24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਬਾਬਾ ਮਸਤ ਜੀ ਲੋਹਗੜ੍ਹ ਫਿੱਡੇ ਵਾਲਿਆਂ ਦੀ ਬਰਸੀ ਸੰਬੰਧੀ ਧਾਰਮਿਕ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 03-01-2026
ਘਨੌਲੀ, 2 ਜਨਵਰੀ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਲੋਹਗੜ੍ਹ ਫਿੱਡੇ ਦੇ ਡੇਰਾ ਬਾਬਾ ਮਸਤਾਂ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆ ਬਾਬਾ ਮਸਤ ਜੀ ਰੋਡਾ ਜੀ ਡੇਰਾ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪੰਥ ਪ੍ਰਸਿੱਧ ਰਾਗੀ ਢਾਡੀ ਕਥਾ ਵਾਚਕਾਂ, ਕਵੀਸ਼ਰੀ ਜਥਿਆਂ, ਸੰਤਾਂ ਮਹਾਂਪੁਰਸ਼ਾਂ ਨੇ ਗੁਰੂ ਜੱਸ ਰਾਹੀਂ ਨਿਹਾਲ ਕੀਤਾ | ਸਮਾਗਮ ਦੌਰਾਨ ਬਾਬਾ ਸੁਰਜਨ ਸਿੰਘ ਫ਼ੁਲ ਵਾਲੇ, ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ, ਸੰਤ ਉਮੇਦਗਿਰੀ ਸਸਕੌਰ ਵਾਲੇ ਬੀਬੀ ਕਮਲਜੀਤ ਕੌਰ ਜੀ ਸੋਲਖੀਆਂ ਵਾਲੇ ਉਚੇਚੇ ਤੌਰ 'ਤੇ ਪਹੁੰਚੇ ਉੱਥੇ ਹੀ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਸਮਾਗਮ ਦੇ ਪਹਿਲੇ ਦਿਨ ਹਾਜ਼ਰੀ ਭਰੀ | ਪ੍ਰਬੰਧਕਾਂ ਵਲੋਂ ਆਈਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਡਕਾਲਾ ਅਤੇ ਪਤਿਆਲਾ ਦੀ ਸੰਗਤ ਵਲੋਂ ਜਿੱਥੇ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ | ਉੱਥੇ ਹੀ ਸਮਾਗਮ ਦੀ ਸਮਾਪਤੀ ਤੇ ਡੇਰਾ ਕਮੇਟੀ ਵਲੋਂ ਸਹਿਯੋਗੀ ਵੀਰਾਂ ਦੀ ਮਦਦ ਨਾਲ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ | ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸੇਵਾ ਕਰਕੇ ਲਾਹਾ ਖੱਟਿਆ | ਇਸ ਮੌਕੇ ਸਰਪੰਚ ਸੁਖਜਿੰਦਰ ਸਿੰਘ ਜੌਹਲ, ਡੇਰਾ ਕਮੇਟੀ ਪ੍ਰਧਾਨ ਨਿਰਮਲ ਸਿੰਘ, ਪ੍ਰਸਿੱਧ ਲੇਖਕ ਬਲਜੀਤ ਸਿੰਘ ਲੋਹਗੜ੍ਹ ਫਿੱਡੇ, ਨੰਬਰਦਾਰ ਬੰਤ ਸਿੰਘ, ਜਸਪਾਲ ਸਿੰਘ, ਸਟੇਜ ਸਕੱਤਰ ਨਰਿੰਦਰ ਸਿੰਘ, ਰਮੇਸ਼ਵਰ ਲਾਲ, ਕਿਰਪਾਲ ਸਿੰਘ ਜੀਤ, ਚੰਦਰਸ਼ੇਖਰ, ਸਾਬਕਾ ਸਰਪੰਚ ਤਜਿੰਦਰ ਸਿੰਘ ਸੋਨੀ, ਪਰਮਿੰਦਰ ਸਿੰਘ ਜੌਹਲ ਅਵਤਾਰ ਸਿੰਘ ਤੇ ਹੋਰ ਪਿੰਡ ਦੇ ਪਤਵੰਤੇ ਸੱਜਣ ਤੇ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ ਦੀ ਆਮਦ 'ਤੇ ਲਿਆ ਅਧਿਆਪਨ-ਪ੍ਰਤੀਬੱਧਤਾ ਦਾ ਸੰਕਲਪ <br/> ਅਗਲੀ ਖ਼ਬਰ ਖ਼ਾਲਸਾ ਕਾਲਜ 'ਚ ਕੌਮੀ ਏਕਤਾ ਕੈਂਪ ਨੇ ਦਿੱਤਾ ਏਕਤਾ ਦਾ ਸੰਦੇਸ਼ <br/>
Ad Position 24