05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਆਈ.ਆਈ.ਟੀ. ਰੋਪੜ ਅਤੇ ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਵਿਚਕਾਰ ਹੋਇਆ ਸਮਝੌਤਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਪੁਰਖਾਲੀ, 31ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਸਟਾਰਟ ਅੱਪ ਅਤੇ ਨਵੀਨਤਾ ਪਰਿਸਰ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਤਹਿਤ ਆਈ.ਆਈ.ਟੀ. ਰੋਪੜ ਟੈਕਨਾਲੋਜੀ ਬਿਜ਼ਨਸ ਇੰਨਕਿਊਬੇਟਰ ਫਾਊਾਡੇਸ਼ਨ ਅਤੇ ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਰੋਪੜ ਵਿਚਕਾਰ ਇੱਕ ਸਮਝੌਤਾ ਸਹੀ ਬੱਧ ਕੀਤਾ ਗਿਆ, ਜਿਸ ਦਾ ਮਕਸਦ ਦੋਵਾਂ ਪੱਖਾਂ ਵਿਚਕਾਰ ਸਹਿਯੋਗ ਸਥਾਪਿਤ ਕਰਨਾ ਹੈ ਤਾਂ ਜੋ ਸਾਂਝੇ ਤੌਰ 'ਤੇ ਸਟਾਰਟ ਅੱਪ ਪਰਿਸਰ ਨੂੰ ਮਜ਼ਬੂਤ ਕੀਤਾ ਜਾ ਸਕੇ | ਸ਼ੁਰੂਆਤੀ ਪੜਾਅ ਦੇ ਉੱਦਮਾਂ ਦੀ ਸਹਾਇਤਾ ਕੀਤੀ ਜਾ ਸਕੇ ਅਤੇ ਸਾਂਝੀ ਇੰਨਕਿਊਬੇਸ਼ਨ, ਸਾਂਝੀ ਵਿੱਤੀ ਸਹਾਇਤਾ ਅਤੇ ਸਾਂਝੇ ਸਰੋਤਾਂ ਰਾਹੀਂ ਉਦਮਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ | ਇਸ ਮੌਕੇ ਕੈਂਪਸ ਦੇ ਰਜਿਸਟਰਾਰ-ਕਮ-ਡਾਇਰਕੈਟਰ ਡਾ. ਐਸ.ਐਸ. ਬਿੰਦਰਾ ਨੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਮਝੌਤਾ ਵਿਦਿਆਰਥੀਆਂ ਲਈ ਨਵੇਂ ਰਾਹ ਖੋਲ੍ਹੇਗਾ | ਉਨ੍ਹਾਂ ਡਾ. ਗੁਰਪ੍ਰੀਤ ਸਿੰਘ ਗਰੁੱਪ ਡਾਇਰੈਕਟਰ (ਅਕਾਦਮਿਕ), ਡਾ. ਪ੍ਰੀਤ ਕੰਵਲ ਕੌਰ, ਪਿ੍ੰਸੀਪਲ ਫਾਰਮੇਸੀ ਅਤੇ ਡਾ. ਤਰਨਜੀਤ ਕੌਰ ਡੀਨ ਰਿਸਰਚ ਦੀ ਪ੍ਰਸੰਸਾ ਕੀਤੀ | ਜਿਨ੍ਹਾਂ ਦੇ ਯਤਨਾਂ ਸਦਕਾ ਇਸ ਸਮਝੌਤੇ ਨੂੰ ਸਹੀ ਬੱਧ ਕੀਤਾ ਗਿਆ | ਇਸ ਸਮਝੌਤੇ ਦੀ ਜਾਣਕਾਰੀ ਸਾਂਝੀ ਕਰਦਿਆਂ ਡਾ. ਤਰਨਜੀਤ ਕੌਰ, ਡੀਨ ਰਿਸਰਚ ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਨੇ ਦੱਸਿਆ ਕਿ ਇਹ ਸਮਝੌਤਾ ਡਾ. ਸ਼੍ਰੈ ਪਾਠਕ, ਫੈਕਲਟੀ ਇੰਚਾਰਜ-ਕਮ-ਡਾਇਰਕੈਟਰ, ਆਈ.ਆਈ.ਟੀ. ਰੋਪੜ ਟੀ.ਬੀ.ਆਈ.ਐਫ ਅਤੇ ਡਾ. ਗੁਰਪ੍ਰੀਤ ਸਿੰਘ ਗਰੁੱਪ ਡਾਇਰਕੈਟਰ (ਅਕਾਦਮਿਕ), ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਵਲੋਂ ਦਸਤਖ਼ਤ ਕਰਕੇ ਕੀਤਾ ਗਿਆ | ਇਸ ਸਮਝੌਤੇ ਅਧੀਨ ਦੋਵਾਂ ਸੰਸਥਾਵਾਂ ਮਿਲ ਕੇ ਨਵੇਂ ਸਟਾਰਟਅੱਪਸ ਦੀ ਮਦਦ ਕਰਨਗੀਆਂ |

Ad Position 22
No active advertisement
ਪਿਛਲੀ ਖ਼ਬਰ ਆਈ.ਟੀ.ਆਈ. ਦੇ ਸਮੁੱਚੇ ਸਟਾਫ਼ ਵਲੋਂ ਪਿ੍ੰਸੀਪਲ ਗੁਰਨਾਮ ਸਿੰਘ ਭੱਲੜੀ ਨੂੰ ਨਿੱਘੀ ਵਿਦਾਇਗੀ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਤ੍ਰਯੋਦਸ਼ੀ ਮਨਾਈ <br/>
Ad Position 24