ਨੂਰਪੁਰ ਬੇਦੀ, 25 ਜਨਵਰੀ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਮੁੱਖ ਮਾਰਗ 'ਤੇ ਸ਼ਿਵਾਲਿਕ ਦੀਆਂ ਰਮਣੀਕ ਪਹਾੜੀਆਂ ਨਾਲ ਲੱਗਦੇ ਪਿੰਡ ਗੜਬਾਗਾ ਉੱਪਰਲਾ ਵਿਖੇ ਆਪਣੀ ਜੰਗਲੀ ਜੀਵ ਸ਼ੈਲੀ ਭੁੱਲ ਕੇ ਸੜਕਾਂ ਅਤੇ ਘਰਾਂ ਵਿਚ ਪੁੱਜੇ ਬਾਂਦਰਾਂ ਨੇ ਕਹਿਰ ਮਚਾਇਆ ਹੋਇਆ ਹੈ, ਜਿਸ ਨੂੰ ਲੈ ਕੇ ਪਿੰਡ ਵਾਸੀਆਂ 'ਚ ਇਨ੍ਹਾਂ ਦੇ ਆਤੰਕ ਕਾਰਨ ਪੂਰੇ ਦਹਿਸ਼ਤ ਦੇ ਮਹੌਲ, 'ਚ ਹਨ | ਬਾਂਦਰਾਂ ਦਾ ਕਹਿਰ ਹੁਣ ਖ਼ਤਰਨਾਕ ਹੱਦਾਂ ਨੂੰ ਛੂਹਣ ਲੱਗ ਪਿਆ ਹੈ | ਜਿਸ ਤਹਿਤ ਅੱਜ ਆਪਣਾ ਨਿਸ਼ਾਨਾ ਬਣਾਉਂਦਿਆਂ ਸਵੇਰੇ ਘਰ ਦੇ ਵਿਹੜੇ ਵਿਚ ਖੇਡ ਰਹੀ 12 ਸਾਲਾਂ ਮਾਸੂਮ ਬੱਚੀ 'ਤੇ ਹਲਕੇ ਹੋਏ ਬਾਂਦਰ ਵਲੋਂ ਅਚਾਨਕ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਨਾਲ ਪੂਰੇ ਪਿੰਡ ਵਿਚ ਦਹਿਸ਼ਤ ਅਤੇ ਗ਼ੁੱਸੇ ਦਾ ਮਾਹੌਲ ਬਣ ਗਿਆ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਬੱਚੀ ਦੇ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਸਦੀ ਧੀ ਜਸਮੀਤ ਕੌਰ ਸਵੇਰੇ ਘਰ ਦੇ ਵਿਹੜੇ ਵਿਚ ਖੇਡ ਰਹੀ ਸੀ ਕਿ, ਅਚਾਨਕ ਜੰਗਲ ਦੇ ਵਲੋਂ ਆਏ ਇੱਕ ਹਲਕੇ ਹੋਏ ਬਾਂਦਰ ਨੇ ਉਸ 'ਤੇ ਹਮਲਾ ਕਰ ਦਿੱਤਾ | ਬਾਂਦਰ ਨੇ ਬੱਚੀ ਦੇ ਹੱਥ, ਮੂੰਹ ਅਤੇ ਮੋਢੇ 'ਤੇ ਬੁਰੀ ਤਰ੍ਹਾਂ ਕੱਟਿਆ | ਗੰਭੀਰ ਜ਼ਖ਼ਮੀ ਹਾਲਤ ਵਿਚ ਬੱਚੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ | ਇਸ ਘਟਨਾ ਨੇ ਪਰਿਵਾਰ ਨੂੰ ਚਿੰਤਾ ਵਿਚ ਪਾ ਦਿੱਤਾ ਹੈ ਅਤੇ ਪਿੰਡ ਦੇ ਹਰ ਮਾਪੇ ਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਚਿੰਤਤ ਹਨ | ਇਸ ਮੌਕੇ ਪਿੰਡ ਵਾਸੀਆਂ 'ਚ ਕੁਲਵੰਤ ਸਿੰਘ, ਸ਼ਿਕਸ਼ਾ ਦੇਵੀ, ਕਿ੍ਸ਼ਨਾ ਦੇਵੀ, ਸੁਖਵਿੰਦਰ ਕੌਰ, ਰਣਜੀਤ ਕੌਰ, ਗੁਰਮੀਤ ਕੌਰ, ਹਰਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਜਸਵਿੰਦਰ ਕੌਰ, ਪਰਮਜੀਤ ਪਾਲ , ਹਰਸ਼ਦੀਪ ਕੌਰ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਬਾਂਦਰਾਂ ਵਲੋਂ ਹਮਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸ ਤੋਂ ਪਹਿਲਾਂ ਵੀ ਚਾਰ ਤੋਂ ਪੰਜ ਬੱਚਿਆਂ ਸਮੇਤ ਪਿੰਡ ਵਾਸੀ ਬਾਂਦਰਾਂ ਦਾ ਸ਼ਿਕਾਰ ਬਣ ਚੁੱਕੇ ਹਨ, ਪਰ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ | ਪਿੰਡ ਵਾਸੀਆਂ ਨੇ ਦੱਸਿਆ ਕਿ ਕਰੀਬ ਡੇਢ ਦੋ ਮਹੀਨੇ ਪਹਿਲਾਂ ਵਾਇਲਡ ਲਾਈਫ ਵਿਭਾਗ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸਿਰਫ਼ ਖਾਨਾਪੂਰਤੀ ਲਈ ਇੱਕ ਪਿੰਜਰਾ ਲਗਾ ਦਿੱਤਾ ਗਿਆ | ਸਿੱਤਮ ਦੀ ਗੱਲ ਇਹ ਹੈ ਕਿ ਨਾ ਤਾਂ ਕੋਈ ਬਾਂਦਰ ਫੜਿਆ ਗਿਆ ਅਤੇ ਨਾ ਹੀ ਪਿੰਜਰੇ ਦੀ ਥਾਂ ਬਦਲ ਕੇ ਕੋਈ ਸਾਰਥਿਕ ਕਾਰਵਾਈ ਕੀਤੀ ਗਈ | ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਨੇ ਵਾਇਲਡ ਲਾਈਫ਼ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਾਂਦਰਾਂ ਦੇ ਆਤੰਕ ਤੋਂ ਪਿੰਡ ਨੂੰ ਤੁਰੰਤ ਮੁਕਤ ਕਰਵਾਉਣ ਲਈ ਸਾਰਥਿਕ ਕਦਮ