22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

20 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਕਾਬੂ

Ad Position 21
No active advertisement
ਅਜੀਤ ਡੈਸਕ 06-01-2026
ਬੰਗਾ, 5 ਜਨਵਰੀ (ਧਰਮਵੀਰ ਪਾਲ)-ਥਾਣਾ ਸਿਟੀ ਬੰਗਾ ਵਲੋਂ 20 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਸਿਟੀ ਬੰਗਾ ਦੇ ਵਿਜੇ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਮੁਕੱਦਮਾ ਹੈਂਡ ਕਾਂਸਟੇਬਲ ਜਸਕਰਨ ਸਿੰਘ ਵਲੋਂ ਦਰਜ ਕੀਤਾ ਗਿਆ | ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਣਾ ਸਿਟੀ ਬੰਗਾ ਤੋਂ ਗੜ੍ਹਸ਼ੰਕਰ ਚੌਕ ਬੰਗਾ ਹੁੰਦੇ ਹੋਏ ਕਚਿਹਰੀ ਚੌਕ ਬੰਗਾ ਤੋਂ ਨੇੜੇ ਝਿੱਕਾ ਪੁਲੀ ਬੰਗਾ ਪੁੱਜੇ ਤਾਂ ਸਾਹਮਣੇ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ | ਨੌਜਵਾਨ ਨੇ ਆਪਣੇ ਹੱਥ ਵਿੱਚ ਫੜਿ੍ਹਆ ਲਿਫਾਫਾ ਯਕਦਮ ਹੇਠਾਂ ਸੁੱਟ ਦਿੱਤਾ | ਪਰ ਸ਼ੱਕ ਪੈਣ ਕਰਕੇ ਨੌਜਵਾਨ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਅਸ਼ੋਕ ਕੁਮਾਰ ਪੁੱਤਰ ਰਾਮ ਲਾਲ ਵਾਸੀ ਮੱਲਾ ਬੇਦੀਆਂ ਥਾਣਾ ਔੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਅਤੇ ਉਸ ਵਲੋਂ ਸੁੱਟੇ ਲਿਫਾਫੇ ਨੂੰ ਚੁੱਕ ਕੇ ਚੈੱਕ ਕੀਤਾ ਤਾਂ ਲਿਫਾਫੇ ਵਿੱਚੋ ਦੋ ਪੱਤੇ ਹਰੇਕ ਪੱਤੇ ਵਿਚ 10/10 ਕੁੱਲ 20 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆ | ਜਿਸ 'ਤੇ ਨਸ਼ਾ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਵਾਰਦਾਤਾਂ 'ਚ ਲੋੜੀਂਦੇ ਤਿੰਨ ਕਥਿਤ ਦੋਸ਼ੀ ਕਾਬੂ ਅਗਲੀ ਖ਼ਬਰ ਨਿਊ ਕੇਅਰ ਹਸਪਤਾਲ ਬਲਾਚੌਰ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ 8 ਨੂੰ
Ad Position 24