17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕਾਮਰੇਡਾਂ ਨੇ ਅਰਥੀ ਫ਼ੂਕ ਕੇ ਕੀਤਾ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 05-01-2026
ਨੰਗਲ, 4 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਅੱਜ ਇੱਥੇ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਵਰਕਰਾਂ ਨੇ ਕੇਂਦਰੀ ਕਮੇਟੀ ਦੇ ਸੱਦੇ 'ਤੇ ਅੱਜ ਬੱਸ ਸਟੈਂਡ ਨੰਗਲ ਮੂਹਰੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ 'ਤੇ ਆਗੂਆਂ ਨੇ ਕਿਹਾ ਕਿ ਅਮਰੀਕਾ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਸਦੀ ਪਤਨੀ ਨੂੰ ਬੀਤੀ ਦਿਨੀ ਗਿ੍ਫਤਾਰ ਕਰ ਲਿਆ ਹੈ, ਅਤੇ ਵੈਨੇਜ਼ੁਏਲਾ 'ਤੇ ਲਗਾਤਾਰ ਹਮਲੇ ਜਾਰੀ ਕੀਤੇ ਹੋਏ ਹਨ | ਜਿਸ ਦੀ ਸੀ.ਪੀ.ਆਈ.ਐਮ. ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਇਸ ਮੌਕੇ 'ਤੇ ਆਗੂਆਂ ਨੇ ਕਿਹਾ ਕਿ ਅਮਰੀਕਾ ਆਪਣੀ ਧੋਂਸ ਦੁਨੀਆ ਨੂੰ ਦਿਖਾ ਰਿਹਾ ਹੈ ਤੇ ਮੁਲਕਾਂ ਵਿਚ ਆਪਣੀਆਂ ਮੰਡੀਆਂ ਸਥਾਪਿਤ ਕਰਨੀਆਂ ਚਾਹੁੰਦਾ ਹੈ | ਜੋ ਵੀ ਦੇਸ਼ ਉਸ ਦੀ ਹੈਂਕੜਬਾਜ਼ੀ ਅੱਗੇ ਚੁੱਕਦੇ ਨਹੀਂ ਉਨ੍ਹਾਂ ਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾ ਕੇ ਉਨ੍ਹਾਂ ਮੁਲਕਾਂ ਨੂੰ ਦਬਾ ਰਿਹਾ ਹੈ | ਜਿਸ ਦੀ ਸਪਸ਼ਟ ਵੈਨੇਜ਼ੁਏਲਾ ਹੈ | ਅਮਰੀਕੀ ਫ਼ੌਜਾਂ ਦੀ ਵੈਨੇਜ਼ੁਏਲਾ ਤਾਇਨਾਤੀ ਕਰਨੀ ਤੇ ਹਮਲੇ ਕਰਨ ਦੀ ਅੱਜ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਤੇ ਮੰਗ ਕੀਤੀ ਕਿ ਵੈਨੇਜ਼ੁਏਲਾ ਤੇ ਹਮਲਿਆਂ ਨੂੰ ਤੁਰੰਤ ਰੋਕਿਆ ਜਾਵੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੈਨੇਜ਼ੁਏਲਾ ਦੀ ਰਾਖੀ ਲਈ ਅਮਰੀਕਾ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ | ਇਸ ਮੌਕੇ 'ਤੇ ਸੀਪੀਆਈਐਮ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਸੁਰਜੀਤ ਸਿੰਘ ਢੇਰ, ਸਕੱਤਰੇਤ ਮੈਂਬਰ ਸਤਨਾਮ ਸਿੰਘ, ਹਿਮਾਚਲ ਪ੍ਰਦੇਸ਼ ਸੀ.ਪੀ.ਆਈ.ਐਮ. ਦੇ ਸੂਬਾ ਕਮੇਟੀ ਮੈਂਬਰ ਵਿਜੇ ਸ਼ਰਮਾ, ਕੁਲਵੰਤ ਪਾਠਕ, ਸੁਖਦੇਵ ਸਿੰਘ ਗੁਰਮੇਲ ਸਿੰਘ ਬੇਲਾ, ਰਜੇਸ਼ ਕੁਮਾਰ ਤੋਂ ਇਲਾਵਾ ਹੋਰ ਵਰਕਰ ਵੀ ਹਾਜ਼ਰ ਸਨ | ਸੀ.ਪੀ.ਆਈ. ਐਮ ਦੇ ਵਰਕਰਾਂ ਨੇ ਸਥਾਨਕ ਬੱਸ ਸਟੈਂਡ ਤੇ ਡੋਨਾਲਡ ਟਰੰਪ ਦੀ ਅਰਥੀ ਫ਼ੂਕ ਕੇ ਉਸ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ | ਅਮਰੀਕਾ ਖ਼ਿਲਾਫ਼ ਇਨਸਾਫ਼ ਪਸੰਦ ਦੇਸ਼ਾਂ ਨੂੰ ਇਕੱਤਰ ਹੋਣ ਦਾ ਸੁਨੇਹਾ ਦਿੱਤਾ | ਆਗੂਆਂ ਨੇ ਕਿਹਾ ਕਿ ਅਮਰੀਕਾ ਸਾਮਰਾਜਵਾਦ ਦੁਨੀਆ ਤੇ ਆਪਣਾ ਕਬਜ਼ਾ ਕਰਨਾ ਚਾਹੁੰਦਾ ਹੈ, ਤਾਂ ਜੋ ਮੁਲਕਾਂ ਵਿਚਲੇ ਖਣਿਜ ਪਦਾਰਥਾਂ ਤੇ ਆਪਣਾ ਕਬਜ਼ਾ ਕਰ ਸਕੇ | ਆਗੂਆਂ ਨੇ ਕਿਹਾ ਕਿ ਵੈਨੇਜ਼ੁਏਲਾ ਵਿਚ ਤੇਲ, ਸੋਨਾ ਵੱਡੀ ਪੱਧਰ ਤੇ ਨਿਕਲਦਾ ਹੈ | ਜਿਸ ਤੇ ਅਮਰੀਕਾ ਦੇ ਰਾਸ਼ਟਰਪਤੀ ਦੀ ਅੱਖ ਹੈ | ਇਹੀ ਕਾਰਨ ਹੈ ਕਿ ਵੈਨੇਜ਼ੁਏਲਾ ਨੂੰ ਤਬਾਹ ਕਰ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਵਿਚ ਸੀਨੀਅਰ ਪੁਲਿਸ ਕਾਂਸਟੇਬਲ ਦੀ ਮੌਤ, ਦੂਜਾ ਸਾਥੀ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਤੋਂ ਬਾਅਦ ਨੰਗਲ ਸ਼ਹਿਰ ਦੀ ਕਾਇਆ ਕਲਪ ਕਰਾਂਗੇ-ਹਰਜੋਤ ਸਿੰਘ ਬੈਂਸ <br/>
Ad Position 24