ਨੂਰਪੁਰ ਬੇਦੀ, 5 ਜਨਵਰੀ (ਵਿੰਦਰਪਾਲ ਝਾਂਡੀਆਂ)-132 ਕੇ.ਵੀ. ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਰਹੀ 66 ਕੇ.ਵੀ. ਲਾਈਨ ਅਨੰਦਪੁਰ ਸਾਹਿਬ ਨੂਰਪੁਰ ਬੇਦੀ ਨਲਹੋਟੀ ਬਜਰੂੜ ਦੀ ਬਿਜਲੀ ਸਪਲਾਈ 6 ਜਨਵਰੀ 2026 ਨੂੰ 66 ਕੇ.ਵੀ. ਲਾਈਨ ਦਾ ਸਵੇਰੇ 7 ਵਜੇ ਤੋਂ ਦੁਪਹਿਰੇ 2 ਵਜੇ ਤੱਕ ਪਰਮਿਟ ਹੋਣ ਕਾਰਨ 66 ਕੇ.ਵੀ. ਸਿੰਘਪੁਰ ਗਿ੍ਡ 66 ਕੇ.ਵੀ. ਨਲਹੋਟੀ ਗਿ੍ਡ ਅਤੇ 66 ਕੇ.ਵੀ. ਬਜਰੂੜ ਤੋਂ ਚਲਦੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ | ਬਿਜਲੀ ਸਪਲਾਈ ਬੰਦ ਰਹਿਣ ਦਾ ਸਮਾਂ ਵੱਧ-ਘੱਟ ਵੀ ਹੋ ਸਕਦਾ ਹੈ | ਪੀ. ਐਸ. ਪੀ. ਸੀ. ਐਲ. ਖਪਤਕਾਰਾਂ ਤੋਂ ਸਹਿਯੋਗ ਦੀ ਉਮੀਦ ਕਰਦਾ ਹੈ | ਇਹ ਜਾਣਕਾਰੀ ਐਸ.ਡੀ.ਓ. ਪੀ. ਐਸ. ਪੀ. ਸੀ. ਐਲ. ਨੂਰਪੁਰ ਬੇਦੀ ਵਲੋਂ ਦਿੱਤੀ ਗਈ ਹੈ |