ਨੂਰਪੁਰ ਬੇਦੀ, 2 ਫਰਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਹਲਕਾ ਰੂਪਨਗਰ ਦੇ ਵੱਖ-ਵੱਖ ਪਿੰਡਾਂ ਅਤੇ ਖੇਤਰ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਲਈ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਕੜੀ ਤਹਿਤ ਬਲਾਕ ਨੂਰਪੁਰ ਬੇਦੀ ਦੇ ਅਲੱਗ-ਅਲੱਗ ਪਿੰਡਾਂ ਵਿਚ ਲਗਪਗ 7 ਕਰੋੜ 43 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਮਹੱਤਵਪੂਰਨ ਸੜਕਾਂ ਦੇ ਨਿਰਮਾਣ ਕਾਰਜ ਦੀ ਆਰੰਭਤਾ ਕਰ ਦਿੱਤੀ ਗਈ ਹੈ | ਇਨ੍ਹਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਸਰਪੰਚ ਅਜੈਬ ਸਿੰਘ ਛੱਜਾ ਅਤੇ ਸੰਮਤੀ ਮੈਂਬਰ ਰਾਮ ਪ੍ਰਤਾਪ ਤਾਰੀ ਵੱਲੋਂ ਰੀਬਨ ਕੱਟ ਕੇ ਕਰਵਾਈ ਗਈ | ਜਾਣਕਾਰੀ ਦਿੰਦਿਆਂ ਰਾਮ ਪ੍ਰਤਾਪ ਤੇ ਸਤਨਾਮ ਨਾਗਰਾ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਨੰਗਲ ਅਬਿਆਣਾ ਤੋਂ ਛੱਜਾ ਤੱਕ 2.25 ਕਿੱਲੋਮੀਟਰ, ਸਰਥਲੀ ਤੋਂ ਛੱਜਾ ਤੱਕ 2.85 ਕਿਲੋਮੀਟਰ ਅਤੇ ਬਜਰੂੜ ਤੋਂ ਪਿੰਡ ਸਰਾਏਾ ਤੱਕ 2.72 ਕਿੱਲੋਮੀਟਰ ਲੰਬੀਆਂ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਤਿੰਨੋਂ ਸੜਕਾਂ ਦੀ ਚੌੜਾਈ ਵਧਾ ਕੇ 18 ਫੁੱਟ ਕੀਤੀ ਜਾ ਰਹੀ ਹੈ | ਇਸਦੇ ਨਾਲ ਨਾਲ ਡਰੇਨ, ਰਿਟੇਨਿੰਗ ਵਾਲ, ਪੁਲੀਆਂ ਅਤੇ ਸੜਕਾਂ ਦੇ ਆਲੇ-ਦੁਆਲੇ ਇੰਟਰਲਾਕ ਟਾਈਲਾਂ ਵੀ ਲਗਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਵਿਧਾਇਕ ਚੱਢਾ ਹਮੇਸ਼ਾ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਰਹੇ ਹਨ ਅਤੇ ਸੜਕਾਂ ਵਰਗੇ ਅਹਿਮ ਮੁੱਦਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਆਵਾਜਾਈ ਅਸਾਨ ਹੋਵੇਗੀ | ਇਸ ਮੌਕੇ ਜ਼ਿਲ੍ਹਾ ਪਰੀਸ਼ਦ ਮੈਂਬਰ ਦੇਸਰਾਜ ਸੈਣੀ, ਬਲਵੀਰ ਚੰਦ ਭੋਲੇਵਾਲ, ਸਰਪੰਚ ਹਰਭਜਨ ਸਿੰਘ ਲਖਣੋ, ਸਰਪੰਚ ਅਜੈਬ ਸਿੰਘ, ਪੰਚਾਇਤ ਮੈਂਬਰ ਮਦਨ ਲਾਲ, ਨਿਰਮਲ ਸਿੰਘ, ਜਗਤਾਰ ਸਿੰਘ, ਸੱਤਾ ਸਿੰਘ, ਗੁਰਬਖ਼ਸ਼ ਕੌਰ, ਨੰ ਰਘਵੀਰ ਸਿੰਘ, ਜੋਗਿੰਦਰ ਸਿੰਘ, ਕੈਪਟਨ ਕੁਲਦੀਪ ਸਿੰਘ, ਸੂਬੇਦਾਰ ਹਰਜੀਤ ਸਿੰਘ, ਭਗਵੰਤ ਸਿੰਘ, ਰੂਪ ਚੰਦ, ਪ੍ਰੀਤਮ ਚੰਦ, ਕਮਲ ਸਰਪੰਚ ਚੋਂਤਾ, ਸਾਹਿਬ ਸਿੰਘ, ਬਿਸ਼ਨ ਦਾਸ, ਜਸਪਾਲ ਸਿੰਘ, ਬਲਰਾਮ ਸਿੰਘ, ਬਲਵੰਤ ਰਾਏ, ਕੇਸਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਪਾਰਟੀ ਵਰਕਰ ਹਾਜ਼ਰ ਸਨ |