ਪੁਰਖਾਲੀ, 3 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਪਿੰਡ ਬਬਾਨੀ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਦੀ ਨਦੀ ਦੀ ਸਫ਼ਾਈ ਨਾ ਕਰਾਈ ਜਾਵੇ | ਇਸ ਸਬੰਧੀ ਬਲਵਿੰਦਰ ਸਿੰਘ ਮੈਂਬਰ ਪੰਚਾਇਤ, ਜਸਵੀਰ ਸਿੰਘ ਸਾਬਕਾ ਸਰਪੰਚ, ਨੰਬਰਦਾਰ ਭਾਗ ਸਿੰਘ, ਸਿਕੰਦਰ ਖ਼ਾਨ ਮੈਂਬਰ ਪੰਚਾਇਤ, ਭੋਲੂ ਮੈਂਬਰ ਪੰਚਾਇਤ ਨੇ ਕਿਹਾ ਕਿ ਨਦੀ ਪਹਿਲਾਂ ਹੀ 20 ਫੁੱਟ ਡੂੰਘੀ ਹੈ | ਜਿਸ ਕਾਰਨ ਪਿੰਡ ਨੂੰ ਨਦੀ ਤੋਂ ਕੋਈ ਖ਼ਤਰਾ ਜਾਂ ਨੁਕਸਾਨ ਨਹੀਂ ਹੈ, ਉਨ੍ਹਾਂ ਕਿਹਾ ਕਿ ਜੇਕਰ ਨਦੀ ਡੂੰਘੀ ਜਾਂਦੀ ਹੈ ਤਾਂ ਪਿੰਡ ਵਾਸੀਆਂ ਨੂੰ ਇਸ ਦਾ ਨੁਕਸਾਨ ਹੈ ਲਈ ਕਿਉਂ ਕਿ ਪਿੰਡ ਦੀਆਂ ਜ਼ਮੀਨਾਂ ਨਦੀ ਤੋਂ ਪਾਰ ਹਨ | ਜਿਸ ਨਾਲ ਰਸਤਾ ਖ਼ਰਾਬ ਹੋ ਜਾਵੇਗਾ ਅਤੇ ਸਾਡਾ ਜ਼ਮੀਨਾਂ 'ਚ ਜਾਣਾ ਅÏਖਾ ਹੋ ਜਾਵੇਗਾ | ਜਦ ਇਸ ਸਬੰਧੀ ਸਬੰਧਿਤ ਠੇਕੇਦਾਰ ਨਾਲ ਗੱਲ ਕੀਤੀ ਉਨ੍ਹਾਂ ਕਿਹਾ ਕਿ ਕੰਮ ਪਿੰਡ ਵਾਸੀਆਂ ਅਤੇ ਜ਼ਮੀਨ ਦੇ ਮਾਲਕ ਦੀ ਸਹਿਮਤੀ ਨਾਲ ਸ਼ੁਰੂ ਕੀਤਾ ਗਿਆ ਸੀ, ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਪਿੰਡ ਵਾਸੀਆਂ ਨਾਲ ਗੱਲ ਕਰਨਗੇ | ਜਦ ਇਸ ਸਬੰਧੀ ਵਿਭਾਗ ਦੇ ਜੇ ਈ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮੌਕੇ 'ਤੇ ਜਾਣਗੇ ਅਤੇ ਪਿੰਡ ਵਾਸੀਆਂ ਦੀ ਸਮੱਸਿਆ ਦਾ ਹੱਲ ਕਰਨਗੇ | ਇਸ ਮੌਕੇ ਹਰਬੰਸ ਸਿੰਘ, ਜਸਵਿੰਦਰ ਸਿੰਘ ਫ਼ੌਜੀ, ਬਾਵਾ ਸਿੰਘ, ਜਤਿੰਦਰ ਸਿੰਘ, ਸੁਰਿੰਦਰ ਸਿੰਘ, ਰਣਬੀਰ ਸਿੰਘ, ਹਰਮੀਤ ਸਿੰਘ, ਲਖਵੀਰ ਸਿੰਘ, ਗੋਪੀ ਬਬਾਨੀ, ਬਿੱਟੂ ਪੰਡਿਤ ਆਦਿ ਹਾਜ਼ਰ ਸਨ |