ਸ੍ਰੀ ਚਮਕੌਰ ਸਾਹਿਬ, 2 ਜਨਵਰੀ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਦੇ ਸਟਾਫ਼ ਮੈਂਬਰਾਂ ਨੇ, ਨਵੇਂ ਸਾਲ 2026 ਨੂੰ ਖੁਸ਼ਆਮਦੀਦ ਕਹਿੰਦਿਆਂ, 'ਅਧਿਆਪਨ-ਪ੍ਰੀਬੱਧਤਾ' ਦਾ ਸੰਕਲਪ ਲਿਆ | ਇਹ ਜਾਣਕਾਰੀ ਦਿੰਦਿਆਂ ਸੰਸਥਾਵਾਂ ਦੀ ਨਿਰਦੇਸ਼ਕ ਅਮਨਦੀਪ ਕੌਰ ਨੇ ਦੱਸਿਆ, ਕਿ ਇਸ ਮੌਕੇ 'ਤੇ ਦੋਨਾਂ ਸਕੂਲਾਂ 'ਦਿਹਾਤੀ ਵਿੱਦਿਅਕ ਸੰਸਥਾ ਤੇ ਡਰੀਮਲੈਂਡ ਪਬਲਿਕ ਸਕੂਲ' ਦੇ ਮੁਖੀਆਂ ਨੇ ਆਪੋ-ਆਪਣੇ ਸਟਾਫ਼ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਠੰਢ ਵਿਚ ਪੰਜਾਬ ਸਰਕਾਰ ਵਲੋਂ ਵਧਾਈਆਂ ਛੁੱਟੀਆਂ ਨੂੰ ਮੁੱਖ ਰੱਖਦਿਆਂ, ਵਿਦਿਆਰਥੀਆਂ ਨਾਲ ਲਗਾਤਾਰਤਾ ਰੱਖਣਾ ਸੁਝਾਇਆ ਗਿਆ | ਸਾਂਝੀ ਇਕੱਤਰਤਾ ਦੌਰਾਨ ਸੰਸਥਾਵਾਂ ਦੀ ਪ੍ਰਬੰਧਕੀ-ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਹੋਰਾਂ ਨੇ ਦੱਸਿਆ, ਕਿ ਹਰ ਪਹਿਲੀ ਜਨਵਰੀ 'ਤੇ ਇਹ ਸੰਕਲਪ ਕਰਨਾ ਚਾਹੀਦਾ ਹੈ, ਕਿ ਆਉਂਦੀ ਪਹਿਲੀ ਜਨਵਰੀ ਨੂੰ , ਅਸੀਂ ਆਪਣੀ ਜੀਵਨ-ਸ਼ੈਲੀ ਵਿਚ ਸਿਫਤੀ ਫਰਕ ਪਾ ਚੁੱਕੇ ਹੋਵਾਂਗੇ | ਪਿ੍ੰਸੀਪਲ ਕਰਨਜੋਤ ਕੌਰ ਨੇ ਕਿਹਾ ਕਿ ਦੇਸ਼/ਦੁਨੀਆਂ ਦੇ ਮੌਸਮਾਂ ਵਿਚ ਬੇਹੱਦ ਤਬਦੀਲੀ ਆ ਚੁੱਕੀ ਹੈ, ਜਿਸ ਕਾਰਨ ਸਰਕਾਰਾਂ ਨੂੰ ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਵੀ, ਵਰਤਮਾਨ ਮੌਸਮਾਂ ਦੇ ਅਨੁਸਾਰ ਹੀ ਕਰਨੀਆਂ ਚਾਹੀਦੀਆਂ ਹਨ, ਤਾਂਕਿ ਸਿੱਖਿਆ-ਸੰਸਥਾਵਾਂ ਨੂੰ ਸਿਲੇਬਸ ਮੁਕੰਮਲ ਕਰਾਉਣ ਲਈ ਢੁਕਵਾਂ ਸਮਾਂ ਮਿਲ ਸਕੇ | ਇਸ ਮੌਕੇ ਵੱਖ-ਵੱਖ ਅਧਿਆਪਕਾਂ ਨੇ ਸਿੱਖਿਆ ਦੌਰਾਨ ਆ ਰਹੀਆਂ ਦਿੱਕਤਾਂ ਨੋਟ ਕਰਾਈਆਂ ਅਤੇ ਹੱਲ ਵੀ ਸੁਝਾਏ | ਸੰਸਥਾ ਦੇ ਦਰਜਾ ਚਾਰ ਕਰਮਚਾਰੀਆਂ ਨੂੰ ਨਕਦੀ ਦੇ ਰੂਪ ਵਿਚ ਅਤੇ ਵਿੱਦਿਅਕ-ਸਟਾਫ਼ ਨੂੰ ਸਿੱਖਿਆ ਨਾਲ ਸਬੰਧਿਤ ਤੋਹਫ਼ੇ ਦਿੱਤੇ ਗਏ ਅਤੇ ਮੁਬਾਰਕਾਂ ਦੇ ਵਟਾਂਦਰੇ ਕੀਤੇ ਗਏ | ਇਸ ਸਮੇਂ ਵਰਿੰਦਰ ਕੌਰ, ਪਰਮਜੀਤ ਕੌਰ, ਨਰਿੰਦਰ ਸਿੰਘ, ਜਗਰੂਪ ਸਿੰਘ, ਬੇਅੰਤ ਕੌਰ, ਸਿਮਰਨਜੀਤ ਕੌਰ, ਜਗਰੂਪ ਕੌਰ, ਹਰਜੋਤ ਕੌਰ ਤੇ ਰਣਧੀਰ ਕੌਰ ਆਦਿ ਹਾਜ਼ਰ ਸਨ |