03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮੁੰਡੇ ਕੁੜੀਆਂ ਦੇ ਦੋ-ਦਿਨਾ ਕਬੱਡੀ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 03-02-2026
ਭਰਤਗੜ੍ਹ, 2 ਫਰਵਰੀ (ਜਸਬੀਰ ਸਿੰਘ ਬਾਵਾ)-ਸੱਚਖੰਡਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਦੀ ਨਿੱਘੀ ਯਾਦ 'ਚ ਮੌਜੂਦਾ ਮੁਖੀ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਦੀ ਰਹਿਨੁਮਾਈ 'ਚ ਸਥਾਨਕ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਨੁਮਾਇੰਦਿਆਂ ਵਲੋਂ ਕਰਵਾਏ ਵਲੋਂ ਛੇਵੇਂ ਕਬੱਡੀ ਕੱਪ ਦੌਰਾਨ ਪੰਜਾਬ, ਹਰਿਆਣਾ ਹਿਮਾਚਲ ਦੇ ਖਿਡਾਰੀਆਂ ਅਤੇ ਖਿਡਾਰਣਾਂ ਨੇ ਜੌਹਰ ਅਜ਼ਮਾਈ ਕੀਤੀ | ਦੋ ਦਿਨਾਂ 'ਚ ਐਲਾਨੇ ਨਤੀਜਿਆਂ ਅਨੁਸਾਰ 35 ਕਿਲੋ ਵਜ਼ਨ 'ਚ ਘਲਾਲ ਨੇ ਮੇਜ਼ਬਾਨ ਖਿਡਾਰੀਆਂ ਨੂੰ ਹਰਾਕੇ ਪਹਿਲੀ ਪੁਜੀਸ਼ਨ, 42 ਕਿਲੋ ਵਜ਼ਨ 'ਚ ਜੋਗੀ ਪੀਰ ਨੰਗਲ ਨੇ ਘਲਾਲ ਨੂੰ ਹਰਾ ਕੇ ਪਹਿਲੀ ਪੁਜੀਸ਼ਨ, 52 ਕਿਲੋ ਵਜ਼ਨ 'ਚ ਪੱਖੋਵਾਲ ਨੇ ਨੱਤ ਬੁਰਜ ਨੂੰ ਹਰਾ ਕੇ ਪਹਿਲੀ ਪੁਜੀਸ਼ਨ, 60 ਕਿਲੋ ਵਜ਼ਨ 'ਚ ਕੰਡਿਆਲਾ ਨੇ ਸਕਰਪੁਰ ਨੂੰ ਹਰਾ ਕੇ ਪਹਿਲੀ ਪੁਜੀਸ਼ਨ, 68 ਕਿਲੋ ਵਜ਼ਨ 'ਚ ਠੱਠੀ ਭਾਈ ਮੋਗਾ ਨੇ ਸ਼ਾਮ ਚੁਰਾਸੀ ਨੂੰ ਹਰਾ ਕੇ ਪਹਿਲੀ ਪੁਜੀਸ਼ਨ, 75 ਕਿਲੋ ਵਜ਼ਨ 'ਚ ਭਗਵਾਨਪੁਰ ਨੇ ਰੰਧਾਵਾ ਮਸੰਦਾਂ ਨੂੰ ਹਰਾ ਕੇ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ | ਇਸੇ ਤਰ੍ਹਾਂ ਕੁੜੀਆਂ ਦੇ ਮੁਕਾਬਲਿਆਂ 'ਚ ਲੈਂਡਮਾਰਗ ਮਹਿਣਾ ਨੇ ਜੋਧਪੁਰ ਚੀਮਾ ਨੂੰ ਹਰਾ ਕੇ ਪਹਿਲੀ ਪੁਜੀਸ਼ਨ, ਨੈਸ਼ਨਲ ਮੁਕਾਬਲੇ 'ਚ ਦਭੋਟਾ ਏ- ਨੇ ਦਭੋਟਾ-ਬੀ ਦੀਆਂ ਖਿਡਾਰਣਾਂ ਨੂੰ ਹਰਾ ਕੇ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ | ਰੱਸਾਕੱਸੀ ਮੁਕਾਬਲੇ 'ਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੀ ਟੀਮ ਨੇ ਫਰੈਂਡਜ ਕਲੱਬ ਭਰਤਗੜ੍ਹ ਦੀ ਟੀਮ ਨੂੰ ਹਰਾ ਕੇ ਪਹਿਲਾ ਪੁਜੀਸ਼ਨ ਪ੍ਰਾਪਤ ਕੀਤੀ | ਅੰਤਲੇ ਦਿਨ ਖੇਡ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਭਾਜਪਾ ਦੇ ਸੂਬਾਈ ਨੇਤਾ ਡਾ. ਸੁਭਾਸ਼ ਸ਼ਰਮਾ, ਐਡ. ਅਰਵਿੰਦ ਮਿੱਤਲ, ਜਤਿੰਦਰ ਸਿੰਘ ਅਠਵਾਲ, ਨਾਲਾਗੜ੍ਹ ਤੋਂ ਸਾਬਕਾ ਵਿਧਾਇਕ ਕੇ. ਐਲ. ਠਾਕੁਰ, ਕਾਂਗਰਸੀ ਨੇਤਾ ਐਡ. ਰਾਣਾ ਵਿਸ਼ਵਪਾਲ ਸਿੰਘ, ਅਕਾਲੀ ਨੇਤਾ ਜਥੇ. ਹਰਮੇਸ਼ ਸਿੰਘ ਅਟਾਰੀ, ਸਟੇਟ ਐਵਾਰਡੀ ਸੁੱਚਾ ਸਿੰਘ ਸਰਸਾ ਨੰਗਲ, ਜਥੇਦਾਰ ਜਰਨੈਲ ਸਿੰਘ ਸਹੋਤਾ, ਸਵਰਨਜੀਤ ਸਿੰਘ ਬੌਬੀ ਬਹਾਦਰਪੁਰ, ਸਮਾਜ ਸੇਵੀ ਕੈਪ. ਹਰੀਅਵਤਾਰ ਸਿੰਘ ਰਾਣਾ, ਬਲਵਿੰਦਰ ਸਿੰਘ ਢਿੱਲੋ, ਯੋਗੇਸ਼ ਪੁਰੀ, ਸੋਨੀਆ ਪੁਰੀ, ਮੈਂਬਰ ਸੰਮਤੀ ਗੁਰਨਾਮ ਸਿੰਘ ਸੈਣੀ, ਪਿ੍ੰ. ਸਰਬਜੀਤ ਸਿੰਘ, ਗੁਰਜੰਟ ਸਿੰਘ, ਹਰਕਿਰਪਾਲ ਸਿੰਘ ਰਾਣਾ, ਐਡ. ਵਿਸ਼ਾਲ ਸੈਣੀ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਪ੍ਰਧਾਨ ਜਸਪਾਲ ਸਿੰਘ ਅਟਵਾਲ, ਅਜੀਤਪਾਲ ਸਿੰਘ ਸਾਂਦਲ, ਸੁਖਦੇਵ ਸਿੰਘ ਸਿੱਧੂ, ਜਿੰਦਰ ਬੈਂਸ, ਮਨਜੀਤ ਸਿੰਘ ਢਿੱਲੋਂ, ਲੱਕੀ ਰੰਧਾਵਾ, ਗੁਰਨਾਮ ਸਿੰਘ, ਜੱਗਾ ਢਿੱਲੋਂ, ਬਿੰਦੀ, ਸੁਖਵਿੰਦਰ ਸਿੰਘ, ਰਾਣਾ ਵਰਿੰਦਰ ਸਿੰਘ, ਕੋਚ ਸੁਰਿੰਦਰ ਭੱਲਾ, ਈਸ਼ਰ ਸਿੰਘ ਰਾਣਾ, ਇਕਬਾਲ ਸਿੰਘ ਗਿੱਲ ਤੇ ਮਨੋਜ ਪੁਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਨੰਗਲ ਇਕਾਈ ਦੀ ਮੀਟਿੰਗ ਅਗਲੀ ਖ਼ਬਰ ਪੈਨਸ਼ਨਰ ਯੂਨੀਅਨ ਬਲਾਕ ਨੂਰਪੁਰ ਬੇਦੀ ਦੀ ਮੀਟਿੰਗ ਹੋਈ
Ad Position 24