03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪੈਨਸ਼ਨਰ ਯੂਨੀਅਨ ਬਲਾਕ ਨੂਰਪੁਰ ਬੇਦੀ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 03-02-2026
ਨੂਰਪੁਰ ਬੇਦੀ, 2 ਫਰਵਰੀ (ਹਰਦੀਪ ਸਿੰਘ ਢੀਂਡਸਾ)-ਪੈਨਸ਼ਨਰ ਯੂਨੀਅਨ ਬਲਾਕ ਨੂਰਪੁਰ ਬੇਦੀ ਦੀ ਮੀਟਿੰਗ ਇਕਾਈ ਦੇ ਪ੍ਰਧਾਨ ਰਾਮ ਜੀ ਦਾਸ ਜੱਟਪੁਰ ਵਾਲਿਆਂ ਦੀ ਪ੍ਰਧਾਨਗੀ ਵਿਚ ਕੀਤੀ ਗਈ, ਜਿਸ ਵਿਚ ਪੈਨਸ਼ਨਰਾਂ ਦੀ ਸਮੱਸਿਆਵਾਂ ਬਾਰੇ ਵਿਸਤਾਰ ਪੂਰਵਕ ਚਰਚਾ ਕੀਤੀ ਗਈ ਅਤੇ ਮੌਜੂਦਾ ਸਰਕਾਰ ਨੂੰ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕਾਰਵਾਈ ਕਰਨ ਲਈ ਅਪੀਲ ਜਾਰੀ ਕੀਤੀ ਗਈ | ਇਸ ਮੀਟਿੰਗ ਵਿਚ ਜਨਰਲ ਸਕੱਤਰ ਰਜਨੀਸ਼ ਸ਼ਰਮਾ ਵਲੋਂ ਇਸ ਮਹੀਨੇ ਵਿਚ ਆਉਣ ਵਾਲੇ ਜਨਮ ਦਿਵਸ ਵਾਲੇ ਸਾਥੀਆਂ ਨੂੰ ਮੁਬਾਰਕਬਾਦ ਦਿੱਤੀ ਗਈ | ਇਸ ਤੋਂ ਇਲਾਵਾ ਸਾਹਿਤਕਾਰ ਮਹਿੰਦਰ ਸਿੰਘ ਬਾਗੀ ਅਤੇ ਮਾਸਟਰ ਬੰਤਾ ਸਿੰਘ ਦੇ ਸਪੁੱਤਰ ਰੂਪਿੰਦਰ ਸਿੰਘ ਦੀ ਅਚਾਨਕ ਮੌਤ ਤੇ ਸ਼ਰਧਾਂਜ਼ਲੀ ਅਰਪਿਤ ਕੀਤੀ ਗਈ ਤੇ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ | ਇਸ ਮੀਟਿੰਗ ਵਿਚ ਉਚੇਚੇ ਤੌਰ ਤੇ ਪਹੁੰਚੇ ਮੈਡਮ ਪੂਜਾ ਚੰਡੀਗੜ੍ਹ ਵਲੋਂ ਬਜ਼ੁਰਗਾਂ ਲਈ ਨਿਰਧਾਰਿਤ ਹੈਲਪਲਾਈਨ ਬਾਰੇ ਜਾਗਰੂਕ ਕੀਤਾ ਗਿਆ, ਅਤੇ ਇਸ ਹੈਲਪ ਲਾਈਨ ਤੋਂ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਚਾਨਣਾ ਪਾਇਆ ਗਿਆ | ਉਨਾਂ ਦੱਸਿਆ ਕਿ ਬਜ਼ੁਰਗਾਂ ਲਈ ਹਰ ਮਹਿਕਮੇ ਵਿਚ ਵਿਸ਼ੇਸ਼ ਸੁਵਿਧਾਵਾਂ ਮਿਲਦੀਆਂ ਹਨ, ਜਿਸ ਦੇ ਲਈ ਬਜ਼ੁਰਗਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਅਤੇ ਪਿੰਡਾਂ ਵਿਚ ਇਸ ਦਾ ਪ੍ਰਚਾਰ ਕਰਨਾ ਚਾਹੀਦਾ ਹੈ | ਇਸ ਮੌਕੇ ਸਾਥੀ ਅਜੈਬ ਸਿੰਘ ਬਸੀ ਵਲੋਂ ਆਪਣੇ ਅਨੁਭਵ ਸਾਂਝੇ ਕੀਤੇ ਗਏ | ਇਸ ਮੀਟਿੰਗ ਵਿਚ ਡਾ. ਅਵਿਨਾਸ਼ ਸ਼ਰਮਾ, ਬਾਬੂ ਭਾਜਨ ਲਾਲ, ਗੋਪਾਲ ਚੰਦ ਸੈਣੀ ਵਲੋਂ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਗਿਆਨੀ ਰਾਮ ਸਿੰਘ ਅਤੇ ਸਰਪ੍ਰਸਤ ਸੰਤੋਖ ਸਿੰਘ ਵਲੋਂ ਮੀਟਿੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਟਿਪਸ ਪ੍ਰਦਾਨ ਕੀਤੇ ਗਏ | ਅਤੇ ਬਜ਼ੁਰਗਾਂ ਲਈ ਵੀ ਵਿਸ਼ੇਸ਼ ਟਿਪਸ ਪ੍ਰਦਾਨ ਕੀਤੇ ਗਏ | ਸਭਨਾਂ ਲਈ ਚਾਹ ਪਾਣੀ ਦਾ ਪ੍ਰਬੰਧ ਕੁਲਦੀਪ ਚੰਦ ਚੱਢਾ ਵਲੋਂ ਕੀਤਾ ਗਿਆ | ਅਖੀਰ ਵਿਚ ਇਕਾਈ ਦੇ ਪ੍ਰਧਾਨ ਰਾਮ ਜੀ ਦਾਸ ਵਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ ਤੇ ਹਰ ਮਹੀਨੇ ਮੀਟਿੰਗ ਵਿਚ ਸ਼ਾਮਿਲ ਹੋਣ ਦੀ ਅਪੀਲ ਜਾਰੀ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਰੂਪ ਵਿਚ ਗੁਰਨੈਬ ਸਿੰਘ ਗਿੱਲ, ਗੋਪਾਲ ਚੰਦ ਸੈਣੀ, ਗੁਰਮੀਤ ਸਿੰਘ, ਵਲੀ ਸਿੰਘ, ਪ੍ਰੇਮ ਕੁਮਾਰ ਭਾਮਰੀ, ਕਾਂਤਾ ਦੇਵੀ, ਵੇਦ ਪ੍ਰਕਾਸ਼, ਦਿਲਾਵਰ ਸਿੰਘ ਗੁਰਮੇਲ ਚੰਦ ਅਜੈਬ ਸਿੰਘ ਬਸੀ ਬਾਬੂ ਭਜਨ ਲਾਲ, ਰਜਨੀਸ਼ ਕੁਮਾਰ, ਮੋਹਣ ਸਿੰਘ ਨੋਧੇ ਮਾਜਰਾ, ਭੁਪਿੰਦਰ ਸਿੰਘ, ਧਨੀ ਰਾਮ, ਤਰਲੋਕ ਚੰਦ ਖਜਾਨਚੀ, ਗੁਰਚਰਨ ਸਿੰਘ, ਰਾਮ ਸ਼ਾਹ, ਦਰਸ਼ਨ ਕੁਮਾਰ ਸੈਣੀ ਮਾਜਰਾ, ਜਗਦੀਸ਼ ਸਿੰਘ, ਮੋਹਣ ਸਿੰਘ ਭੈਣੀ, ਦੇਵਰਾਜ, ਇਕਬਾਲ ਸਿੰਘ ਜੈਤੇਵਾਲ ਰਾਜਕੁਮਾਰ ਆਜਮਪੁਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁੰਡੇ ਕੁੜੀਆਂ ਦੇ ਦੋ-ਦਿਨਾ ਕਬੱਡੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਤਖ਼ਤਗੜ੍ਹ ਵਿਖੇ ਧੂਮ ਧਾਮ ਨਾਲ ਮਨਾਇਆ
Ad Position 24