17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਸ੍ਰੀ ਰਾਮ ਮੰਦਰ ਖਰੜ ਦੀ ਉਸਾਰੀ ਲਈ ਲਾਇਨਜ਼ ਕਲੱਬ ਸਿਟੀ ਵਲੋਂ 21000 ਰੁਪਏ ਦਾ ਪਾਇਆ ਯੋਗਦਾਨ <br/>

Ad Position 21
No active advertisement
ਅਜੀਤ ਡੈਸਕ 05-01-2026
ਖਰੜ, 4 ਜਨਵਰੀ (ਗੁਰਮੁੱਖ ਸਿੰਘ ਮਾਨ)-ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਆਪਣੇ ਸਮਾਜ ਸੇਵੀ ਕੰਮਾਂ ਦੀ ਲੜੀ ਨੂੰ ਹੋਰ ਅੱਗੇ ਵਧਾਉਦੇ ਹੋਏ ਖਰੜ ਵਿਖੇ ਸ੍ਰੀ ਰਾਮ ਮੰਦਰ ਦੀ ਇਮਾਰਤ ਦੀ ਉਸਾਰੀ ਦੇ ਕੰਮ ਲਈ ਯੋਗਦਾਨ ਪਾਉਂਦੇ ਹੋਏ ਸ੍ਰੀ ਰਾਮ ਮੰਦਰ ਅੱਜ ਸਰੋਵਰ ਵਿਕਾਸ ਸਮਿਤੀ ਖਰੜ ਦੇ ਪ੍ਰਬੰਧਕ ਸ਼ਸੀਪਾਲ ਜੈਨ ਨੂੰ 21,000 ਰੁ. ਦਾ ਚੈਕ ਦਿੱਤਾ ਗਿਆ | ਇਸ ਬਾਰੇ ਕਲੱਬ ਦੇ ਪ੍ਰਧਾਨ ਰਜ਼ਨੀਸ ਕੁਮਾਰ ਸੋਨੀ ਅਤੇ ਜ਼ੋਨ ਚੇਅਰਮੈਨ ਸੰਜੀਵ ਕੁਮਾਰ ਗਰਗ ਨੇ ਦੱਸਿਆ ਕਿ ਕਲੱਬ ਵਲੋਂ ਹਰ ਸਮਾਜ ਸੇਵਾ ਦੇ ਕੰਮਾਂ 'ਚ ਵੱਧ ਚੜ੍ਹ ਕੇ ਆਪਣੀ ਨੇਕ ਕਮਾਈ ਵਿਚੋਂ ਯੋਗਦਾਨ ਪਾਇਆ ਜਾਂਦਾ ਹੈ | ਇਸ ਨੇਕ ਕੰਮ ਲਈ ਸ੍ਰੀ ਰਾਮ ਮੰਦਰ ਅੱਜ ਸਰੋਵਰ ਵਿਕਾਸ ਸਮਿਤੀ ਖਰੜ ਦੇ ਪ੍ਰਬੰਧਕਾਂ ਵਲੋਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਕਲੱਬ ਦੇ ਸਕੱਤਰ ਮਨਿੰਦਰ ਸਿੰਘ ਸੈਣੀ, ਪੰਕਜ ਚੱਢਾ, ਗੁਰਮੁੱਖ ਸਿੰਘ ਮਾਨ, ਵਨੀਤ ਜੈਨ ਅਤੇ ਆਨੰਦ ਬਾਂਸਲ, ਅਮਰੀਸ਼ ਸ਼ੁਕਲਾ, ਦਵਿੰਦਰ ਗੁਪਤਾ, ਜੇ. ਪੀ. ਧੀਮਾਨ ਸਮੇਤ ਹੋਰ ਪ੍ਰਬੰਧਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਪਿੰਡਾਂ ਦੀਆਂ ਸੜਕਾਂ ਨੂੰ ਮਿਲ ਰਿਹਾ ਨਵਾਂ ਰੂਪ, ਕਾਗਜ਼ੀ ਨਹੀਂ ਜ਼ਮੀਨੀ ਪੱਧਰ 'ਤੇ ਹੋ ਰਿਹਾ ਵਿਕਾਸ-ਵਿਧਾਇਕ... ਅਗਲੀ ਖ਼ਬਰ ਖਰੜ ਦੇ ਬੀਬੀ ਜੀ ਦੇ ਮੰਦਰ 'ਚ ਖਾਟੂ ਸ਼ਿਆਮ ਜੀ ਨੂੰ ਸਮਰਪਿਤ ਭਜਨ ਸੰਧਿਆ ਕਰਵਾਈ <br/>
Ad Position 24