ਢੇਰ, 24 ਜਨਵਰੀ (ਸ਼ਿਵ ਕੁਮਾਰ ਕਾਲੀਆ)-ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੀ ਅਗਵਾਈ ਹੇਠ ਪਿੰਡ ਢਾਹੇ ਦੇ ਕਮਿਊਨਿਟੀ ਹਾਲ ਵਿਚ ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਇਸ ਯੋਜਨਾ ਨਾਲ ਜੋੜ ਕੇ ਉਨ੍ਹਾਂ ਤੱਕ ਮੁਫ਼ਤ ਸਿਹਤ ਸਹੂਲਤਾਂ ਦੀ ਜਾਣਕਾਰੀ ਪਹੁੰਚਾਉਣਾ ਸੀ | ਇਸ ਮੌਕੇ ਜਸਪਾਲ ਢਾਹੇ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਹਰ ਪਰਿਵਾਰ ਲਈ ਵਰਦਾਨ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲਣਾ ਇਕ ਇਤਿਹਾਸਕ ਕਦਮ ਹੈ ਤੇ ਲੋਕਾਂ ਨੂੰ ਵੱਧ ਤੋਂ ਵੱਧ ਇਸ ਯੋਜਨਾ ਨਾਲ ਜੁੜਨਾ ਚਾਹੀਦਾ ਹੈ | ਕਮਿੱਕਰ ਸਿੰਘ ਡਾਢੀ, ਹਲਕਾ ਸੰਗਠਨ ਇੰਚਾਰਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਅਮਲ ਵਿਚ ਲਿਆ ਕੇ ਸਾਬਤ ਕਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਹਲਕੇ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਹੁਣ ਸਾਕਾਰ ਹੋ ਰਹੇ ਹਨ | ਇਸ ਮੌਕੇ ਭਗਵੰਤ ਅਟਵਾਲ ਬਲਾਕ ਪ੍ਰਧਾਨ, ਐੱਸ. ਸੀ. ਵਿੰਗ ਹਲਕਾ ਇੰਚਾਰਜ ਰਕੇਸ਼ ਜਾਂਦਲਾ, ਰਿੰਕੂ ਸਰਪੰਚ, ਸ਼ਿਵ ਕੁਮਾਰ ਸਰਪੰਚ, ਰਾਮਪਾਲ ਕਾਹੀਵਾਲ, ਰਾਮ ਕੁਮਾਰ ਬਲੋਲੀ ਸਰਪੰਚ, ਸਰਪੰਚ ਜੱਗਾ ਬਹਿਲੂ, ਸਰਪੰਚ ਵਿਕਾਸ ਭਾਲੋਵਾਲ, ਪ੍ਰਧਾਨ ਤਰਲੋਚਨ ਸਿੰਘ, ਸਰਪੰਚ ਲੱਕੀ ਕਪਿਲਾ, ਦੀਪਾ ਥਲੂਹ, ਕੈਪਟਨ ਬੱਗਾ ਸਿੰਘ, ਜਸਕਰਨ ਸਿੰਘ, ਜਰਨੈਲ ਸਿੰਘ, ਗੁਰਮੁੱਖ ਸੋਢੀ ਬਲਾਕ ਸੰਮਤੀ ਬਹਿਲੂ, ਮੈਡਮ ਊਸ਼ਾ ਰਾਣੀ, ਮੈਡਮ ਰਿੰਕੀ, ਸੇਰ ਸਿੰਘ, ਅਰਜੀਤ ਬਿਲਾ ਸਰਪੰਚ, ਜਰਨੈਲ ਸਿੰਘ, ਸੱਜਣ ਸਿੰਘ, ਗੁਰਸਿਮਰਨ ਸਿੰਘ, ਨਿਤਿਨ ਪੂਰੀ ਬਲਾਕ ਪ੍ਰਧਾਨ, ਰਾਹੁਲ ਸੋਨੀ, ਮਨੂ ਪੂਰੀ, ਮਨੀ ਢਾਹੇ ਤੇ ਵੱਡੀ ਗਿਣਤੀ ਵਿਚ ਪਿੰਡਾਂ ਦੇ ਸਰਪੰਚ, ਪੰਚ ਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ |