03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪੰਜਾਬ ਪੈਨਸ਼ਨਰ ਐਸੋਸੀਏਸ਼ਨ ਨੰਗਲ ਇਕਾਈ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 03-02-2026
ਨੰਗਲ, 2 ਫਰਵਰੀ (ਪ੍ਰੀਤਮ ਸਿੰਘ ਬਰਾਂਰੀ)-ਪੰਜਾਬ ਪੈਨਸ਼ਨਰ ਐਸੋਸੀਏਸ਼ਨ ਦੀ ਨੰਗਲ ਇਕਾਈ ਦੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਤਰਸੇਮ ਲਾਲ ਸੈਣੀ ਭਨਾਮ ਦੀ ਪ੍ਰਧਾਨਗੀ ਸਥਾਨਕ ਭੜੋਲੀਆਂ ਭਵਨ ਵਿਚ ਕੀਤੀ ਗਈ | ਜਿਸ ਵਿਚ ਸਰਕਾਰ ਵਲੋ 2016 ਦੇ ਪੇ- ਸਕੇਲ 2.59%. ਗੁਣਾਕ ਨਾਲ ਫਿਕਸ ਨਾ ਕਰਨ ਅਤੇ ਸਫਰੀ ਭੱਤਾ ਪੈਨਸ਼ਨਰਾਂ ਨੂੰ ਨਾ ਮਿਲਣ ਤੇ ਬਕਾਏ ਨਾ ਦਿੱਤੇ ਜਾਣ ਦਾ ਸਰਕਾਰ ਦਾ ਵਰੋਧ ਕੀਤਾ ਗਿਆ | ਮੀਟਿੰਗ ਵਿਚ ਫੈਸਲਾ ਲਿਆ ਗਿਆਂ ਕਿ ਸਾਡੀ ਜਥੇਬੰਦੀ 03 ਫਰਵਰੀ ਨੂੰ ਤਹਿਸੀਲ ਨੰਗਲ ਵਿਚ ਭਿ੍ਸ਼ਟਾਚਾਰ ਖ਼ਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਵੇਗੀ ਅਤੇ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਵਿਚ ਯੋਗਦਾਨ ਪਾਏਗੀ | ਮੀਟਿੰਗ ਵਿਚ ਜਨਰਲ ਸਕੱਤਰ ਕੁਸ਼ਮੀਰੀ ਲਾਲ, ਸਹਾਇਕ ਸਕੱਤਰ ਹਰਜਾਪ ਸਿੰਘ ਪਲਾਸੀ, ਵਿੱਤ ਸਕੱਤਰ ਗੁਰਚਰਨ ਕੁਮਾਰ, ਦੌਲਤਰਾਮ ਮਜਾਰੀ, ਸੀਨੀਅਰ ਮੀਤ ਪ੍ਰਧਾਨ ਦੇਵਰਾਮ ਧਾਮੀ, ਪਰਮਿੰਦਰ ਸਿੰਘ ਬੇਲਾ, ਚੇਅਰਮੈਨ ਭੁਪਿੰਦਰ ਕੁਮਾਰ, ਮੀਤ ਪ੍ਰਧਾਨ ਵੀਰ ਸਿੰਘ, ਸੁਭਾਸ਼ ਚੰਦ, ਪਰਮਜੀਤ ਸਿੰਘ ਪਲਾਸੀ, ਜਰਨੈਲ ਸਿੰਘ ਸੰਧੂ, ਬਲਦੇਵ ਰਾਜ, ਦਵਿੰਟਰ ਨਾਥ, ਰਾਜ ਕੁਮਾਰ,ਗੰਗਾ ਪ੍ਰਸਾਦ, ਬਖਸੀ ਰਾਮ, ਰੋਸ਼ਨ ਸਿੰਘ, ਐੱਮ. ਆਈ. ਡੀ. ਸੁਖਦੇਵ ਰਾਮ, ਸੰਤ ਰਾਮ, ਤਰਸੇਮ ਲਾਲ, ਫਕੀਰ ਚੰਦ ਬਾਂਸਲ, ਹਰੀਸ਼ ਚੰਦ, ਸਵਰਨਦਾਸ, ਜਰਨੈਲ ਸਿੰਘ ਤੇ ਗੁਰਦੀਪ ਸਿੰਘ ਬੇਲਾ ਨੇ ਹਿੱਸਾ ਲਿਆ |
Ad Position 22
No active advertisement
ਪਿਛਲੀ ਖ਼ਬਰ ਬੇਗਮਪੁਰਾ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗੁਰੂ ਰਵਿਦਾਸ ਜੀ ਦੇ... ਅਗਲੀ ਖ਼ਬਰ ਮੁੰਡੇ ਕੁੜੀਆਂ ਦੇ ਦੋ-ਦਿਨਾ ਕਬੱਡੀ ਮੁਕਾਬਲੇ ਕਰਵਾਏ
Ad Position 24