07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਬਦੌਲਤ ਪਿੰਡ ਗੰਭੀਰਪੁਰ ਦੀਆਂ 50 ਸਾਲ ਪੁਰਾਣੀਆਂ ਬਿਜਲੀ ਦੀਆਂ ਤਾਰਾਂ ਬਦਲੇ ਜਾਣ ਦਾ ਕਮਜ਼ੋਰਾਂ 'ਤੇ <br/>

Ad Position 21
No active advertisement
ਅਜੀਤ ਡੈਸਕ 31-01-2026
ਢੇਰ, 30 ਜਨਵਰੀ (ਸ਼ਿਵ ਕੁਮਾਰ ਕਾਲੀਆ)-ਪਿੰਡ ਦੇ ਹੋਣਹਾਰ ਸਪੁੱਤਰ ਅਤੇ ਕੈਬਿਨਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਸਖ਼ਤ ਮਿਹਨਤ ਦੇ ਨਾਲ ਜਿੱਥੇ ਪਿੰਡ ਗੰਭੀਰਪੁਰ ਦਾ ਵਿਕਾਸ ਜੰਗੀ ਪੱਧਰ 'ਤੇ ਹੋ ਰਿਹਾ ਹੈ, ਉੱਥੇ ਹੀ ਪਿੰਡ ਦੇ ਲੋਕਾਂ ਦੀ ਅਜਿਹੀ ਮੰਗ ਜੋ ਕਦੇ ਵੀ ਪੂਰੀ ਨਹੀਂ ਹੋ ਸਕਦੀ ਸੀ, ਉਹ ਮੰਗ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੋਸ਼ਿਸ਼ ਸਦਕਾ ਅੱਜ ਪੂਰੀ ਹੋ ਰਹੀ ਹੈ | ਇਸ ਸਬੰਧ ਵਿਚ ਗੱਲਬਾਤ ਕਰਦੇ ਹੋਏ ਪਿੰਡ ਦੀ ਸਰਪੰਚ ਐਡਵੋਕੇਟ ਮੀਨਾ ਕਾਲੀਆ ਨੇ ਦੱਸਿਆ ਕਿ ਪਿੰਡ ਦੀ ਬਿਜਲੀ ਦੀ ਸਮੱਸਿਆ ਵੱਡੇ ਪੱਧਰ 'ਤੇ ਸੀ ਕਿਉਂਕਿ ਪਿੰਡ ਵਿਚ ਪਾਈਆਂ ਗਈਆਂ ਬਿਜਲੀ ਦੀਆਂ ਤਾਰਾਂ ਲਗਪਗ ਪਿਛਲੇ 50 ਸਾਲ ਤੋਂ ਪੁਰਾਣੀਆਂ ਸਨ, ਜੋ ਕਿ ਲਗਾਤਾਰ ਖ਼ਰਾਬ ਹੋ ਰਹੀਆਂ ਸਨ, ਜਿਸ ਦੇ ਕਾਰਨ ਪਿੰਡ ਦੇ ਵਿਚ ਹਮੇਸ਼ਾ ਹੀ ਬਿਜਲੀ ਦੇ ਲੋਡ ਅਤੇ ਕੋਈ ਹਾਦਸਾ ਵਾਪਰਨ ਦੀ ਘਟਨਾ ਦਾ ਡਰ ਲੱਗਿਆ ਰਹਿੰਦਾ ਸੀ ਜਿਸ ਕਾਰਨ ਪਿੰਡ ਦੇ ਲੋਕਾਂ ਵੱਲੋਂ ਇਹ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਬਿਜਲੀ ਦੀਆਂ ਤਾਰਾਂ ਜੋ ਕਿ ਹਮੇਸ਼ਾ ਹੀ ਲਟਕਦੀਆਂ ਰਹਿੰਦੀਆਂ ਸਨ ਉਨਾਂ ਨੂੰ ਬਦਲਿਆ ਜਾਵੇ ਸਰਪੰਚ ਮੀਨਾ ਕਾਲੀਆ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜਦੋਂ ਪਿੰਡ ਦੀ ਸੜਕ ਨੂੰ ਚੌੜਾ ਕੀਤਾ ਗਿਆ ਸੀ ਤਾਂ ਬਿਜਲੀ ਮੁਲਾਜ਼ਮਾਂ ਦੇ ਮਿਹਨਤੀ ਸਟਾਫ਼ ਵਲੋਂ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ ਤਹਿਤ ਸੜਕ ਦੇ ਵਿਚਕਾਰ ਖੜੇ ਹੋਏ ਖੰਭਿਆਂ ਨੂੰ ਸਾਈਡ ਤੇ ਕੀਤਾ ਗਿਆ ਜਿਸ ਦੇ ਨਾਲ ਸੜਕ ਬਹੁਤ ਹੀ ਚੌੜੀ ਹੋ ਗਈ ਹੈ ਅਤੇ ਪਿੰਡ ਦੇ ਵਿਚਕਾਰ ਖੜੇ ਹੋਏ ਕਈ ਖੰਭਿਆਂ ਨੂੰ ਜੋ ਕਿ ਹਾਦਸਿਆਂ ਦਾ ਕਾਰਨ ਬਣ ਰਹੇ ਸਨ ਦਾ ਵੀ ਹੱਲ ਕੀਤਾ ਅਤੇ ਜੋ ਬਿਜਲੀ ਦਾ ਕੰਮ ਪਿੰਡ ਵਿਚ ਬਾਕੀ ਹੈ ਉਸ ਨੂੰ ਛੇਤੀ ਮੁਕੰਮਲ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਜਦੋਂ ਬਿਜਲੀ ਦੀਆਂ ਤਾਰਾਂ ਬਦਲੇ ਜਾਣ ਦੇ ਸੰਬੰਧ ਵਿਚ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਨੇ ਪਿੰਡ ਦੀ ਇਸ ਮੰਗ ਨੂੰ ਸਵੀਕਾਰ ਕਰ ਮਹਿਕਮਾ ਬਿਜਲੀ ਬੋਰਡ ਨੂੰ ਇਹ ਤਾਰਾਂ ਬਦਲਣ ਦੀ ਹਦਾਇਤ ਕੀਤੀ ਅਤੇ ਪਿਛਲੇ ਦੋ ਦਿਨਾਂ ਤੋਂ ਬਿਜਲੀ ਬੋਰਡ ਦੇ ਮਿਹਨਤੀ ਮੁਲਾਜ਼ਮਾਂ ਵਲੋਂ ਲਗਾਤਾਰ ਆਪਣੀ ਮਿਹਨਤ ਦੇ ਨਾਲ ਬਿਜਲੀ ਦੀਆਂ ਇਹ ਤਾਰਾਂ ਬਦਲੇ ਜਾਣ ਦਾ ਕੰਮ ਜਾਰੀ ਕੀਤਾ ਹੋਇਆ ਹੈ ਉਨ੍ਹਾਂ ਕਿਹਾ ਕਿ ਉਹ ਇਸ ਕਾਰਜ ਦੇ ਲਈ ਪਿੰਡ ਦੇ ਵਾਸੀ ਅਤੇ ਪੰਜਾਬ ਦੇ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਸਮੂਹ ਪਿੰਡ ਵਾਸੀਆਂ ਵਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਨ | ਮੌਕੇ 'ਤੇ ਮੌਜੂਦ ਬਿਜਲੀ ਮੁਲਾਜ਼ਮ ਜਰਨੈਲ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਬਿਜਲੀ ਬੋਰਡ ਦੇ ਮੁਲਾਜ਼ਮਾਂ ਵਲੋਂ ਬਹੁਤ ਹੀ ਸਖ਼ਤ ਮਿਹਨਤ ਦੇ ਨਾਲ ਪਿੰਡ ਦੀਆਂ ਤਾਰਾਂ ਬਦਲੇ ਜਾਣ ਦਾ ਕੰਮ ਜਾਰੀ ਹੈ | ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਤੋਂ ਵੀ ਵੱਧ ਕੇ ਕੰਮ ਨੂੰ ਅੰਜਾਮ ਦੇ ਰਹੇ ਹਨ ਤਾਂ ਜੋ ਇਸ ਕੰਮ ਨੂੰ ਛੇਤੀ ਤੋਂ ਛੇਤੀ ਮੁਕੰਮਲ ਕੀਤਾ ਜਾ ਸਕੇ ਉਨ੍ਹਾਂ ਕਿਹਾ ਕਿ ਇੱਕ ਦੋ ਦਿਨਾਂ ਦੇ ਵਿਚ ਇਹ ਕੰਮ ਨੂੰ ਮੁਕੰਮਲ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਨੰਗਲ-ਭਾਖੜਾ ਮੁੱਖ ਮਾਰਗ 'ਤੇ ਦਿਨ ਦਿਹਾੜੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ <br/> ਅਗਲੀ ਖ਼ਬਰ ਡੀ. ਆਈ. ਜੀ. ਦਲਜੀਤ ਸਿੰਘ ਰਾਣਾ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਬਣੇ <br/>
Ad Position 24