24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਖ਼ਾਲਸਾ ਕਾਲਜ 'ਚ ਕੌਮੀ ਏਕਤਾ ਕੈਂਪ ਨੇ ਦਿੱਤਾ ਏਕਤਾ ਦਾ ਸੰਦੇਸ਼ <br/>

Ad Position 21
No active advertisement
ਅਜੀਤ ਡੈਸਕ 03-01-2026
ਸ੍ਰੀ ਅਨੰਦਪੁਰ ਸਾਹਿਬ, 2 ਜਨਵਰੀ (ਜੇ ਐਸ ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੱਤ ਰੋਜ਼ਾ ਇੰਟਰਫੇਥ ਕਮਿਊਨਲ ਹਾਰਮਨੀ ਅਤੇ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਨੈਸ਼ਨਲ ਯੂਥ ਪ੍ਰੋਜੈਕਟ ਨਵੀਂ ਦਿੱਲੀ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਲਗਪਗ 400 ਤੋਂ ਵੱਧ ਨੌਜਵਾਨਾਂ ਵਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਜਸਵੀਰ ਸਿੰਘ ਵਲੋਂ ਕੈਂਪ ਵਿਚ ਸ਼ਾਮਲ ਹੋਏ ਵਲੰਟੀਅਰਜ਼ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ | ਉਪਰੰਤ ਮੁੱਖ ਬੁਲਾਰੇ ਸਰਵੇਸ਼ ਵਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਸਮਾਜਿਕ ਸੇਵਾਵਾਂ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਉਪਦੇਸ਼ਾਂ ਸਬੰਧੀ ਜਾਣਕਾਰੀ ਦਿੱਤੀ | ਹਰ ਰੋਜ਼ ਵਿਸ਼ਾ ਮਾਹਿਰਾਂ ਵਲੋਂ ਇਨ੍ਹਾਂ ਨੌਜਵਾਨਾਂ ਨੂੰ ਵੱਖ-ਵੱਖ ਵਿਸ਼ਿਆਂ 'ਤੇ ਜਾਣਕਾਰੀ ਭਰਪੂਰ ਭਾਸ਼ਣ ਦਿੱਤੇ ਜਾਂਦੇ ਸਨ | ਇਸੇ ਨਾਲ ਹੀ ਹਰ ਰੋਜ਼ ਸ਼ਾਮ ਨੂੰ ਇਹਨਾਂ ਨੌਜਵਾਨਾਂ ਵਲੋਂ ਆਪਣੇ ਆਪਣੇ ਸੂਬਿਆਂ ਦੀ ਸੰਸਕਿ੍ਤੀ ਸਬੰਧੀ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਜਾਂਦੀ ਹੈ ਤੇ ਸੱਭਿਆਚਾਰਕ ਸਮਾਗਮ ਕਰਵਾਇਆ ਜਾਂਦਾ ਹੈ | ਇਸ ਮੌਕੇ ਜਨਰਲ ਸਕੱਤਰ ਸਤਪਾਲ ਆਸੀਮ, ਅਜੇ ਕੁਮਾਰ ਪਾਂਡੇ, ਰਘਬੀਰ ਸਿੰਘ ਮਾਨ, ਸੰਜੇ ਰਾਏ, ਸੁਰੇਸ਼ ਰਾਠੀ, ਜਤਵਿੰਦਰ ਗਰੇਵਾਲ, ਪਰਮਿੰਦਰ ਭਲਵਾਨ, ਪ੍ਰੋਫੈਸਰ ਭੁਪਿੰਦਰ ਕੌਰ ਸੰਧੂ ਮਲੋਟ, ਪ੍ਰੋ. ਜਗਪਿੰਦਰਪਾਲ ਸਿੰਘ, ਕੋਆਰਡੀਨੇਟਰ ਡਾ. ਗੁਰਦੇਵ ਸਿੰਘ ਸਿੱਧੂ, ਅਜੇ ਪਾਂਡੇ, ਰਘੂਵੀਰ ਸਿੰਘ ਮਾਨ, ਡਾ ਅਮਰੀਕ ਸਿੰਘ ਕਲੇਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਮਸਤ ਜੀ ਲੋਹਗੜ੍ਹ ਫਿੱਡੇ ਵਾਲਿਆਂ ਦੀ ਬਰਸੀ ਸੰਬੰਧੀ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਅੱਠਵੀਂ-ਦਸਵੀਂ ਦੀਆਂ ਪ੍ਰੀਖਿਆਵਾਂ ਦੌਰਾਨ ਕੇਂਦਰਾਂ ਦੇ 100 ਮੀਟਰ ਘੇਰੇ 'ਚ ਇਕੱਠ 'ਤੇ ਪਾਬੰਦੀ
Ad Position 24