ਰਣਬੀਰ ਸਿੰਘ ਬੈਂਸ ਮੀਆਂਪੁਰ ਦਾ ਦਿਹਾਂਤ , ਅੱਜ ਕੀਤਾ ਜਾਵੇਗਾ ਅੰਤਿਮ ਸੰਸਕਾਰ
ਪੁਰਖਾਲੀ, 23 ਸਤੰਬਰ (ਅੰਮ੍ਰਿਤਪਾਲ ਸਿੰਘ ਬੰਟੀ)- ਰਣਬੀਰ ਸਿੰਘ ਬੈਂਸ ਮੀਆਂਪੁਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਤੇ ਪਰਿਵਾਰ ਅਤੇ ਸਨੇਹੀਆਂ ਨੂੰ ਵੀ ਸਦੀਵੀ ਵਿਛੋੜਾ ਦੇ ਗਏ, ਉਹ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ। ਜ਼ਿਕਰਯੋਗ ਹੈ ਕਿ ਉਹ ਸਟੇਟ ਐਵਾਰਡੀ ਯੂਥ ਵੈੱਲਫੇਅਰ ਕਲੱਬ ਮੀਆਂਪੁਰ ਦੇ ਲੰਬੇ ਸਮੇਂ ਤੱਕ ਸਰਗਰਮ ਮੈਂਬਰ ਰਹੇ ਅਤੇ ਉਨ੍ਹਾਂ ਖੇਡ ਮੇਲਿਆਂ ਅਤੇ ਸਮਾਜ ਸੇਵੀ ਗਤੀਵਿਧੀਆਂ ਵਿਚ ਮੋਹਰੀ ਭੂਮਿਕਾ ਨਿਭਾਈ।
ਪੁਰਖਾਲੀ, 23 ਸਤੰਬਰ (ਅੰਮ੍ਰਿਤਪਾਲ ਸਿੰਘ ਬੰਟੀ)- ਰਣਬੀਰ ਸਿੰਘ ਬੈਂਸ ਮੀਆਂਪੁਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਤੇ ਪਰਿਵਾਰ ਅਤੇ ਸਨੇਹੀਆਂ ਨੂੰ ਵੀ ਸਦੀਵੀ ਵਿਛੋੜਾ ਦੇ ਗਏ, ਉਹ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ। ਜ਼ਿਕਰਯੋਗ ਹੈ ਕਿ ਉਹ ਸਟੇਟ ਐਵਾਰਡੀ ਯੂਥ ਵੈੱਲਫੇਅਰ ਕਲੱਬ ਮੀਆਂਪੁਰ ਦੇ ਲੰਬੇ ਸਮੇਂ ਤੱਕ ਸਰਗਰਮ ਮੈਂਬਰ ਰਹੇ ਅਤੇ ਉਨ੍ਹਾਂ ਖੇਡ ਮੇਲਿਆਂ ਅਤੇ ਸਮਾਜ ਸੇਵੀ ਗਤੀਵਿਧੀਆਂ ਵਿਚ ਮੋਹਰੀ ਭੂਮਿਕਾ ਨਿਭਾਈ। ਪਿਛਲੇ ਸਮੇਂ ਦੌਰਾਨ ਉਨ੍ਹਾਂ ਇੱਕ ਸੰਗੀਤਕ ਵੀਡੀਓ, ‘ਪੇਕੇ’ ਵਿਚ ਅਦਾਕਾਰੀ ਵੀ ਕੀਤੀ। ਉਹ ਆਪਣੇ ਪਿੱਛੇ ਆਪਣੀ ਪਤਨੀ ਸੁਖਵਿੰਦਰ ਕੌਰ ,ਆਸਟੇ੍ਰਲੀਆ ਰਹਿੰਦੇ ਪੁੱਤਰ ਬਬਰਜੋਧ ਸਿੰਘ, ਰਣਜੋਤ ਸਿੰਘ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਵੱਖ -ਵੱਖ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਕਾਂਗਰਸ ਆਗੂ ਜੰਗ ਸਿੰਘ ਸੋਲਖੀਆਂ, ਸਾ ਬਲਾਕ ਸੰਮਤੀ ਮੈਂਬਰ ਨਰਿੰਦਰ ਸਿੰਘ ਮਾਵੀ, ਪੰਚਾਇਤ ਯੂਨੀਅਨ ਦੇ ਪ੍ਰਧਾਨ ਸੁਰਜੀਤ ਸਿੰਘ ਪੰਜੋਲੀ, ਜ਼ਿਲ੍ਹਾ ਕੋਆਰਡੀਨੇਟਰ ਵਾਰਿਸ ਪੰਜਾਬ ਦੇ ਸਰਬਜੀਤ ਸਿੰਘ ਬੈਂਸ ਪੰਜੋਲਾ, ਸਤਨਾਮ ਸਿੰਘ ਸੱਤੀ ਪ੍ਰਧਾਨ ਪੈੱ੍ਰਸ ਕਲੱਬ ਰੂਪਨਗਰ, ਅਮਰਜੀਤ ਸਿੰਘ ਪੰਜੋਲੀ ਪ੍ਰਧਾਨ ਜ਼ਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਰੂਪਨਗਰ, ਅਦਾਕਾਰ ਰਵਿੰਦਰ ਮੰਡ, ਸੁੱਚਾ ਸਿੰਘ ਸਰਸਾ ਨੰਗਲ, ਗੁਰਦਾਸ ਸਿੰਘ ਸਰਪੰਚ ਮੀਆਂ ਪੁਰ, ਗੁਰਚਰਨ ਸਿੰਘ ਚੰਨੀ ਸਾਬਕਾ ਸਰਪੰਚ ਅਤੇ ਸੁਰਿੰਦਰ ਸਿੰਘ ਛਿੰਦਾ ਆਦਿ ਨੇ ਰਣਬੀਰ ਸਿੰਘ ਬੈਂਸ ਮੀਆਂਪੁਰ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 24 ਸਤੰਬਰ ਨੂੰ ਸਵੇਰੇ 10 ਪਿੰਡ ਮੀਆਂਪੁਰ (ਸਟੇਸ਼ਨ ਵਾਲਾ) ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। 23 ਆਰਪੀਆਰ21 ਰਣਬੀਰ ਸਿੰਘ ਬੈਂਸ