05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਰਕਾਰੀ ਹਾਈ ਸਕੂਲ ਰਾਏਪੁਰ ਨੂੰ ਮਿਲਿਆ ਨੈਸ਼ਨਲ ਵਿਪਰੋ ਫਾਊਾਡੇਸ਼ਨ ਅਰਥੀਅਨ ਐਵਾਰਡ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਨੂਰਪੁਰ ਬੇਦੀ, 31 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਹਾਈ ਸਕੂਲ ਰਾਏਪੁਰ ਨੇ ਨੈਸ਼ਨਲ ਵਿਪਰੋ ਫਾਊਾਡੇਸ਼ਨ ਅਰਥੀਅਨ ਅਵਾਰਡ 2025 ਜਿੱਤ ਕੇ ਪੰਜਾਬ ਅਤੇ ਸਰਕਾਰੀ ਸਿੱਖਿਆ ਪ੍ਰਣਾਲੀ ਦਾ ਨਾਮ ਰਾਸ਼ਟਰੀ ਪੱਧਰ 'ਤੇ ਰੌਸ਼ਨ ਕੀਤਾ ਹੈ | ਇਹ ਪ੍ਰਤਿਸ਼ਠਤ ਸਨਮਾਨ ਅਜੀਮ ਪ੍ਰੇਮਜੀ ਯੂਨੀਵਰਸਿਟੀ, ਬੈਂਗਲੁਰੂ ਵਿਖੇ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ | ਇਸ ਸਾਲ ਦੇਸ਼ ਭਰ ਤੋਂ ਆਏ ਲੱਖਾਂ ਪ੍ਰੋਜੈਕਟਾਂ ਵਿੱਚੋਂ ਕੇਵਲ 25 ਟੀਮਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਵਿਚੋਂ ਪੰਜਾਬ ਤੋਂ ਇਕੱਲਾ ਸਰਕਾਰੀ ਹਾਈ ਸਕੂਲ ਰਾਏਪੁਰ ਚੁਣਿਆ ਗਿਆ | ਇਹ ਆਪਣੇ ਆਪ ਵਿਚ ਇੱਕ ਇਤਿਹਾਸਕ ਉਪਲਬਧੀ ਹੈ | ਇਹ ਸਨਮਾਨ ਪੀ.ਐਸ. ਨਾਰਾਇਣ, ਨੁਰਾਗ ਬੇਹਰ ਅਤੇ ਪ੍ਰਸਿੱਧ ਵਾਤਾਵਰਨ ਵਿਗਿਆਨੀਆਂ ਵਲੋਂ ਵਿਦਿਆਰਥੀਆਂ ਨੂੰ ਪ੍ਰਦਾਨ ਕੀਤਾ ਗਿਆ | ਵਿਜੇਤਾ ਟੀਮ ਵਿਚ ਜਸਲੀਨ ਕੌਰ, ਅਮਿ੍ਤਪ੍ਰੀਤ ਕੌਰ, ਗਗਨਦੀਪ ਕੌਰ, ਹਰਪ੍ਰੀਤ ਕੌਰ ਅਤੇ ਮਹਿਕਪ੍ਰੀਤ ਕੌਰ ਸ਼ਾਮਲ ਸਨ | ਵਿਦਿਆਰਥਣਾਂ ਨੇ ਕਚਰਾ ਪ੍ਰਬੰਧਨ ਅਤੇ ਜ਼ੀਰੋ ਵੇਸਟ ਮਾਡਲ 'ਤੇ ਆਧਾਰਿਤ ਇਕ ਉਤਕਿ੍ਸ਼ਟ ਖੋਜ ਪ੍ਰੋਜੈਕਟ ਤਿਆਰ ਕੀਤਾ, ਜੋ ਸਥਾਨਕ ਸਮੱਸਿਆਵਾਂ ਦਾ ਟਿਕਾਊ ਹੱਲ ਪੇਸ਼ ਕਰਦਾ ਹੈ | ਇਸ ਸਫਲਤਾ ਵਿਚ ਮਾਰਗਦਰਸ਼ਕ ਅਧਿਆਪਕ ਜਗਜੀਤ ਸਿੰਘ ਦੀ ਰਹਿਨੁਮਾਈ ਅਤੇ ਮਿਹਨਤ ਬਹੁਤ ਹੀ ਸਰਾਹਣਯੋਗ ਰਹੀ | ਇਸ ਅਵਾਰਡ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਚੰਡੀਗੜ੍ਹ ਤੋਂ ਬੈਂਗਲੁਰੂ ਤੱਕ ਮੁਫ਼ਤ ਹਵਾਈ ਯਾਤਰਾ, 50,000 ਨਕਦ ਇਨਾਮ, ਟਰਾਫੀ, ਸਰਟੀਫਿਕੇਟ ਅਤੇ ਵਿਸ਼ੇਸ਼ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ | ਤਿੰਨ ਦਿਨਾਂ ਦੇ ਰਾਸ਼ਟਰੀ ਪੱਧਰੀ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਵਾਤਾਵਰਨੀ ਵਿਸ਼ੇਸ਼ ਗਿਆਨ ਨਾਲ ਗਹਿਰਾ ਸੰਵਾਦ ਕੀਤਾ, ਬੈਂਗਲੁਰੂ ਸ਼ਹਿਰ ਦਾ ਦੌਰਾ ਕੀਤਾ, ਸੰਗੀਤਕ ਅਤੇ ਸਾਂਸਕਿ੍ਤਿਕ ਪ੍ਰੋਗਰਾਮਾਂ ਵਿਚ ਭਾਗ ਲਿਆ ਅਤੇ ਅੰਤਿਮ ਪ੍ਰਦਰਸ਼ਨੀ ਦੌਰਾਨ ਆਪਣੀ ਖੋਜ ਆਮ ਲੋਕਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਸਾਹਮਣੇ ਪੇਸ਼ ਕੀਤੀ | ਇਹ ਉਪਲਬਧੀ ਨਾ ਸਿਰਫ਼ ਸਰਕਾਰੀ ਹਾਈ ਸਕੂਲ ਰਾਏਪੁਰ ਲਈ, ਸਗੋਂ ਜ਼ਿਲ੍ਹਾ ਰੂਪਨਗਰ, ਪੰਜਾਬ ਅਤੇ ਪੂਰੀ ਸਰਕਾਰੀ ਸਿੱਖਿਆ ਪ੍ਰਣਾਲੀ ਲਈ ਮਾਣ ਅਤੇ ਪ੍ਰੇਰਣਾ ਦਾ ਸ੍ਰੋਤ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਕੰਨਿਆ ਸਕੂਲ 'ਚ ਕਰਵਾਇਆ ਸਲਾਨਾ ਇਨਾਮ ਵੰਡ ਸਮਾਰੋਹ <br/> ਅਗਲੀ ਖ਼ਬਰ ਆਈ.ਟੀ.ਆਈ. ਦੇ ਸਮੁੱਚੇ ਸਟਾਫ਼ ਵਲੋਂ ਪਿ੍ੰਸੀਪਲ ਗੁਰਨਾਮ ਸਿੰਘ ਭੱਲੜੀ ਨੂੰ ਨਿੱਘੀ ਵਿਦਾਇਗੀ <br/>
Ad Position 24