03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸੀਨੀਅਰ ਸਿਟੀਜ਼ਨ ਕੌਂਸਲ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 03-02-2026
ਰੂਪਨਗਰ, 2 ਫਰਵਰੀ (ਪ. ਪ.)-ਸੀਨੀਅਰ ਸਿੱਟੀਜਨ ਕੋਂਸਲ ਰੂਪਨਗਰ ਦੀ ਮੀਟਿੰਗ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੂਪਨਗਰ ਦੇ ਹਾਲ ਵਿਖੇ ਸ਼ਬਦ ਗਾਇਨ ਨਾਲ ਅਰੰਭ ਹੋਈ ਮੀਟਿੰਗ ਦੀ ਪ੍ਰਧਾਨਗੀ ਕੌਂਸਲ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਕੀਤੀ | ਮੀਟਿੰਗ ਵਿਚ ਬਜੁਰਗਾਂ ਦੀ ਗਿਣਤੀ ਮੁਤਾਬਿਕ ਮੈਂਬਰਸ਼ਿਪ ਵਿਚ ਵਾਧਾ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ | ਸਮਾਗਮ ਦੇ ਮੁੱਖ ਮਹਿਮਾਨ ਵੱਜੋਂ ਡਾ: ਤੇਜਿੰਦਰ ਸਿੰਘ ਬੀ.ਡੀ.ਐੱਸ. ਐੱਮ.ਆਈ.ਡੀ.ਏ. ਨੇ ਬਜੁਰਗਾਂ ਨੂੰ ਦੰਦਾਂ ਦੀ ਸਾਂਭ-ਸੰਭਾਲ ਅਤੇ ਖਾਣਪੀਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਕੌਂਸਲ ਦੀ 10,000/- ਰੁਪਏ ਦੀ ਮਾਲੀ ਮਦਦ ਵੀ ਕੀਤੀ | ਮਨੋਰੰਜਨ ਲਈ ਕੇਹਰ ਸਿੰਘ, ਪਰਮਿੰਦਰ ਸਿੰਘ ਜਖਮੀ ਨੇ ਗੀਤ ਪੇਸ਼ ਕੀਤੇ ਅਤੇ ਭਗਤ ਰਵਿਦਾਸ ਜੀ ਦੇ ਜੀਵਨ ਤੇ ਝਾਤ ਪਾਈ | ਮੈਡਮ ਭਗਵੰਤ ਕੌਰ ਸਲਾਹਕਾਰ ਨੇ ਮਨੁੱਖੀ ਕਦਰਾਂ ਕੀਮਤਾਂ ਬਾਰੇ ਵਿਸਥਾਰ ਵਿਚ ਕੁੱਝ ਨੁਕਤੇ ਸਾਂਝੇ ਕੀਤੇ | ਮੀਟਿੰਗ ਵਿਚ ਵਿਛੜੀਆਂ ਰੂਹਾਂ 10 ਨੋਜਵਾਨ ਫੌਜੀ ਜੋ ਸ਼ਹੀਦ ਹੋ ਗਏ ਸਨ, ਜਿਸ ਵਿਚ ਗੋਬਿੰਦ ਵੈਲੀ ਰੂਪਨਗਰ ਦਾ ਸ਼ਹੀਦ ਜਵਾਨ ਜੋਬਨਜੀਤ ਸਿੰਘ ਵੀ ਸਨ, ਪ੍ਰੋਫੈਸਰ ਮਹਿੰਦਰ ਸਿੰਘ ਬਾਗੀ ਸਰਸਾ ਨੰਗਲ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਕੌਂਸਲ ਦੇ ਨਵੇਂ ਬਣੇ ਮੈਂਬਰ ਮਹਿੰਦਰ ਸਿੰਘ ਭਲਿਆਣ, ਹਰਵਿੰਦਰ ਸਿੰਘ ਮਰਵਾਹਾ ਅਤੇ ਜਗਤਾਰ ਕੌਰ ਦਾ ਸਨਮਾਨ ਚਿੰਨ੍ਹ ਦੇ ਕੇ ਮਾਣ ਵਧਾਇਆ ਗਿਆ | ਮੀਟਿੰਗ ਵਿਚ ਕੌਂਸਲ ਮੈਂਬਰ ਪਰਬਿੰਦਰਬੀਰ ਸਿੰਘ ਚੀਮਾ, ਸੁਰੇਸ਼ ਕੁਮਾਰ, ਹਜੂਰਾ ਸਿੰਘ, ਗੁਰਨਾਮ ਸਿੰਘ ਧਾਮੀ, ਦੀਦਾਰ ਸਿੰਘ, ਊਸ਼ਾ ਟੰਡਨ, ਸਰਬਜੀਤ ਸਿੰਘ, ਰਾਜ ਕੁਮਾਰ ਸਿੱਕਾ, ਜਗਨੰਦਨ ਸਿੰਘ ਰੀਹਲ, ਦਲਬੀਰ ਕੌਰ ਚੀਮਾ, ਕੈਪਟਨ ਹਰਪਾਲ ਸਿੰਘ ਅਤੇ ਅਮਰਜੀਤ ਸਿੰਘ ਬਜਰੂੜ, ਕੌਂਸਲ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਹਾਜ਼ਰ ਬਜ਼ੁਰਗਾਂ ਨੂੰ ਸੀਨੀਅਰ ਸਿੱਟੀਜਨ ਕੌਂਸਲ ਦੇ ਕੰਪਲੈਕਸ ਬਾਰੇ ਵੀ ਵਿਸਥਾਰ ਜਾਣਕਾਰੀ ਸਾਂਝੀ ਕੀਤੀ | ਬਜ਼ੁਰਗਾਂ ਦੇ ਖਾਣ-ਪੀਣ ਦੀ ਜਿੰਮੇਵਾਰੀ ਮੈਡਮ ਊਸ਼ਾ ਟੰਡਨ ਅਤੇ ਰਾਜ ਕੁਮਾਰ ਸਿੱਕਾ ਨੇ ਨਿਭਾਈ | ਸਟੇਜ ਦੀ ਭੂਮਿਕਾ ਪਰਮਿੰਦਰ ਕੌਰ ਪੰਦੋਹਲ ਜਨਰਲ ਸਕੱਤਰ ਐੱਸ. ਸੀ. ਸੀ. ਆਰ. ਨੇ ਬਾਖੂਬੀ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਚੱਢਾ ਦੇ ਨਿਰਦੇਸ਼ਾਂ ਤਹਿਤ ਤਿੰਨ ਸੰਪਰਕ ਸੜਕਾਂ ਦੇ ਨਵੀਨੀਕਰਨ ਦੇ ਕੰਮ ਦੀ ਕੀਤੀ ਆਰੰਭਤਾ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੀ ਬਾਣੀ ਮਨੁੱਖਤਾ ਤੇ ਸਮਾਜਿਕ ਸਮਾਨਤਾ ਦੀ ਮਜ਼ਬੂਤ ਨੀਂਹ ਰੱਖਦੀ ਹੈ- ਵਿਧਾਇਕ ਦਿਨੇਸ਼ ਚੱਢਾ
Ad Position 24