07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਨੰਗਲ-ਭਾਖੜਾ ਮੁੱਖ ਮਾਰਗ 'ਤੇ ਦਿਨ ਦਿਹਾੜੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ <br/>

Ad Position 21
No active advertisement
ਅਜੀਤ ਡੈਸਕ 31-01-2026
ਨੰਗਲ, 30 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਨੰਗਲ ਭਾਖੜਾ ਮੁੱਖ ਮਾਰਗ 'ਤੇ ਸਥਿਤ ਸ਼ਰਮਾ ਸਟੋਰ ਵਿਚ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਹੋਣ ਦਾ ਸਮਾਚਾਰ ਹੈ | ਕੁੱਝ ਨੌਜਵਾਨਾਂ ਵਲੋਂ ਬਿਨਾਂ ਕਿਸੇ ਪੁਲਿਸ ਦੇ ਡਰ ਤੋਂ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਖੇਡੇ ਗਏ ਖ਼ੂਨੀ ਸੰਘਰਸ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈਆਂ | ਇਸ ਖ਼ੂਨੀ ਸੰਘਰਸ਼ ਦੀਆਂ ਤਸਵੀਰਾਂ ਵੇਖ ਕੇ ਲੋਕਾਂ ਵਿਚ ਜਿੱਥੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉੱਥੇ ਹੀ ਪੁਲਿਸ ਵੀ ਮੂਕ ਦਰਸ਼ਕ ਬਣੀ ਜਾਪ ਰਹੀ ਹੈ | ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਿਕ ਰੋਹਣ ਨਾਂਅ ਦਾ ਨੌਜਵਾਨ ਜੋ ਕਿ ਸ਼ਰਮਾ ਸਟੋਰ ਸੈਲੂਨ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਇਹ ਲੜਾਈ ਅੱਜ ਦੁਪਹਿਰ ਤੋਂ ਹੀ ਚੱਲ ਰਹੀ ਸੀ, ਜਦੋਂ ਸਕੂਲ ਦੇ ਸਾਹਮਣੇ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ਹੋਈ ਉਨ੍ਹਾਂ ਨੇ ਕਿਹਾ ਕਿ ਦੂਸਰੀ ਪਾਰਟੀ ਵਲੋਂ ਉਨ੍ਹਾਂ 'ਤੇ ਪੱਥਰ ਵੀ ਮਾਰੇ ਗਏ ਸਨ, ਪਰ ਅਸੀਂ ਉਨ੍ਹਾਂ ਨੂੰ ਕੁੱਝ ਨਹੀਂ ਕਿਹਾ ਗਿਆ ਅਤੇ ਹੁਣ ਸ਼ਾਮ ਉਨ੍ਹਾਂ ਦੇ ਸਲੂਨ ਤੇ ਕੁੱਝ ਵਿਅਕਤੀ ਕਿਰਪਾਨਾਂ ਲੈ ਕੇ ਆ ਗਏ ਅਤੇ ਉਨ੍ਹਾਂ ਨੇ ਕਿਰਪਾਨਾਂ ਦੇ ਨਾਲ ਹਮਲਾ ਕਰ ਦਿੱਤਾ, ਜਿਸ ਦੇ ਵਿਚ ਹਿਤੇਸ਼ ਜੋ ਕਿ ਪਿੰਡ ਦੇਹਲਾਂ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਤੋਂ ਵਾਲ ਕਟਵਾਉਣ ਲਈ ਆਇਆ ਹੋਇਆ ਸੀ ਅਤੇ ਰੋਹਿਤ ਵਾਸੀ ਪਿੰਡ ਦੁਬੇਟਾ ਦਾ ਵਿਅਕਤੀ ਜ਼ਖਮੀ ਹੋ ਗਿਆ ਜਦੋਂ ਕਿ ਹਿਤੇਸ਼ ਨੂੰ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰਾਂ ਵਲੋਂ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ | ਇਸੇ ਤਰ੍ਹਾਂ ਹੀ ਇਸੇ ਲੜਾਈ ਵਿਚ ਇਕ ਹੋਰ ਨੌਜਵਾਨ ਗੁਰਜੀਤ ਸਿੰਘ ਜੋ ਕਿ ਪਿੰਡ ਨਿੱਕੂ ਨੰਗਲ ਦਾ ਰਹਿਣ ਵਾਲਾ ਸੀ ਵੀ ਵਾਲ ਕਟਵਾਉਣ ਆਇਆ ਹੋਇਆ ਸੀ ਤੇ ਉਸ 'ਤੇ ਵੀ ਉਨ੍ਹਾਂ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ | ਦੂਜੇ ਪਾਸੇ ਇਸ ਸਬੰਧੀ ਬੀ.ਬੀ.ਐੱਮ.ਬੀ. ਕੈਨਾਲ ਹਸਪਤਾਲ ਦੇ ਮੈਡੀਕਲ ਅਫ਼ਸਰ ਡਾਕਟਰ ਮਨਦੀਪ ਕੌਰ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਿਤੇਸ਼ ਅਤੇ ਗੁਰਜੀਤ ਸਿੰਘ ਨੂੰ ਜ਼ਿਆਦਾ ਡੂੰਘੀਆਂ ਸੱਟਾਂ ਅਤੇ ਫਰੈਕਚਰ ਹੋਣ ਦੇ ਕਾਰਨ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ | ਦੂਜੇ ਪਾਸੇ ਇਲਾਕੇ ਦੇ ਵੱਖ-ਵੱਖ ਸਮਾਜ ਸੇਵੀ ਲੋਕਾਂ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਪੁਲਿਸ ਨਫ਼ਰੀ ਵਧਾ ਕੇ ਗਸ਼ਤ ਵਧਾਈ ਜਾਵੇ ਅਤੇ ਅਪਰਾਧਿਕ ਬਿਰਤੀ ਵਾਲੇ ਆਸਰਾ ਨੂੰ ਨੱਥ ਪਾਉਣ ਲਈ ਸ਼ਹਿਰ ਅੰਦਰ ਪੱਕੇ ਤੌਰ 'ਤੇ ਨਾਕਾ ਬੰਦੀ ਕਰਵਾਈ ਜਾਵੇ |
ਕੀ ਕਹਿੰਦੇ ਹਨ ਪੁਲਿਸ ਥਾਣਾ ਮੁਖੀ ਨੰਗਲ- ਪੁਲਿਸ ਥਾਣਾ ਨੰਗਲ ਇੰਸਪੈਕਟਰ ਸਿਮਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਨ੍ਹਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਦਰਖਾਸਤ ਜਾਂ ਹਸਪਤਾਲ ਤੋਂ ਰੁੱਕਾ ਨਹੀਂ ਆਇਆ ਪਰ ਮੌਕੇ ਦੀ ਟੈਲੀਫ਼ੋਨ 'ਤੇ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਰਵਾਨਾ ਕਰ ਦਿੱਤੀ ਗਈ ਹੈ | ਥਾਣਾ ਮੁਖੀ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਸਵੀਰਾਂ ਤੋਂ ਹਮਲਾਵਰਾਂ ਨੂੰ ਗਿ੍ਫਤਾਰ ਕਰਨ ਲਈ ਵੱਖ-ਵੱਖ ਥਿਊਰੀਆਂ ਉੱਤੇ ਪੁਲਿਸ ਵਲੋਂ ਕਾਰਵਾਈ ਆਰੰਭ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਜਖਮੀ ਨੌਜਵਾਨਾਂ ਦੇ ਬਿਆਨ ਲਿਖ ਕੇ ਅਗਲੇਰੀ ਕਾਨੂੰਨੀ ਕਾਰਵਾਈ ਨੂੰ ਅਮਲ ਵਿਚ ਲਿਆਉਣ ਲਈ ਪੁਲਿਸ ਪਾਰਟੀ ਭੇਜੀ ਜਾ ਚੁੱਕੀ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਵਾਸੀ 10 ਲੱਖ ਰੁਪਏ ਤੱਕ ਦੇ ਸਿਹਤ ਬੀਮੇ ਲਈ ਰਜਿਸ਼ਟਰੇਸ਼ਨ ਕਰਵਾਉਣ- ਡੀ. ਸੀ. <br/> ਅਗਲੀ ਖ਼ਬਰ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਬਦੌਲਤ ਪਿੰਡ ਗੰਭੀਰਪੁਰ ਦੀਆਂ 50 ਸਾਲ ਪੁਰਾਣੀਆਂ ਬਿਜਲੀ ਦੀਆਂ ਤਾਰਾਂ ਬਦਲੇ ਜਾਣ...
Ad Position 24