05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਆਈ.ਟੀ.ਆਈ. ਦੇ ਸਮੁੱਚੇ ਸਟਾਫ਼ ਵਲੋਂ ਪਿ੍ੰਸੀਪਲ ਗੁਰਨਾਮ ਸਿੰਘ ਭੱਲੜੀ ਨੂੰ ਨਿੱਘੀ ਵਿਦਾਇਗੀ <br/>

Ad Position 21
repet_subhas-goyals [Copy P29]
ਸੇਵਾ ਮੁਕਤੀ ਮੌਕੇ ਪਿ੍ੰਸੀਪਲ ਗੁਰਨਾਮ ਸਿੰਘ ਭੱਲੜੀ ਦਾ ਸਨਮਾਨ ਕਰਦੇ ਹੋਏ ਸਟਾਫ਼ ਮੈਂਬਰ | <br/> 01-02-2026
ਨੰਗਲ, 31 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਦੇ ਸਮੂਹ ਸਟਾਫ਼ ਵਲੋਂ ਪਿ੍ੰਸੀਪਲ ਗੁਰਨਾਮ ਸਿੰਘ ਭੱਲੜੀ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ ਦਿੱਤੀ ਗਈ ਤੇ ਸਨਮਾਨ ਚਿੰਨ੍ਹ ਅਤੇ ਤੋਹਫ਼ੇ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਸੀਨੀਅਰ ਟਰੇਨਿੰਗ ਅਫ਼ਸਰ ਰਾਕੇਸ਼ ਕੁਮਾਰ, ਅਸ਼ੋਕ ਕੁਮਾਰ, ਕੁਲਵਿੰਦਰਜੀਤ ਸਿੰਘ ਭਾਟੀਆ ਤੇ ਸਤਵਿੰਦਰ ਸਿੰਘ ਭੰਗਲ ਨੇ ਸੰਯੁਕਤ ਰੂਪ ਵਿਚ ਕਿਹਾ ਕਿ ਪਿ੍ੰਸੀਪਲ ਭੱਲੜੀ ਵਲੋਂ ਬਤੌਰ ਪਿ੍ੰਸੀਪਲ ਸੇਵਾ ਕਰਦਿਆਂ, ਸੰਸਥਾ ਦੀ ਤਰੱਕੀ ਲਈ ਮਹੱਤਵਪੂਰਨ ਯੋਗਦਾਨ ਪਾਇਆ | ਉਨਾਂ ਵੱਖ-ਵੱਖ ਅਹੁਦਿਆਂ 'ਤੇ ਰਹਿੰਦੇ ਹੋਏ ਉਨ੍ਹਾਂ ਨੇ ਸਰਕਾਰੀ ਆਈ. ਟੀ. ਆਈ. ਨੰਗਲ ਨੂੰ ਅਨੁਸ਼ਾਸਿਤ, ਪ੍ਰਗਤੀਸ਼ੀਲ ਤੇ ਵਿਦਿਆਰਥੀ-ਕੇਂਦਰਿਤ ਸੰਸਥਾ ਵਜੋਂ ਮਜ਼ਬੂਤ ਕੀਤਾ | ਉਨ੍ਹਾ ਆਪਣੀ ਨੌਕਰੀ ਦੌਰਾਨ ਜਿਥੇ ਸਰਕਾਰੀ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਨਾ ਕੇਵਲ ਦਫ਼ਤਰੀ ਕੰਮਕਾਜ ਨੂੰ ਸੁਚੱਜੇ ਢੰਗ ਨਾਲ ਸੰਭਾਲਿਆ | ਇਸ ਦੇ ਨਾਲ ਹੀ ਸਰਕਾਰੀ ਆਈ. ਟੀ. ਆਈ. ਨੰਗਲ ਦਾ ਵਿਸ਼ਤਿ੍ਤ ਨਵੀਨੀਕਰਨ ਕਰਵਾ ਕੇ ਬੁਨਿਆਦੀ ਢਾਂਚੇ, ਵਰਕਸ਼ਾਪਾਂ ਅਤੇ ਸਿੱਖਣ ਵਾਤਾਵਰਣ ਨੂੰ ਹੋਰ ਸੁਧਾਰਿਆ ਗਿਆ | ਇਸ ਮੌਕੇ ਸੰਸਥਾ ਦੀ ਸੀਨੀਅਰ ਸਹਾਇਕ ਸੁਨੀਤਾ ਰਾਣੀ, ਇੰਸਟਰਕਟਰ ਅਨੀਲਮ ਸ਼ਰਮਾ, ਗਿਤਾਜਲੀ ਸ਼ਰਮਾ ਆਦਿ ਨੇ ਕਿਹਾ ਕਿ ਪਿ੍ੰਸੀਪਲ ਭੱਲੜੀ ਨੇ ਲੰਬੀ ਸੇਵਾ ਦੌਰਾਨ ਆਈਆਂ ਚੁਣੌਤੀਆਂ ਨੂੰ ਸਬਰ ਅਤੇ ਦੂਰ-ਦਰਸ਼ਤਾ ਨਾਲ ਸੁਲਝਾਇਆ ਗਿਆ | ਸੇਵਾ ਮੁਕਤੀ ਦੇ ਇਸ ਸ਼ੁੱਭ ਅਵਸਰ 'ਤੇ ਇਹ ਕਹਿਣਾ ਉਚਿੱਤ ਹੈ ਕਿ ਉਨ੍ਹਾਂ ਦੀ ਸੇਵਾ ਸੰਸਥਾ ਦੇ ਇਤਿਹਾਸ ਵਿਚ ਸਦਾ ਯਾਦ ਰਹੇਗੀ | ਉਨ੍ਹਾਂ ਦੇ ਯੋਗਦਾਨ ਨਾਲ ਬਣੇ ਮਜ਼ਬੂਤ ਆਧਾਰ 'ਤੇ ਆਉਣ ਵਾਲੀਆਂ ਪੀੜ੍ਹੀਆਂ ਅੱਗੇ ਵਧਣਗੀਆਂ | ਸਟੇਜ ਸਕੱਤਰ ਦੀ ਸੇਵਾ ਹਰਪ੍ਰੀਤ ਸਿੰਘ ਸੈਣੀ ਵਲੋਂ ਨਿਭਾਈ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਆਈ. ਟੀ.ਆਈ.ਆਈ. ਨੰਗਲ ਦੇ ਟਰੇਨਿੰਗ ਅਫ਼ਸਰ ਰਾਕੇਸ਼ ਕੁਮਾਰ, ਅਸ਼ਵਨੀ ਕੁਮਾਰ ਟਰੇਨਿੰਗ ਅਫ਼ਸਰ, ਅਜੈ ਕੁਮਾਰ ਟਰੇਨਿੰਗ ਅਫ਼ਸਰ, ਗੁਰਮੇਲ ਸਿੰਘ ਟਰੇਨਿੰਗ ਅਫ਼ਸਰ, ਸੁਪਰਡੰਟ ਮਹਿੰਦਰ ਕੌਰ, ਦਲਜੀਤ ਸਿੰਘ, ਗੁਰਦੀਪ ਕੁਮਾਰ, ਵਰਿੰਦਰ ਸਿੰਘ ਝੱਜ, ਮਲਕੀਤ ਸਿੰਘ, ਅਕਾਸ਼ਦੀਪ, ਮਨਪ੍ਰੀਤ ਸਿੰਘ, ਅਸ਼ੋਕ ਕੁਮਾਰ, ਰਜਿੰਦਰ ਕੁਮਾਰ, ਹਰਮਿੰਦਰ ਸਿੰਘ, ਮਨੋਜ ਕੁਮਾਰ, ਸੁਨੀਤਾ ਦੇਵੀ, ਅਮਨਦੀਪ ਸਿੰਘ, ਅੰਜੂ, ਰਵਨੀਤ ਕੌਰ, ਸੁਖਵਿੰਦਰ ਸਿੰਘ, ਗਿਤਾਜਲੀ ਸ਼ਰਮਾ, ਸੰਦੀਪ, ਰਿਸ਼ੀਪਾਲ, ਹਰਪ੍ਰੀਤ ਸਿੰਘ, ਸੁਮਿਤ ਕੁਮਾਰ, ਸੁਖਵਿੰਦਰ ਸਿੰਘ, ਮਨਿੰਦਰ ਸਿੰਘ, ਰਾਹੁਲ, ਹਰਜੋਤ ਸਿੰਘ, ਪੂਰਨ ਚੰਦ, ਚੰਦਨ, ਸੰਜੀਵ, ਮਾਇਆ ਦੇਵੀ, ਅਭਿਸ਼ੇਕ ਕੁਮਾਰ, ਪੂਰਨ ਚੰਦ ਤੋਂ ਇਲਾਵਾ ਆਈ.ਟੀ.ਆਈ. ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਰਾਏਪੁਰ ਨੂੰ ਮਿਲਿਆ ਨੈਸ਼ਨਲ ਵਿਪਰੋ ਫਾਊਾਡੇਸ਼ਨ ਅਰਥੀਅਨ ਐਵਾਰਡ <br/> ਅਗਲੀ ਖ਼ਬਰ ਆਈ.ਆਈ.ਟੀ. ਰੋਪੜ ਅਤੇ ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਵਿਚਕਾਰ ਹੋਇਆ ਸਮਝੌਤਾ <br/>
Ad Position 24