23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਲਾਲਪੁਰ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਪ੍ਰਭਾਤ ਫੇਰੀਆਂ ਜਾਰੀ <br/>

Ad Position 21
No active advertisement
ਅਜੀਤ ਡੈਸਕ 26-01-2026
ਨੂਰਪੁਰ ਬੇਦੀ, 25 ਜਨਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਲਾਲਪੁਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਜਾਰੀ ਹੈ | ਇਨ੍ਹਾਂ ਪ੍ਰਭਾਤ ਫੇਰੀਆਂ ਦੌਰਾਨ ਪਿੰਡ ਵਾਸੀਆਂ ਵਲੋਂ ਵੱਡੀ ਗਿਣਤੀ 'ਚ ਭਾਗ ਲਿਆ ਜਾ ਰਿਹਾ ਹੈ | ਪ੍ਰਭਾਤ ਫੇਰੀਆਂ ਦੌਰਾਨ ਅੱਜ ਸੰਗਤ ਵਲੋਂ ਥਾਂ-ਥਾਂ 'ਤੇ ਸ਼ਬਦ ਕੀਰਤਨ ਕੀਤਾ ਗਿਆ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ਾਂ 'ਤੇ ਚਾਨਣ ਪਾਇਆ ਗਿਆ | ਪਿੰਡ ਵਾਸੀਆਂ ਨੇ ਆਪਸੀ ਭਾਈਚਾਰੇ ਅਤੇ ਸਮਾਜਿਕ ਏਕਤਾ ਦਾ ਸੁਨੇਹਾ ਦਿੰਦਿਆਂ ਸਮੂਹ ਮਨੁੱਖਤਾ ਦੀ ਭਲਾਈ ਲਈ ਅਰਦਾਸ ਵੀ ਕੀਤੀ | ਇਸ ਮੌਕੇ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੀਵਨ ਸਮਾਨਤਾ, ਸਚਾਈ ਅਤੇ ਭਰਾਤਰੀ ਭਾਵ ਦਾ ਪ੍ਰਤੀਕ ਹੈ | ਜਿਸ ਕਰਕੇ ਸਾਨੂੰ ਸਭ ਨੂੰ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਆਪਸੀ ਪ੍ਰੇਮ ਅਤੇ ਏਕਤਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ | ਇਸ ਮੌਕੇ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ, ਖ਼ਜ਼ਾਨਚੀ ਰਾਮ ਸ਼ਰਨ ਦਾਸ, ਸੰਯੁਕਤ ਸਕੱਤਰ ਨਿਰਮਲ ਚੰਦਰ ਨੀਟਾ, ਕਮੇਟੀ ਮੈਂਬਰ ਭਾਗ ਚੰਦ, ਇੰਦਰਜੀਤ ਸਿੰਘ, ਚੂਹੜ ਸਿੰਘ, ਧਰਮਪਾਲ ਸਿੰਘ, ਸੋਮਨਾਥ, ਸ਼ਿਵਨਾਥ, ਜੱਸੀ, ਮਨੀ ਕੁਮਾਰ, ਬਲਵੀਰ ਸਿੰਘ, ਮਦਨ ਲਾਲ, ਗੇਲੀ ਆਰਟਸ, ਰਾਮ ਕੁਮਾਰ, ਜਸਵੰਤ ਸਿੰਘ, ਸਰਬੰਸ ਲਾਲ, ਭਜਨ ਸਿੰਘ, ਕਰਨੈਲ ਸਿੰਘ, ਗੁਰਚਰਨ ਸਿੰਘ, ਬਿੰਦਰ ਕੁਮਾਰ ਤੇ ਗੁਰਪ੍ਰੀਤ ਸਿੰਘ ਸਹਿਤ ਭਾਰੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਅੰਦੋਲਨ ਤੋਂ ਡਰੀ ਸਰਕਾਰ, ਵਿਦਿਆਰਥੀਆਂ ਤੇ ਪੰਜਾਬ ਦੇ ਹੱਕ ਰੋਕਣ ਲਈ ਅਪਣਾ ਰਹੀ ਕੋਝੇ ਹੱਥਕੰਡੇ... ਅਗਲੀ ਖ਼ਬਰ ਰੂਪਨਗਰ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ 2027 ਵਿਚ ਕਾਂਗਰਸ ਜਿੱਤੇਗੀ- ਸੂਰਜ ਸਿੰਘ ਠਾਕੁਰ <br/>
Ad Position 24