02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਜੈ ਬਾਬਾ ਬਰਫਾਨੀ ਕਲੱਬ ਵਲੋਂ ਸ਼ਿਵਰਾਤਰੀ ਮੌਕੇ ਅਮਰਨਾਥ ਦੀ ਤਰਜ਼ 'ਤੇ ਲਗਾਇਆ ਜਾਵੇਗਾ ਲੰਗਰ <br/>

Ad Position 21
No active advertisement
ਅਜੀਤ ਡੈਸਕ 24-01-2026
ਨੂਰਪੁਰ ਬੇਦੀ, 23 ਜਨਵਰੀ (ਹਰਦੀਪ ਸਿੰਘ ਢੀਂਡਸਾ)-ਜੈ ਬਾਬਾ ਬਰਫਾਨੀ ਕਲੱਬ ਅਤੇ ਸਮੂਹ ਪਿੰਡ ਤਖਤਗੜ੍ਹ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ 15 ਫਰਵਰੀ ਨੂੰ ਮਹਾ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ 'ਤੇ ਅਮਰਨਾਥ ਨੂੰ ਜਾਣ ਸਮੇਂ ਸ਼ਿਵ ਭਗਤਾਂ ਵਲੋਂ ਲਗਾਏ ਲੰਗਰਾਂ ਦੀ ਤਰਜ਼ ਤੇ ਇਸ ਸਾਲ ਵੀ ਮਹਾਂ ਸ਼ਿਵਰਾਤਰੀ ਦੇ ਇਸ ਪਵਿੱਤਰ ਤਿਉਹਾਰ ਤੇ ਜਟੇਸਵਰ ਮਹਾਦੇਵ ਮੰਦਰ ਨੂੰ ਜਾਣ ਅਤੇ ਆਉਣ ਵਾਲੇ ਸ਼ਰਧਾਲੂਆਂ ਲਈ ਪਿੰਡ ਤਖਤਗੜ੍ਹ ਵਿਖੇ ਵਿਸ਼ਾਲ ਲੰਗਰ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਮਹਾਦੇਵ ਸੇਵਕ ਤਨੀਸ ਕੁਮਾਰ ਨੇ ਦੱਸਿਆ ਕਿ ਇਹ ਲੰਗਰ ਵਿਚ ਸ੍ਰੀ ਨਗਰ ਵਿਖੇ ਅਮਰਨਾਥ ਯਾਤਰੀਆਂ ਲਈ ਜਿਸ ਤਰਾਂ ਵਿਸ਼ਾਲ ਲੰਗਰ ਰਸਤੇ ਵਿਚ ਬਾਬਾ ਦੇ ਭਗਤਾਂ ਵਲੋਂ ਲਗਾਏ ਜਾਂਦੇ ਹਨ, ਉਸੀ ਤਰਜ਼ 'ਤੇ ਪ੍ਰਬੰਧਕ ਕਮੇਟੀ ਵਲੋਂ ਜਟੇਸ਼ਵਰ ਮੰਦਿਰ ਨੂੰ ਆਉਣ ਵਾਲੀ ਸੰਗਤ ਲਈ 15 ਫਰਵਰੀ ਨੂੰ ਤਖਤਗੜ੍ਹ 'ਚ ਲਗਾਇਆ ਜਾਵੇਗਾ | ਉਨ੍ਹਾਂ ਨੇ ਦੱਸਿਆ ਕਿ ਇਸ ਵਿਚ ਵੱਖ-ਵੱਖ ਪਕਵਾਨ ਅਕਰਸ਼ਣ ਦੇ ਕੇਂਦਰ ਹੋਣਗੇ ਜੋ ਕਿ ਲੰਗਰ ਸਵੇਰੇ 9 ਵਜੇ ਤੋਂ ਸ਼ੁਰੂ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿਹਾ ਕਿ 13 ਫਰਵਰੀ ਨੂੰ ਵਿਸ਼ਾਲ ਸੋਭਾ ਯਾਤਰਾ ਕੱਢੀ ਜਾਵੇਗੀ ਤੇ 15 ਫਰਵਰੀ ਨੂੰ ਹਵਨ ਪੂਰਾ ਦਿਨ ਚੱਲੇਗਾ |

Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਿਤਾ ਦੇ ਵਿਆਹ ਪੁਰਬ ਤੇ ਬਸੰਤ ਪੰਚਮੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਬਸੰਤ ਪੰਚਮੀ ਦੇ ਦਿਹਾੜੇ 'ਤੇ ਲੰਗਰ ਲਗਾਇਆ
Ad Position 24
No active advertisement