਸ, ਅਰਜਨ ਦਾਸ, ਮਨਮੋਹਨ ਸਿੰਘ, ਬਲਦੇਵ ਸਿੰਘ, ਸੁਰਿੰਦਰ ਸਿੰਘ ਮਟੌਰ, ਸੁਖਦੇਵ ਸਿੰਘ, ਅਜਮੇਰ ਸਿੰਘ ਸ਼ਾਦੀ, ਹਰਦੀਪ ਸਿੰਘ, ਪ੍ਰਕਾਸ਼ ਚੰਦ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |