ਨੂਰਪੁਰ ਬੇਦੀ, 2 ਜਨਵਰੀ (ਹਰਦੀਪ ਸਿੰਘ ਢੀਂਡਸਾ)-1962 ਦੀ ਜੰਗ ਦੇ ਸ਼ਹੀਦ ਰਤਨ ਸਿੰਘ ਦੀ ਯਾਦ 'ਚ ਸਤਲੁਜ ਸਪੋਰਟਸ ਕਲੱਬ ਮੁਕਾਰੀ ਦਾ 2 ਰੋਜ਼ਾ ਕਬੱਡੀ ਕੱਪ 10 ਤੇ 11 ਜਨਵਰੀ ਨੂੰ ਕਰਵਾਇਆ ਜਾਵੇਗਾ | ਜਾਣਕਾਰੀ ਦਿੰਦਿਆਂ ਪ੍ਰਧਾਨ ਪ੍ਰਦੀਪ ਸਿੰਘ ਤੇ ਸੁਰਿੰਦਰ ਰਾਣਾ ਮੁਕਾਰੀ ਨੇ ਦੱਸਿਆ ਕਿ ਇਸ ਕੱਪ ਦੌਰਾਨ ਆਲ ਓਪਨ ਅਕੈਡਮੀ ਦੇ ਮੁਕਾਬਲੇ 8 ਸੱਦੀਆਂ ਹੋਈਆਂ ਅਕੈਡਮੀਆਂ ਵਿਚ ਹੀ ਕਰਵਾਏ ਜਾਣਗੇ | ਆਲ ਓਪਨ ਦੀ ਜੇਤੂ ਟੀਮ ਨੂੰ 71 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ 51 ਹਜ਼ਾਰ ਦੇ ਇਨਾਮ ਦਿੱਤੇ ਜਾਣਗੇ | ਜਦਕਿ ਕਬੱਡੀ 45 ਕਿ.ਗ੍ਰਾ. ਇਕ ਪਿੰਡ, 56 ਕਿ.ਗ੍ਰਾ. ਇਕ ਪਿੰਡ ਅਤੇ 65 ਕਿ.ਗ੍ਰਾ ਇਕ ਪਿੰਡ ਦੇ ਮੁਕਾਬਲੇ ਵੀ ਕਰਵਾਏ ਜਾਣਗੇ | ਜਿਨ੍ਹਾਂ ਦੀਆਂ ਜੇਤੂ ਟੀਮਾਂ ਨੂੰ ਕ੍ਰਮਵਾਰ 5100, 7100 ਅਤੇ 11000 ਰੁਪਏ ਦੇ ਨਕਦ ਇਨਾਮ ਤੇ ਟਰਾਫ਼ੀਆਂ ਦਿੱਤੀਆਂ ਜਾਣਗੀਆਂ | ਅਕੈਡਮੀਆਂ ਦੇ ਬੈੱਸਟ ਧਾਵੀ ਤੇ ਜਾਫੀ ਨੂੰ ਦੇਸੀ ਘੀ ਦੇ ਟੀਨ ਇਨਾਮ ਵਜੋਂ ਦਿੱਤੇ ਜਾਣਗੇ | ਉਨ੍ਹਾਂ ਦੱਸਿਆ ਕਿ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਕਬੱਡੀ ਕੱਪ ਦਾ ਉਦਘਾਟਨ ਬਾਬਾ ਉਮੇਦਗਿਰ ਬਿੱਲਪੁਰ ਵਾਲੇ ਕਰਨਗੇ ਜਦਕਿ ਮੁੱਖ ਮਹਿਮਾਨ ਵਜੋਂ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ ਸਿੰਘ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਸ਼ਮੂਲੀਅਤ ਕਰਨਗੇ | ਪ੍ਰਬੰਧਕਾਂ ਨੇ ਦੱਸਿਆ ਕਿ ਭਾਗ ਲੈਣ ਵਾਲੇ ਖਿਡਾਰੀ ਆਪਣੇ ਨਾਲ ਆਪਣਾ ਆਧਾਰ ਕਾਰਡ ਲੈ ਕੇ ਆਉਣ | ਕਿਸੀ ਵੀ ਖਿਡਾਰੀ ਨੂੰ ਨਸ਼ਾ ਕਰਕੇ ਖੇਡਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ | ਇਸ ਮੌਕੇ ਉਪ ਪ੍ਰਧਾਨ ਪ੍ਰਦੀਪ ਕੁਮਾਰ, ਨਵਦੀਪ ਸਹਿਜਪਾਲ, ਗੁਰਪ੍ਰੀਤ ਸੈਣੀ, ਰਿੰਕੀ ਬੈਂਸ, ਆਕਾਸ਼ ਰਾਣਾ, ਰਮਨ ਸੈਣੀ, ਯੁਵਰਾਜ ਰਾਣਾ, ਸੰਦੀਪ ਸਹਿਜਪਾਲ, ਕਰਨ ਸੈਣੀ, ਹਰਮਿੰਦਰ ਸੈਣੀ, ਛਿੰਦਾ ਮੁਕਾਰੀ, ਦੀਪੂ ਮੁਕਾਰੀ, ਡਾ. ਹਨੀ, ਰਵੀ ਕੁਮਾਰ, ਬਬਲੂ ਸੈਣੀ ਤੇ ਜੱਸਾ ਆਦਿ ਹਾਜ਼ਰ ਸਨ |